PreetNama
ਖਾਸ-ਖਬਰਾਂ/Important News

ਕੌਮਾਂਤਰੀ ਵਿਦਿਆਰਥੀਆਂ ਨੂੰ ਪੱਕੇ ਨਹੀਂ ਕਰੇਗਾ ਕੈਨੇਡਾ

ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਮਾਈਕ ਮਿੱਲਰ ਨੇ ਕੌਮਾਂਤਰੀ ਵਿਦਿਆਰਥੀਆਂ ’ਤੇ ਹੋਰ ਸਖਤੀ ਕਰਦਿਆਂ ਕਿਹਾ ਹੈ ਕਿ ਸਟੱਡੀ ਪਰਮਿਟ ਕਿਸੇ ਨੂੰ ਵੀ ਕੈਨੇਡਾ ਵਿੱਚ ਪੱਕੇ ਹੋਣ ਦੀ ਗਾਰੰਟੀ ਨਹੀਂ ਦਿੰਦਾ ਤੇ ਨਾ ਹੀ ਹੁਣ ਇਸ ਨੂੰ ਪੀਆਰ ਦਾ ਵਸੀਲਾ ਬਣਨ ਦਿੱਤਾ ਜਾਏਗਾ। ਮੰਤਰੀ ਨੇ ਸਖਤ ਭਰੇ ਲਹਿਜ਼ੇ ਵਿਚ ਕਿਹਾ ਕਿ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀ ਇਹ ਸੋਚ ਕੇ ਹੀ ਇੱਥੇ ਆਉਣ। ਮੰਤਰੀ ਨੇ ਕਿਹਾ ਕਿ ਇੱਥੇ ਵੱਡੀ ਗਿਣਤੀ ਵਿਚ ਆਏ ਵਿਦਿਆਰਥੀ ਪਹਿਲਾਂ ਹੀ ਸਰਕਾਰ ਲਈ ਚੁਣੌਤੀ ਬਣੇ ਹੋਏ ਹਨ। ਕਾਮਿਆਂ ਦੀ ਲੋੜ ਬਾਰੇ ਕੀਤੇ ਸਰਵੇਖਣਾਂ ਤੋਂ ਪਤਾ ਲੱਗਿਆ ਹੈ ਕਿ ਇਸ ਪ੍ਰਣਾਲੀ ਦੀ ਵੱਡੇ ਪੱਧਰ ’ਤੇ ਦੁਰਵਰਤੋਂ ਹੋ ਰਹੀ ਹੈ ਜਿਸ ’ਤੇ ਹੁਣ ਪੂਰੀ ਤਰ੍ਹਾਂ ਕਾਬੂ ਪਾ ਲਿਆ ਜਾਏਗਾ। ਮਾਈਕ ਮਿਲਰ ਨੇ ਸੰਕੇਤ ਦਿੱਤੇ ਕਿ ਇਸ ਪ੍ਰਣਾਲੀ ਵਿਚਲੀਆਂ ਚੋਰ ਮੋਰੀਆਂ ਬੰਦ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਖਤੀ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ ਤੇ ਹੁਣ ਕਈ ਦੇਸ਼ਾਂ ਦੇ ਸਟੱਡੀ ਪਰਮਿਟ ’ਤੇ ਆ ਰਹੇ ਵਿਦਿਆਰਥੀਆਂ ਦੀ ਗਿਣਤੀ ਕਾਫੀ ਘੱਟ ਗਈ ਹੈ।

ਇਸ ਸਖਤੀ ਤੋਂ ਪ੍ਰੇਸ਼ਾਨ ਹੋਏ ਕਈ ਲੋਕਾਂ ਨੇ ਮੰਤਰੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਜੇ ਸਰਕਾਰ ਨੇ ਇਸ ਮਾਮਲੇ ’ਤੇ ਪਹਿਲਾਂ ਹੀ ਕਾਬੂ ਪਾਇਆ ਹੁੰਦਾ ਤਾਂ ਵਿਦਿਆਰਥੀਆਂ ਦੀਆਂ ਮੁਸੀਬਤਾਂ ਨਾ ਵਧਦੀਆਂ। ਵਿਦਿਆਰਥੀ ਜਥੇਬੰਦੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ 70 ਹਜ਼ਾਰ ਵਿਦਿਆਰਥੀਆਂ ਦੇ ਸਿਰ ’ਤੇ ਪਹਿਲਾਂ ਹੀ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ ਜਿਨ੍ਹਾਂ ਵਿਚੋਂ 10 ਹਜ਼ਾਰ ਨੂੰ ਵਾਪਸੀ ਲਈ ਕਹਿ ਵੀ ਦਿੱਤਾ ਗਿਆ ਹੈ।

Related posts

ਕੋਰੋਨਾ ਸੰਕਟ ‘ਚ ਅਮਰੀਕੀ ਲੋਕਾਂ ‘ਤੇ ਪਈ ਇੱਕ ਹੋਰ ਮਾਰ, ਲੋਕਾਂ ‘ਚ ਵਧਿਆ ਤਣਾਅ, ਜਾਣੋ ਕਾਰਨ

On Punjab

ਅੰਬਾਲਾ ‘ਚ 67 ਸਾਲ ਦੇ ਮਰੀਜ਼ ਦੀ ਮੌਤ, ਹਰਿਆਣਾ ‘ਚ ਪਹਿਲੀ ਮੌਤ

On Punjab

AP Dhillon ਨੇ ਭਾਰਤ ਦੌਰੇ ਦਾ ਕੀਤਾ ਐਲਾਨ, ਦਿਲਜੀਤ ਦੋਸਾਂਝ ਤੋਂ ਬਾਅਦ ‘ਤੌਬਾ ਤੌਬਾ’ ਗਾਇਕ ਵੀ ਦੇਣਗੇ ਲਾਈਵ ਪਰਫਾਰਮੈਂਸ ਦਿਲਜੀਤ ਦੋਸਾਂਝ ਦੇ ਗੀਤ ਲੋਕਾਂ ‘ਚ ਮਕਬੂਲ ਹਨ। ਉਨ੍ਹਾਂ ਦਾ ਕੰਸਰਟ ਜਲਦ ਹੀ ਭਾਰਤ ‘ਚ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪ੍ਰਸ਼ੰਸਕਾਂ ‘ਚ ਕਾਫੀ ਉਤਸ਼ਾਹ ਸੀ। ਦਿਲਜੀਤ ਤੋਂ ਇਲਾਵਾ ਕੁਝ ਹੋਰ ਮਸ਼ਹੂਰ ਗਾਇਕ ਵੀ ਹਨ, ਜਿਨ੍ਹਾਂ ਨੇ ਭਾਰਤ ਦੌਰੇ ਦਾ ਐਲਾਨ ਕੀਤਾ ਹੈ।

On Punjab