ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਪਿਤਾ ਬਣ ਗਏ ਹਨ। ਵਿਲੀਅਮਸਨ ਦੀ ਪਤਨੀ ਸਾਰਾਹ ਨੇ ਧੀ ਨੂੰ ਜਨਮ ਦਿੱਤਾ। ਵਿਲੀਅਮਸਨ ਨੇ ਆਪਣੇ ਇੰਸਟਾਗ੍ਰਾਮ ‘ਤੇ ਬੇਟੀ ਦੀ ਤਸਵੀਰ ਸਾਂਝੀ ਕਰਦਿਆਂ ਪਿਤਾ ਬਣਨ ਦੀ ਜਾਣਕਾਰੀ ਦਿੱਤੀ ਹੈ। ਕੀਵੀ ਨੇ ਫੋਟੋ ਨਾਲ ਲਿਖਿਆ, “ਸਾਡੇ ਪਰਿਵਾਰ ‘ਚ ਇਕ ਸੁੰਦਰ ਬੱਚੀ ਦਾ ਸਵਾਗਤ ਕਰਨ ਲਈ ਬਹੁਤ ਖੁਸ਼ ਹੋਈ।”
ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਵਿਲੀਅਮਸਨ ਨੂੰ ਪਿਤਾ ਬਣਨ ‘ਤੇ ਵਧਾਈ ਦਿੱਤੀ ਹੈ। ਧਵਨ ਨੇ ਲਿਖਿਆ, “ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ ਸਾਰੀਆਂ ਵਧਾਈਆਂ ਅਤੇ ਬਹੁਤ ਪਿਆਰ।” ਵਿਲੀਅਮਸਨ ਵੈਸਟਇੰਡੀਜ਼ ਦੇ ਖਿਲਾਫ ਦੂਜੇ ਟੈਸਟ ‘ਚ ਨਹੀਂ ਖੇਡੇ ਸੀ। ਉਨ੍ਹਾਂ ਪਹਿਲੇ ਟੈਸਟ ਮੈਚ ‘ਚ 251 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ ਤੇ ਬੱਲੇਬਾਜ਼ਾਂ ਦੀ ਸੂਚੀ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਲ ਉਹ ਆਈਸੀਸੀ ਟੈਸਟ ਰੈਂਕਿੰਗ ‘ਚ ਦੂਸਰੇ ਸਥਾਨ ‘ਤੇ ਪਹੁੰਚ ਗਏ ਸੀ।
ਹਾਲਾਂਕਿ, ਮੰਗਲਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ ਵਿੱਚ ਵਿਲੀਅਮਸਨ ਤਿਲਕ ਕੇ ਤੀਜੇ ਸਥਾਨ ‘ਤੇ ਆ ਗਏ ਸੀ। ਟੈਸਟ ਮੈਚਾਂ ਤੋਂ ਪਹਿਲਾਂ ਕੀਵੀ ਟੀਮ ਨੇ ਟੀ-20 ਸੀਰੀਜ਼ ਨੂੰ 2-0 ਨਾਲ ਆਪਣੇ ਨਾਮ ਕਰ ਲਿਆ ਸੀ।