ਮਾਹਿਰਾਂ ਦੀ ਟੀਮ ਨੇ ਇਕ ਵਾਰ ਫਿਰ ਤੋਂ ਕੋਵਿਡ-19 ਵੈਕਸੀਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਹੈ ਹੁਣ ਤਕ ਜਿੰਨੀ ਵੀ ਪਰੇਸ਼ਾਨੀ ਵੈਕਸੀਨ ਸਾਹਮਣੇ ਆਈ ਹੈ। ਉਨ੍ਹਾਂ ਦੇ ਸਾਹਮਣੇ ਵੈਕਸੀਨ ਦਾ ਫਾਇਦਾ ਜ਼ਿਆਦਾ ਹੈ। ਮਾਹਿਰਾਂ ਦੀ ਇਹ ਟੀਮ ਵੈਕਸੀਨ ਲੈਣ ਤੋਂ ਬਾਅਦ ਦਿਲ ‘ਚ ਆਉਣ ਵਾਲੀ ਸੂਜਨ ਦੇ ਮਾਮਲਿਆਂ ‘ਤੇ ਰਿਸਰਚ ਕਰ ਰਹੀ ਹੈ। ਇਸ ਟੀਮ ਦਾ ਇਹ ਵੀ ਕਹਿਣਾ ਹੈ ਕਿ ਵੈਕਸੀਨ ਦੀ ਵਜ੍ਹਾ ਨਾਲ ਹੀ ਸੰਕ੍ਰਮਣ ਦੀ ਰਫ਼ਤਾਰ ਨੂੰ ਰੋਕਣ ਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨਾ ਸੰਭਵ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਫਾਈਜਰ ਤੇ ਮੌਡਰਨਾ ਵੈਕਸੀਨ ਨਾਲ ਕੁਝ ਮਾਮਲਿਆਂ ‘ਚ myocarditis ਤੇ pericarditis ਦੇ ਮਾਮਲੇ ਸਾਹਮਣੇ ਆਏ ਹਨ। ਇਹ ਦੋਵੇਂ ਹੀ ਵੈਕਸੀਨ mRNA ਤਕਨੀਕ ‘ਤੇ ਆਧਾਰਿਤ ਹੈ। myocarditis ਦਾ ਅਰਥ ਹੈ ਦਿਲ ਦੇ ਇਰਦ-ਗਿਰਦ ਸੂਜਨ ਨਾਲ ਹੈ। ਵਿਸ਼ਵ ਸਿਹਤ ਸੰਗਠਨ ਦੁਆਰਾ ਵੈਕਸੀਨ ਸੁਰੱਖਿਆ ‘ਤੇ ਬਣੀ ਕਮੇਟੀ ਨੇ ਕਿਹਾ ਹੈ ਕਿ ਮਾਮੂਲੀ ਤੌਰ ‘ਤੇ ਮਾਯੋਕਾਡਾਈਟਿਸ ਦੇ ਗੰਭੀਰ ਮਾਮਲੇ ਵੀ ਸਾਹਮਣੇ ਆ ਸਕਦੇ ਹਨ। ਇਨ੍ਹਾਂ ਨੂੰ ਇਲਾਜ ਦੌਰਾਨ ਠੀਕ ਵੀ ਕੀਤਾ ਜਾ ਸਕਦਾ ਹੈ। ਇਕ ਅੰਕੜੇ ਮੁਤਾਬਕ 11 ਜੂਨ 2021 ਤਕ ਵੈਕਸੀਨ ਦੀ ਦੂਜੀ ਖੁਰਾਕ ਲੈਣ ਵਾਲੇ ਪ੍ਰਤੀ 10 ਲੱਖ ਮਰਦਾਂ ‘ਚ ਮਾਯੋਕਾਡਾਈਟਿਸ ਦੇ ਲਗਪਗ 40 ਤੇ ਔਰਤਾਂ ‘ਚ 4 ਮਾਮਲੇ ਸਾਹਮਣੇ ਆਏ ਹਨ। ਇਹ ਅੰਕੜੇ 12-29 ਸਾਲ ਦੀ ਉਮਰ ‘ਚ ਹਨ। ਦੂਜੇ 30 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ‘ਤੇ ਇਹ ਮਾਮਲੇ ਲਗਪਗ ਢਾਈ ਤੇ ਇਕ ਹੀ ਹੈ। WHO ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਵੈਕਸੀਨ ਦੀ ਦੂਜੀ ਖੁਰਾਕ ਦੇ ਕੁਝ ਦਿਨ ਬਾਅਦ ਸਾਹਮਣੇ ਆਏ ਹਨ। WHO ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਵੈਕਸੀਨ ਲੈਣ ਤੋਂ ਬਾਅਦ ਕਿਸੇ ਵਿਅਕਤੀ ਦੀ ਛਾਤੀ ‘ਚ ਦਰਦ, ਸਾਹ ਫੂਲਣ ਵਰਗੇ ਲੱਛਣ ਆਉਂਦੇ ਹਨ ਤਾਂ ਉਸ ਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।