PreetNama
ਰਾਜਨੀਤੀ/Politics

ਕੋਵਿਡ -19 ਦੇ 30 ਟੀਕਿਆਂ ‘ਤੇ ਖੋਜ ਜਾਰੀ, ਵਿਗਿਆਨੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਜਾਣਕਾਰੀ : ਰਿਪੋਰਟ

30 Covid-19 vaccines: ਕੋਰੋਨਾ ਵਾਇਰਸ ਮਹਾਮਾਰੀ (ਕੋਵਿਡ-19) ਲਈ 30 ਤੋਂ ਵੱਧ ਟੀਕੇ ਬਣਾਉਣ ਦਾ ਕੰਮ ਵੱਖ-ਵੱਖ ਪੜਾਵਾਂ ‘ਤੇ ਚੱਲ ਰਿਹਾ ਹੈ। ਭਾਰਤ ਵਿੱਚ ਇਨ੍ਹਾਂ ਟੀਕਿਆਂ ਵਿੱਚੋਂ ਕੁੱਝ ਦੀ ਖੋਜ ਚਲ ਰਹੀ ਹੈ। ਵਿਗਿਆਨੀਆਂ ਨੇ ਇਹ ਜਾਣਕਾਰੀ ਪ੍ਰਧਾਨ ਮੰਤਰੀ ਮੋਦੀ ਨੂੰ ਕੋਰੋਨਾ ਖਿਲਾਫ ਭਾਰਤ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਮੀਟਿੰਗ ਵਿੱਚ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਟੀਕਾ ਵਿਕਸਤ ਕਰਨ ਲਈ ਕਾਇਮ ਕੀਤੀ ਕੇ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਬੈਠਕ ਵਿੱਚ ਟੀਕੇ ਦੇ ਵਿਕਾਸ, ਦਵਾਈਆਂ ਦੀ ਖੋਜ, ਕਲੀਨਿਕਲ ਜਾਂਚ ਅਤੇ ਟੈਸਟਿੰਗ ਵਿੱਚ ਭਾਰਤ ਦੇ ਯਤਨਾਂ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ਭਾਰਤੀ ਕੰਪਨੀਆਂ ਸ਼ੁਰੂਆਤੀ ਪੜਾਅ ਤੇ ਟੀਕੇ ਬਣਾਉਣ ਦੀ ਭੂਮਿਕਾ ਵਿੱਚ ਨਵੀਨਤਾਕਾਰੀ ਵਜੋਂ ਉੱਭਰੀਆ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਦਵਾਈਆਂ ਦੇ ਵਿਕਾਸ ਵਿੱਚ ਤਿੰਨ ਕਿਸਮਾਂ ਦੇ ਤਰੀਕੇ ਅਪਣਾਏ ਜਾ ਰਹੇ ਹਨ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਦੇ ਇਲਾਜ ਲਈ ਮੌਜੂਦਾ ਦਵਾਈਆਂ ਨੂੰ ਤਿਆਰ ਕਰਨ ਦੀ ਪਹਿਲੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸ਼੍ਰੇਣੀ ਵਿੱਚ ਘੱਟੋ ਘੱਟ ਚਾਰ ਦਵਾਈਆਂ ਦਾ ਸੰਸਲੇਸ਼ਣ ਅਤੇ ਟੈਸਟ ਕੀਤਾ ਜਾ ਰਿਹਾ ਹੈ। ਦੂਜਾ- ਲੈਬ ਵਿੱਚ ਨਵੀਂ ਦਵਾਈ ਬਾਰੇ ਟੈਸਟਿੰਗ ਕੀਤੀ ਜਾ ਰਹੀ ਹੈ। ਤੀਜਾ – ਪੌਦਿਆਂ ਤੇ ਆਮ ਐਂਟੀ-ਵਾਇਰਲ ਵਿਸ਼ੇਸ਼ਤਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।

Related posts

Manish Sisodia Bail Plea: ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਹੋਈ ਮੁਲਤਵੀ, ਜੱਜ ਨੇ ਖੁਦ ਨੂੰ ਕੇਸ ਤੋਂ ਕੀਤਾ ਵੱਖ

On Punjab

ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਵਿਜੀਲੈਂਸ ਵਿਭਾਗ ਨੇ ਜਾਰੀ ਕੀਤੇ ਸੰਮਨ, ਜਾਣੋ ਕੀ ਹੈ ਮਾਮਲਾ

On Punjab

Jammu Kashmir ਨੂੰ ਲੈ ਕੇ ਪੀਐੱਮ ਨਿਵਾਸ ’ਚ ਵੱਡੀ ਬੈਠਕ, ਗ੍ਰਹਿ ਮੰਤਰੀ, ਰੱਖਿਆ ਮੰਤਰੀ, ਅਜੀਤ ਡੋਭਾਲ ਮੌਜੂਦ

On Punjab