ਨਵੀਂ ਦਿੱਲੀ: ਜੰਮੂ–ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਹੁਣ ਤਕ ਪਾਕਿਸਤਾਨ ‘ਚ ਹਲਚਲ ਸ਼ਾਂਤ ਨਹੀਂ ਹੋਈ। ਪਾਕਿਸਤਾਨ ਦੇ ਸਾਬਕਾ ਕ੍ਰਿਕਟ ਕਪਤਾਨ ਤੇ ਕੋਚ ਜਾਵੇਦ ਮੀਆਂਦਾਦ ਨੇ ਸਰਹੱਦ ‘ਤੇ ਬਣੇ ਤਣਾਅ ਦੌਰਾਨ ਸ਼ਾਂਤੀ ਦਾ ਹੋਕਾ ਦਿੱਤਾ ਹੈ। ਉਂਝ, ਕੁਝ ਦਿਨ ਪਹਿਲਾਂ ਹੀ ਮੀਆਂਦਾਦ ਨੇ ਭਾਰਤ ਨੂੰ ਪਰਮਾਣੂ ਬੰਬ ਨਾਲ ਉੱਡਾਉਣ ਦੀ ਧਮਕੀ ਦਿੱਤੀ ਸੀ ਪਰ ਹੁਣ ਨਰਮ ਪੈ ਗਏ ਹਨ। ਮਿਆਂਦਾਦ ਨੇ ਐਤਵਾਰ ਨੂੰ ਵੀਡੀਓ ਜਾਰੀ ਕੀਤਾ ਜਿਸ ‘ਚ ਉਨ੍ਹਾਂ ਕਿਹਾ, “ਪਾਕਿ ਤੇ ਇੱਥੋਂ ਦੀ ਆਵਾਮ ਨੂੰ ਅਮਨ ਚਾਹੀਦਾ ਹੈ। ਮੈਂ ਸਰਹੱਦ ‘ਤੇ ਇਹ ਸੁਨੇਹਾ ਲੈ ਕੇ ਜਾਵਾਂਗਾ।”
ਮੀਆਂਦਾਦਾ ਨੇ ਕਿਹਾ, “ਕਸ਼ਮੀਰ ਦੇ ਲੋਕ ਲੰਬੇ ਸਮੇਂ ਤੋਂ ਲੜਦੇ ਆ ਰਹੇ ਹਨ। ਮੈਂ ਅਮਨ ਸੁਨੇਹਾ ਲੈ ਕੇ ਸਰਹੱਦ ‘ਤੇ ਜਾਵਾਂਗਾ। ਸਾਰੇ ਲੋਕ ਫੇਰ ਚਾਹੇ ਉਹ ਕਿਸੇ ਵੀ ਖੇਤਰ ਦੇ ਹਨ,ਅਪੀਲ ਹੈ ਕਿ ਉਹ ਮੇਰਾ ਸਾਥ ਦੇਣ। ਦੁਨੀਆ ਤੋਂ ਜੋ ਵੀ ਮੇਰੇ ਨਾਲ ਉੱਥੇ ਜਾਣਾ ਚਾਹੁੰਦੇ ਹਨ, ਮੈਂ ਉਨ੍ਹਾਂ ਨੂੰ ਨਾਲ ਲੈ ਕੇ ਜਾਵਾਂਗਾ। ਅਸੀਂ ਕਸ਼ਮੀਰੀਆ ਦੇ ਨਾਲ ਹਾਂ ਤੇ ਹਮੇਸ਼ਾ ਰਹਾਂਗੇ। ਇਸ ‘ਚ ਕੋਈ ਸਾਨੂੰ ਵੱਖ ਨਹੀਂ ਕਰ ਸਕਦਾ। ਮੈਂ ਚਾਹੁੰਦਾ ਹਾਂ ਕਿ ਭਾਰਤ ਤੇ ਪਾਕਿਸਤਾਨ ਹਰ ਮਸਲੇ ਨੂੰ ਸ਼ਾਂਤੀ ਨਾਲ ਨਿਬੇੜਣ।”