38.23 F
New York, US
November 22, 2024
PreetNama
ਖਾਸ-ਖਬਰਾਂ/Important News

ਕੋਵਿਡ-19 ਸੰਕਟ ਦੌਰਾਨ PM ਮੋਦੀ ਦੇ ਯਤਨਾਂ ਦੀ ਅਮਰੀਕੀ ਐੱਮਪੀ ਨੇ ਕੀਤੀ ਸ਼ਲਾਘਾ

ਇਕ ਅਮਰੀਕੀ ਸੰਸਦ ਮੈਂਬਰ ਨੇ ਕੋਵਿਡ-19 ਸੰਕਟ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਾਂ ਦੀ ਵਿਸ਼ੇਸ਼ ਸ਼ਲਾਘਾ ਕੀਤੀ ਹੈ। ਨਾਲ ਹੀ ਇਹ ਭਰੋਸਾ ਵੀ ਪ੍ਰਗਟਾਇਆ ਹੈ ਕਿ ਸਾਰੇ ਭਾਰਤੀ ਇਸ ਚੁਣੌਤੀ ਤੋਂ ਉੱਭਰ ਜਾਣਗੇ। ਇਸ ਤੋਂ ਇਲਾਵਾ, ਪਿਛਲੇ ਕੁਝ ਹਫ਼ਤਿਆਂ ਤੋਂ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਭਾਰਤ ‘ਚ ਲੋਕਾਂ ਦੀ ਮਦਦ ਲਈ ਅਮਰੀਕੀਆਂ ਨੇ ਪਾਰਟੀ ਵਿਚਾਰਧਾਰਾਵਾਂ ਤੋਂ ਪਰੇ ਜਾ ਕੇ ਇਕਜੁਟ ਸਹਾਇਤਾ ਕੀਤੀ ਹੈ।

ਅਮਰੀਕੀ ਸੰਸਦ ਮੈਂਬਰ ਜੋਅ ਵਿਲਸਨ ਨੇ ਬੁੱਧਵਾਰ ਨੂੰ ਅਮਰੀਕਾ ਤੇ ਭਾਰਤ ਵਿਚਕਾਰ ਵਿਸ਼ੇਸ਼ ਭਾਈਵਾਲੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਇਸ ਆਲਮੀ ਮਹਾਮਾਰੀ ਦੇ ਮੁਕਾਬਲੇ ਭਾਰਤ ਨੂੰ ਜ਼ਰੂਰੀ ਸਮੱਗਰੀ ਭੇਜੇ ਜਾਣ ਦਾ ਪੂਰਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਹਮਦਰਦੀ ਭਾਰਤੀਆਂ ਨਾਲ ਹੈ ਜਿਹੜੇ ਆਲਮੀ ਮਹਾਮਾਰੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਸੰਕਟ ਦੌਰਾਨ ਸ਼ਲਾਘਾ ਕਰਦੇ ਹਨ।

ਵਿਲਸਨ ਨੇ ਕਿਹਾ ਕਿ ਭਾਰਤ ‘ਤੇ ਸਦਨ ਦੇ ਕਾਕਸ ‘ਚ ਭਾਰਤੀ ਤੇ ਅਮਰੀਕੀ-ਭਾਰਤੀ ਮਿੱਤਰ ਹਨ। ਭਾਰਤ ਦੇ ਮਿੱਤਰ ਦੇ ਰੂਪ ‘ਚ ਮੇਰੇ ਵਿਚਾਰ ਤੇ ਹਮਦਰਦੀ ਭਾਰਤ ਦੇ ਨਾਲ ਹਨ। ਮੈਨੂੰ ਪੂਰਾ ਭਰੋਸਾ ਹੈ ਕਿ ਉਹ ਇਨ੍ਹਾਂ ਚੁਣੌਤੀਆਂ ਤੋਂ ਵੀ ਉੱਭਰ ਜਾਣਗੇ। ਅਮਰੀਕੀ ਸੰਸਦ ਮੈਂਬਰ ਨੇ ਕਿਹਾ ਕਿ ਇਹ ਸਮਾਂ ਭਾਰਤ ਦੇ ਲੋਕਾਂ ਦੀਆਂ ਜ਼ਰੂਰਤਾਂ ਦਾ ਖਿਆਲ ਰੱਖਣ ਦਾ ਹੈ। ਅਜੇ ਉਨ੍ਹਾਂ ਲੋਕਾਂ ਦੀ ਪਛਾਣ ਕਰਨਾ ਜ਼ਰੂਰੀ ਹੈ ਜਿਹੜੇ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਰਪੋਰੇਟ ਜਗਤ ਦੇ ਵੀ ਕਾਮਯਾਬ ਸਹਿਯੋਗ ਨਾਲ ਕਰੀਬ ਵੀਹ ਲੱਖ ਡਾਲਰ ਦੇ ਮੈਡੀਕਲ ਸਾਮਾਨ ਦੀ ਸਪਲਾਈ ਭਾਰਤੀ ਪਰਿਵਾਰਾਂ ਲਈ ਕੀਤੀ ਗਈ ਹੈ।

