24.24 F
New York, US
December 22, 2024
PreetNama
ਸਮਾਜ/Socialਖਾਸ-ਖਬਰਾਂ/Important Newsਖੇਡ-ਜਗਤ/Sports Newsਰਾਜਨੀਤੀ/Politics

ਕ੍ਰਿਕਟਰ ਰਵਿੰਦਰ ਜਡੇਜਾ ਭਾਜਪਾ ’ਚ ਸ਼ਾਮਲ ਹੋ ਗਏ ਹਨ: ਰਿਵਾਬਾ

ਭਾਜਪਾ ਵਿਧਾਇਕ ਅਤੇ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਨੇ ਕਿਹਾ ਕਿ ਰਵਿੰਦਰ ਜਡੇਜਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮੈਂਬਰਸ਼ਿਪ ਮੁਹਿੰਮ ਦੌਰਾਨ ਰਿਵਾਬਾ ਨੇ ਵੀਰਵਾਰ ਨੂੰ ‘ਐਕਸ’ ’ਤੇ ਇੱਕ ਪੋਸਟ ਵਿੱਚ ਜਡੇਜਾ ਦੇ ਮੈਂਬਰਸ਼ਿਪ ਕਾਰਡ ਦੀਆਂ ਫੋਟੋਆਂ ਨੂੰ ਇੱਕ ਹੈਸ਼ਟੈਗ “ਸਦੱਸਯਤਾ ਅਭਿਆਨ 2024” ਦੇ ਨਾਲ ਸਾਂਝਾ ਕੀਤਾ।

ਰਿਵਾਬਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਦੇਸ਼ ਵਿਆਪੀ ਮੈਂਬਰਸ਼ਿਪ ਮੁਹਿੰਮ ਦੌਰਾਨ ਰਵਿੰਦਰ ਪਾਰਟੀ ਮੈਂਬਰ ਬਣੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਆਪਣੀ ਮੈਂਬਰਸ਼ਿਪ ਮੁਹਿੰਮ ਦੁਆਰਾ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਦੂਜਿਆਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਹਿਣ ਤੋਂ ਪਹਿਲਾਂ ਆਪਣੇ ਪਰਿਵਾਰ ਨਾਲ ਕੰਮ ਸ਼ੁਰੂ ਕਰਨਾ ਬਿਹਤਰ ਹੈ।ਇਸ ਲਈ ਮੈਂ ਜਾਮਨਗਰ ਵਿੱਚ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਪਤੀ ਨੂੰ ਭਾਜਪਾ ਦੇ ਪ੍ਰਾਇਮਰੀ ਮੈਂਬਰ ਵਜੋਂ ਭਰਤੀ ਕੀਤਾ। ਜ਼ਿਕਰਯੋਗ ਹੈ ਕਿ ਰਿਵਾਬਾ 2019 ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਈ ਸੀ ਅਤੇ 50,000 ਤੋਂ ਵੱਧ ਵੋਟਾਂ ਨਾਲ ‘ਆਪ’ ਉਮੀਦਵਾਰ ਨੂੰ ਹਰਾਉਣ ਤੋਂ ਬਾਅਦ ਜਾਮਨਗਰ ਉੱਤਰੀ ਵਿਧਾਨ ਸਭਾ ਸੀਟ ਤੋਂ 2022 ਦੀਆਂ ਸੂਬਾਈ ਚੋਣਾਂ ਵਿਚ ਜਿੱਤ ਹਾਸਲ ਕੀਤੀ ਸੀ।

Related posts

ਵਿਸ਼ਵ ਕੱਪ 2019 ਲਈ ਇੰਗਲੈਂਡ ਤੇ ਨਿਊਜ਼ੀਲੈਂਡ ‘ਚ ਖ਼ਿਤਾਬੀ ਮੁਕਾਬਲਾ ਅੱਜ, ਭਾਰਤੀ ਕਰ ਰਹੇ ਟਿਕਟਾਂ ਦੀ ਬਲੈਕ

On Punjab

Mandi Car Accident : ਖੱਡ ‘ਚ ਕਾਰ ਡਿੱਗਣ ਕਾਰਨ 5 ਨੌਜਵਾਨਾਂ ਦੀ ਮੌਤ; ਬੁਰੀ ਹਾਲਤ ‘ਚ ਮਿਲੀਆਂ ਲਾਸ਼ਾਂ Mandi Car Accident : ਕਾਰ ਸਵਾਰ ਸਾਰੇ ਨੌਜਵਾਨ ਧਮਚਿਆਣ ਪਿੰਡ ਦੇ ਰਹਿਣ ਵਾਲੇ ਹਨ ਜੋ ਬਰੋਟ ‘ਚ ਵਿਆਹ ਸਮਾਗਮ ‘ਚ ਗਏ ਹੋਏ ਸਨ। ਦੇਰ ਰਾਤ ਘਰ ਵਾਪਸੀ ਵੇਲੇ ਇਹ ਹਾਦਸਾ ਹੋਇਆ ਜਿਸ ਦੀ ਜਾਣਕਾਰੀ ਐਤਵਾਰ ਸਵੇਰੇ ਮਿਲੀ।

On Punjab

LIVE Kisan Andolan : ਯੂਪੀ ਗੇਟ ‘ਤੇ ਦਿੱਲੀਓਂ ਆਉਣ ਵਾਲੇ ਹਾਈਵੇਅ ਦੀ ਲੇਨ ਤੋਂ ਹਟੇ ਕਿਸਾਨ

On Punjab