PreetNama
ਸਮਾਜ/Social

ਕੌਰੀਡੋਰ ਖੁੱਲ੍ਹਣ ‘ਤੇ ਭਾਰਤ ਸਰਕਾਰ ਵੀ ਸਰਗਰਮ, ਮੋਦੀ ਸਿਰ ਬੰਨ੍ਹਿਆ ਸਿਹਰਾ

ਨਵੀਂ ਦਿੱਲੀ: ਦੇਸ਼ ਦੇ ਸਿੱਖ ਭਾਈਚਾਰੇ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ ਕਿਉਂਕਿ ਸਾਲਾਂ ਪੁਰਾਣੀ ਲਾਂਘਾ ਖੁੱਲ੍ਹਣ ਦੀ ਉਨ੍ਹਾਂ ਦੀ ਇੱਛਾ ਨੌਂ ਨਵੰਬਰ ਨੂੰ ਪੂਰੀ ਹੋ ਰਹੀ ਤੇ ਕਰਤਾਰਪੁਰ ਲਾਂਘਾ ਖੁੱਲ੍ਹ ਰਿਹਾ ਹੈ। ਇਸ ਮੌਕੇ ਸਰਕਾਰ ਨੇ ਉਦਘਾਟਨ ਸਬੰਧੀ ਵੀਡੀਓ ਰਿਲੀਜ਼ ਕੀਤੀ ਹੈ। ਇਸ ‘ਚ ਕਰਤਾਰਪੁਰ ਕੌਰੀਡੋਰ ਖੁੱਲ੍ਹਣ ਦਾ ਸਾਰਾ ਕ੍ਰੈਡਿਟ ਨਰਿੰਦਰ ਮੋਦੀ ਨੂੰ ਦਿੱਤਾ ਗਿਆ ਹੈ।

ਦੱਸ ਦਈਏ ਕਿ ਪੀਐਮ ਮੋਦੀ ਸ਼ਨੀਵਾਰ ਨੂੰ ਕਰਤਾਰਪੁਰ ਕੋਰੀਡੌਰ ਦਾ ਉਦਘਾਟਨ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹਿਣਗੇ। ਸਰਕਾਰ ਵੱਲੋਂ ਜਾਰੀ ਕੀਤੀ ਗਈ ਵੀਡੀਓ ‘ਚ ਕੌਰੀਡੋਰ ਦੀ ਬਣਤਰ ਦੇ ਨਾਲ-ਨਾਲ 550ਵੇਂ ਗੁਰ ਪੁਰਬ ਦੀ ਤਿਆਰੀਆਂ ਦਾ ਜ਼ਿਕਰ ਕੀਤਾ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, “ਪੀਐਮ ਮੋਦੀ ਸ਼ਨੀਵਾਰ ਨੂੰ ਜਦੋਂ ਕਰਤਾਰਪੁਰ ਕੌਰੀਡੋਰ ਦਾ ਉਦਘਾਟਨ ਕਰਨਗੇ ਤਾਂ ਇਤਿਹਾਸ ਬਣੇਗਾ।”ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਮੋਦੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਾਂਘੇ ਦਾ ਉਦਘਾਟਨ ਕਰਨਗੇ। ਉਹ ਡੇਰਾ ਬਾਬਾ ਨਾਨਕ ਤੋਂ ਸਿੱਖ ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ ਵੀ ਰਵਾਨਾ ਕਰਨਗੇ। ਉਧਰ, ਪਾਕਿਸਤਾਨ ‘ਚ ਵੀ ਕਰਤਾਰਪੁਰ ਕੌਰੀਡੌਰ ਖੁੱਲ੍ਹਣ ਨੂੰ ਲੈ ਕੇ ਹਲਚਲ ਹੈ। ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸੰਸਦ ‘ਚ ਬਿਆਨ ਦੇਣ ਵਾਲੇ ਹਨ। ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਹੀ ਕੌਰੀਡੋਰ ਲਈ ਪਾਸਪੋਰਟ ਹੋਣ ਦੀ ਸ਼ਰਤ ਨੂੰ ਖ਼ਤਮ ਕੀਤਾ ਹੈ।

Related posts

Pizza Party in Space Station: ਪੁਲਾਡ਼ ‘ਚ ਪੀਜ਼ਾ ਪਾਰਟੀ, ਸਪੇਸ ਸਟੇਸ਼ਨ ‘ਚ ਪੀਜ਼ਾ ਖਾਂਦੇ ਦਿਸੇ ਐਸਟ੍ਰਾਨੌਟ, ਦੇਖੋ ਵਾਇਰਲ ਵੀਡੀਓ

On Punjab

ਹਾਈਕੋਰਟ ਦਾ ਹੁਕਮ, ਪਤੀ ਦੀ 30% ਤਨਖ਼ਾਹ ‘ਤੇ ਪਤਨੀ ਦਾ ਹੱਕ

On Punjab

ਭਾਰਤੀ ਇਤਿਹਾਸ ‘ਚ ਪਹਿਲੀ ਵਾਰ ਡੀਜ਼ਲ 80 ਰੁਪਏ ਤੋਂ ਮਹਿੰਗਾ, 19ਵੇਂ ਦਿਨ ਵੀ ਕੀਮਤਾਂ ਵਧੀਆਂ

On Punjab