trump warns china gives wrong information: ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ਼ਾਰਿਆਂ ਵਿੱਚ ਕਿਹਾ ਹੈ ਕਿ ਕੋਰੋਨਾ ਵਾਇਰਸ ਸੰਬੰਧੀ ਡਬਲਯੂਐਚਓ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਕਥਿਤ ਗਲਤ ਜਾਣਕਾਰੀ ਦੇਣ ਕਾਰਨ ਚੀਨ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਇਹ ਵਾਇਰਸ ਚੀਨ ਦੇ ਵੂਹਾਨ ਤੋਂ ਫੈਲਣਾ ਸ਼ੁਰੂ ਹੋਇਆ ਸੀ। ਇਸ ਨੇ ਹੁਣ ਤੱਕ ਦੁਨੀਆ ਵਿੱਚ 1,19,666 ਲੋਕਾਂ ਦੀ ਜਾਨ ਲੈ ਲਈ ਹੈ ਅਤੇ ਲੱਗਭਗ 20 ਲੱਖ ਲੋਕ ਇਸ ਤੋਂ ਸੰਕਰਮਿਤ ਹਨ।
ਸੋਮਵਾਰ ਨੂੰ ਵ੍ਹਾਈਟ ਹਾਊਸ ਵਿੱਚ ਇਕ ਪ੍ਰੈਸ ਕਾਨਫਰੰਸ ‘ਚ ਇਕ ਪੱਤਰਕਾਰ ਨੇ ਵਾਰ ਵਾਰ ਟਰੰਪ ਨੂੰ ਪੁੱਛਿਆ ਕਿ ਚੀਨ ਇਸ ਦੇ ਲਈ ਕੋਈ ਮਾੜੇ ਪ੍ਰਭਾਵ ਕਿਉਂ ਨਹੀਂ ਝੱਲ ਰਿਹਾ? ਇਸ ਦੇ ਜਵਾਬ ਵਿਚ ਟਰੰਪ ਨੇ ਕਿਹਾ, “ਤੁਸੀਂ ਕਿਵੇਂ ਜਾਣਦੇ ਹੋ, ਇਸ ਦੇ ਕੋਈ ਮਾੜੇ ਪ੍ਰਭਾਵ ਨਹੀਂ ਹਨ?” ਜਦੋਂ ਬਾਰ ਬਾਰ ਪੁੱਛਿਆ ਗਿਆ ਤਾਂ ਟਰੰਪ ਨੇ ਕਿਹਾ, “ਮੈਂ ਤੁਹਾਨੂੰ ਨਹੀਂ ਦੱਸਾਂਗਾ। ਚੀਨ ਨੂੰ ਪਤਾ ਲੱਗ ਜਾਵੇਗਾ। ਮੈਂ ਤੁਹਾਨੂੰ ਕਿਉਂ ਦੱਸਾਂ?”
ਚੀਨ ਵਿਰੁੱਧ ਅਮਰੀਕੀ ਸੰਸਦ ਮੈਂਬਰਾਂ ਦੀਆਂ ਟਿਪਣੀਆਂ ਦੇ ਵਿਚਕਾਰ, ਟਰੰਪ ਨੇ ਕਿਹਾ, “ਤੁਹਾਨੂੰ ਪਤਾ ਲੱਗ ਜਾਵੇਗਾ।” ਸੈਨੇਟਰ ਸਟੀਵ ਡੈਨਜ਼ ਨੇ ਟਰੰਪ ਨੂੰ ਇੱਕ ਪੱਤਰ ਲਿਖ ਕੇ, ਚੀਨ ਤੋਂ ਡਾਕਟਰੀ ਸਪਲਾਈ ਅਤੇ ਸਾਜ਼ੋ ਸਮਾਨ ਉੱਤੇ ਆਪਣੀ ਨਿਰਭਰਤਾ ਖ਼ਤਮ ਕਰਨ ਅਤੇ ਅਮਰੀਕਾ ਵਿੱਚ ਦਵਾਈਆਂ ਬਣਾਉਣ ਦੀ ਅਪੀਲ ਕੀਤੀ ਅਤੇ ਸਬੰਧਿਤ ਨੌਕਰੀਆਂ ਵਾਪਿਸ ਲਿਅਉਣ ਲਈ ਕਿਹਾ ਹੈ। ਰਿਪਬਲੀਕਨ ਪਾਰਟੀ ਦੇ ਚਾਰ ਸੰਸਦ ਮੈਂਬਰਾਂ ਨੇ ਸੋਮਵਾਰ ਨੂੰ ਚੀਨ ‘ਤੇ ਆਪਣੀ ਨਿਰਭਰਤਾ ਨੂੰ ਘਟਾਉਣ ਲਈ ਇੱਕ ਬਿੱਲ ਵੀ ਪੇਸ਼ ਕੀਤਾ ਸੀ।