29.44 F
New York, US
December 21, 2024
PreetNama
ਖੇਡ-ਜਗਤ/Sports News

ਕ੍ਰਿਕਟ ਬੋਰਡ ਦਾ ਪ੍ਰਧਾਨ ਬਣਨ ਮਗਰੋਂ ਵਿਰਾਟ ਕੋਹਲੀ ਬਾਰੇ ਬੋਲੇ ਗਾਂਗੁਲੀ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨਗੀ ਦੇ ਅਹੁਦੇ ਲਈ ਚੁਣੇ ਗਏ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਭਾਰਤੀ ਟੀਮ ਮੈਨੇਜਮੈਂਟ ਨੂੰ ਆਈਸੀਸੀ ਟੂਰਨਾਮੈਂਟ ਜਿੱਤਣ ‘ਤੇ ਧਿਆਨ ਲਾਉਣਾ ਚਾਹਿਦਾ ਹੈ। ਉਹ ਇਸ ਮਾਮਲੇ ‘ਚ ਕਪਤਾਨ ਵਿਰਾਟ ਕੋਹਲੀ ਨਾਲ ਗੱਲ ਕਰਨਾ ਚਾਹੁੰਦੇ ਹਨ।

ਗਾਂਗੁਲੀ ਨੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਕੋਹਲੀ ਇਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ। ਮੈਂ ਜਾਣਦਾ ਹਾਂ ਕਿ ਟੀਮ ਹਰ ਟੂਰਨਾਮੈਂਟ ਨਹੀਂ ਜਿੱਤ ਸਕਦੀ, ਪਰ ਟੀਮ ਲਗਾਤਾਰ ਕਈ ਟੂਰਨਾਮੈਂਟ ‘ਚ ਨਾਕਾਮਯਾਬੀ ਝੱਲੀ ਹੈ।” ਉਨ੍ਹਾਂ ਕਿਹਾ, “ਮੌਜੂਦਾ ਟੀਮ ਮੇਰੇ ਸਮੇਂ ਦੀ ਟੀਮ ਤੋਂ ਬਿਹਤਰ ਹੈ। ਟੀਮ ‘ਚ ਕਾਬਲੀਅਤ ਦੀ ਕੋਈ ਕਮੀ ਨਹੀਂ। ਇਨ੍ਹਾਂ ਨੂੰ ਮਾਨਸਿਕ ਤੌਰ ‘ਤੇ ਤਿਆਰ ਹੋਣ ਦੀ ਲੋੜ ਹੈ। ਮੈਂ ਜਾਣਦਾ ਹਾਂ ਕਿ ਕੋਹਲੀ ਚੈਂਪੀਅਨ ਖਿਡਾਰੀ ਹਨ। ਉਹ ਚੀਜ਼ਾਂ ਨੂੰ ਜ਼ਰੂਰ ਬਦਲਣਗੇ।”

ਭਾਰਤੀ ਟੀਮ ਪਿਛਲੀ ਵਾਰ ਆਈਸੀਸੀ ਟੂਰਨਾਮੈਂਟ 2013 ‘ਚ ਜਿੱਤੀ ਸੀ। ਉਸ ਸਮੇਂ ਮਹਿੰਦਰ ਸਿੰਘ ਧੋਨੀ ਕਪਤਾਨ ਸੀ ਤੇ ਭਾਰਤ ਨੇ ਮੇਜ਼ਬਾਨ ਇੰਗਲੈਂਡ ਨੂੰ ਚੈਂਪੀਅਨਸ ਟ੍ਰਾਫੀ ਦੇ ਫਾਈਨਲ ‘ਚ ਹਰਾਇਆ ਸੀ। ਇਸ ਤੋਂ ਬਾਅਦ ਟੀਮ 2015 ਤੇ ਵਰਲਡ ਕੱਪ 2019, 2014 ਤੇ 2016 ਟੀ-20 ਵਰਲਡ ਕੱਪ, 2017 ਚੈਂਪਿਅਨਸ ਟ੍ਰਾਫੀ ਨਹੀਂ ਜਿੱਤੀ।

Related posts

AFC Asian Cup : ਕੈਂਪ ਲਈ ਭਾਰਤੀ ਫੁੱਟਬਾਲ ਟੀਮ ਦਾ ਐਲਾਨ, ਜੂਨ ‘ਚ ਹੋਣਾ ਹੈ ਏਐੱਫਸੀ ਏਸ਼ੀਆ ਕੱਪ

On Punjab

ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਲਿਆ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ

On Punjab

ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸੰਗਰੂਰ ਅਦਾਲਤ ਨੇ ਕੀਤਾ ਤਲਬ, 100 ਕਰੋੜ ਦਾ ਹੈ…

On Punjab