ਨਵੀਂ ਦਿੱਲੀ:ਚੀਫ਼ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਹੇਠਲੇ ਸੁਪਰੀਮ ਕੋਰਟ ਕੌਲਿਜੀਅਮ ਨੇ ਤਿੰਨ ਜੁਡੀਸ਼ਲ ਅਧਿਕਾਰੀਆਂ ਦੀ ਰਾਜਸਥਾਨ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤੀ ਲਈ ਸਿਫ਼ਾਰਸ਼ ਕੀਤੀ ਹੈ। ਕੌਲਿਜੀਅਮ ਦੀ 22 ਦਸੰਬਰ ਨੂੰ ਹੋਈ ਮੀਟਿੰਗ ਦੌਰਾਨ ਚੰਦਰਸ਼ੇਖ਼ਰ ਸ਼ਰਮਾ, ਪ੍ਰਮਿਲ ਕੁਮਾਰ ਮਾਥੁਰ ਅਤੇ ਚੰਦਰ ਪ੍ਰਕਾਸ਼ ਸ੍ਰੀਮਾਲੀ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ ਗਈ। ਕੌਲਿਜੀਅਮ ਨੇ ਜੁਡੀਸ਼ਲ ਅਧਿਕਾਰੀ ਆਸ਼ੀਸ਼ ਨੈਥਾਨੀ ਨੂੰ ਉੱਤਰਾਖੰਡ, ਵਕੀਲ ਪ੍ਰਵੀਨ ਸ਼ੇਸ਼ਰਾਓ ਪਾਟਿਲ ਨੂੰ ਬੰਬੇ ਹਾਈ ਕੋਰਟ ਅਤੇ ਵਕੀਲ ਪ੍ਰਵੀਨ ਕੁਮਾਰ ਗਿਰੀ ਨੂੰ ਅਲਾਹਾਬਾਦ ਹਾਈ ਕੋਰਟ ਦੇ ਜੱਜ ਵਜੋਂ ਨਿਯੁਕਤ ਕਰਨ ਦੀ ਤਜਵੀਜ਼ ਨੂੰ ਵੀ ਪ੍ਰਵਾਨਗੀ ਦਿੱਤੀ ਹੈ।