43.45 F
New York, US
February 4, 2025
PreetNama
ਸਿਹਤ/Health

ਕੋਵਿਡ-19 ਤੋਂ ਬਾਅਦ ਇਕ ਹੋਰ ਮਹਾਮਾਰੀ ਦਾ ਖ਼ਤਰਾ, Ebola ਦੀ ਖੋਜ ਕਰਨ ਵਾਲੇ ਵਿਗਿਆਨੀ ਦਾ ਦਾਅਵਾ

ਨਵਾਂ ਸਾਲ 2021 ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਆਮ ਲੋਕ ਇਹ ਸੋਚ ਰਹੇ ਹਨ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਆ ਗਈ ਹੈ ਤੇ ਪੂਰੀ ਦੁਨੀਆ ਨੂੰ ਇਸ ਬਿਮਾਰੀ ਤੋਂ ਛੁਟਕਾਰਾ ਮਿਲ ਜਾਵੇਗਾ। ਨਵੇਂ ਕੋਵਿਡ-19 ਸਟ੍ਰੇਨ ਨੇ ਮਨੁੱਖਤਾ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਦੁਨੀਆ ‘ਚ ‘ਅਬੋਲਾ’ (Ebola) ਨਾਮਕ ਬਿਮਾਰੀ ਦੀ ਖੋਜ ਕਰਨ ਵਾਲੇ ਸਾਇੰਸਦਾਨ ਦਾ ਕਹਿਣਾ ਹੈ ਕਿ ਹੁਣ ‘ਡਿਜ਼ੀਜ਼ ਐਕਸ’ (Disease X) ਨਾਮਕ ਬਿਮਾਰੀ ਖ਼ਤਰਨਾਕ ਰੂਪ ‘ਚ ਸਾਹਮਣੇ ਆ ਸਕਦੀ ਹੈ।
ਸੀਐੱਨਐੱਨ ਦੀ ਰਿਪੋਰਟ ਅਨੁਸਾਰ ‘ਅਬੋਲਾ’ ਦੀ ਖੋਜ ਕਰਨ ਵਾਲੇ ਸਾਇੰਸਦਾਨ ਪ੍ਰੋਫੈਸਰ ਜੀਨ ਜੈਕੁਅਸ ਮੁਈਮਬੇ ਟੈਮਫਮ ਦਾ ਕਹਿਣਾ ਹੈ ਕਿ ਨਵੀਂ ਬਿਮਾਰੀ ‘ਡਿਜ਼ੀਜ਼ ਐਕਸ’ ਛੇਤੀ ਹੀ ਦੁਨੀਆ ਨੂੰ ਪ੍ਰਭਾਵਿਤ ਕਰੇਗੀ। ਅਫਰੀਕਾ ਦੇ ਜੰਗਲਾਂ ਤੋਂ ਆਉਣ ਵਾਲੀ ਇਹ ਬਿਮਾਰੀ ਜਾਨਵਰਾਂ ਤੋਂ ਮਨੁੱਖਾਂ ‘ਚ ਆਵੇਗੀ। ਉਨ੍ਹਾਂ ਇਸ ਬਿਮਾਰੀ ਦੀਆਂ ਨਿਸ਼ਾਨੀਆਂ ਦੱਸਦਿਆਂ ਕਿਹਾ ਕਿ ਇਹ ਪੀਲੇ ਬੁਖਾਰ, ਇਨਫਲੂਏਂਜ਼ਾ, ਰੈਬੀਜ਼ ਤੇ ਬਰੂਸੇਲੋਸਿਸ ਦੇ ਰੂਪ ਵਿਚ ਸਾਹਮਣੇ ਆ ਸਕਦੀ ਹੈ। ਸਾਇੰਸਦਾਨ ਟੈਮਫਮ ਦਾ ਕਹਿਣਾ ਹੈ ਕਿ ਇਹ ਬਿਮਾਰੀ ਕੋਰੋਨਾ ਤੋਂ ਵੀ ਜ਼ਿਆਦਾ ਭਿਆਨਕ ਰੂਪ ਧਾਰ ਕੇ ਦੁਨੀਆ ਵਿਚ ਫੈਲ ਸਕਦੀ ਹੈ।

Related posts

ਜਾਣੋ ਨਾਰੀਅਲ ਤੇਲ ਦੇ ਚਮਤਕਾਰੀ ਫ਼ਾਇਦਿਆਂ ਬਾਰੇ

On Punjab

ਲੀਵਰ ਨੂੰ ਰੱਖਣਾ ਹੈ ਤੰਦਰੁਸਤ ਤਾਂ ਖਾਓ ਅਖਰੋਟ !

On Punjab

ਕੋਰੋਨਾ ਵਾਇਰਸ ਹੁਣ ਪੰਜਾਬ ਦੇ ਅੰਮ੍ਰਿਤਸਰ ‘ਚ ਹੋਣ ਦੀ ਸ਼ੰਕਾ

On Punjab