ਇਹ ਦੇਖਣ ‘ਚ ਆ ਰਿਹਾ ਹੈ ਕਿ ਅਮਰੀਕਾ ‘ਚ ਦੋ ਮੁੱਖ ਸਿਆਸੀ ਪਾਰਟੀਆਂ ਡੈਮੋਕ੍ਰੇਟਿਕ ਤੇ ਰਿਪਬਲਿਕਨ ਦੇ ਸਾਰੇ ਪ੍ਰਮੁੱਖ ਸੰਸਦ ਮੈਂਬਰ ਦਲਗਤ ਮਤਭੇਦ ਭੁਲਾ ਕੇ ਭਾਰਤ ਦੀ ਮਦਦ ਕਰਨ ਲਈ ਇਕਜੁੱਟ ਹਨ। ਪੂਰਾ ਅਮਰੀਕੀ ਪ੍ਰਸ਼ਾਸਨ ਤੇ ਕਾਰਪੋਰੇਟ ਜਗਤ ਮਿਲ ਕੇ ਸਰਕਾਰੀ ਤੇ ਨਿੱਜੀ ਤੌਰ ‘ਤੇ ਇਕ ਦੂਜੇ ਦੀ ਮਦਦ ਲਈ ਕਾਹਲਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਖ਼ੁਦ ਵੀ ਨਿੱਜੀ ਤੌਰ ‘ਤੇ ਇਸ ਸਹਾਇਤਾ ਮੁਹਿੰਮ ‘ਚ ਦਿਲਚਸਪੀ ਲੈ ਰਹੇ ਹਨ।

Related posts

ਸੁਰੱਖਿਆ ਪ੍ਰਰੀਸ਼ਦ ‘ਚ ਭਾਰਤ ਦੀ ਮੈਂਬਰੀ ‘ਤੇ ਅਮਰੀਕਾ ਦਾ ਰੁਖ਼ ਸਾਫ਼ ਨਹੀਂ

On Punjab

ਪਾਕਿਸਤਾਨ ਨੇ IMF ਦੀ ਮੰਨੀ ਇੱਕ ਹੋਰ ਸ਼ਰਤ, ਜਲਦ ਹੀ ਵਿਆਜ ਦਰਾਂ ‘ਚ ਕਰ ਸਕਦਾ ਹੈ 200 ਬੇਸਿਸ ਪੁਆਇੰਟਸ ਦਾ ਵਾਧਾ

On Punjab

Russia Ukraine war : ਰੂਸ-ਯੂਕਰੇਨ ਯੁੱਧ ਦੀ ਜੜ੍ਹ ਕਿੱਥੇ ਹੈ? ਰੂਸ ਦੇ ਰਾਸ਼ਟਰਪਤੀ ਪੁਤਿਨ ਨਾਟੋ ‘ਤੇ ਕਿਉਂ ਗੁੱਸੇ ਹਨ – ਜਾਣੋ ਪੂਰਾ ਮਾਮਲਾ

On Punjab