ਨਵੀਂ ਦਿੱਲੀ: ਸ਼੍ਰੀਲੰਕਾ ਤੇ ਨਿਊਜ਼ੀਲੈਂਡ ‘ਚ ਟੈਸਟ ਸੀਰੀਜ਼ ਚੱਲ ਰਹੀ ਹੈ। ਇਸ ‘ਚ ਕੁਝ ਅਜਿਹਾ ਹੋਇਆ ਜਿਸ ਨੇ ਲੋਕਾਂ ਨੂੰ ਹੈਰਾਨ ਕਰਨ ਦੇ ਨਾਲ–ਨਾਲ ਹੱਸਣ ‘ਤੇ ਵੀ ਮਜ਼ਬੂਰ ਕਰ ਦਿੱਤਾ। ਮੈਦਾਨ ‘ਤੇ ਕੀਵੀ ਗੇਂਦਬਾਜ਼ ਟ੍ਰੈਂਟ ਬੋਲਟ ਨੇ ਸਵੀਪ ਕਰਦੇ ਹੋਏ ਬਾਲ ਖੇਡਿਆ ਪਰ ਬਾਲ ਬੱਲੇ ਦਾ ਐੱਜ ਲੈਂਦੇ ਹੋਏ ਖਿਡਾਰੀ ਦੇ ਹੈਲਮੈਟ ‘ਚ ਚਲੀ ਗਈ।
ਇਸ ਤੋਂ ਬਾਅਦ ਬਾਲ ਨੂੰ ਫੜਣ ਲਈ ਫੀਲਡਰ ਉਨ੍ਹਾਂ ਵੱਲ ਨੂੰ ਭੱਜੇ। ਬੋਲਟ ਉਨ੍ਹਾਂ ਤੋਂ ਦੂਰ ਭੱਜੇ ਤੇ ਬਾਲ ਕੱਢਣ ਦੀ ਕੋਸ਼ਿਸ ਕਰਨ ਲੱਗੇ ਪਰ ਉਹ ਅਜਿਹਾ ਨਹੀਂ ਕਰ ਸਕੇ। ਸ਼੍ਰੀਲੰਕਾ ਦੇ ਖਿਡਾਰੀ ਦੇਖਕੇ ਹੱਸਦੇ ਰਹੇ ਤੇ ਫੇਰ ਆਪ ਹੀ ਬਾਲ ਨੂੰ ਕੱਢ ਲਿਆ ਤੇ ਮਾਹੌਲ ਮਜ਼ਾਕ–ਮਸਤੀ ਭਰਿਆ ਹੋ ਗਿਆ।ਇਹ ਘਟਨਾ 82ਵੇਂ ਓਵਰ ‘ਚ ਹੋਈ। ਬੋਲਟ 18 ਦੌੜਾਂ ਦੀ ਪਾਰੀ ਖੇਡ ਸੁਰੰਗਾ ਲਕਮਲ ਦੀ ਬਾਲ ‘ਤੇ ਆਉਟ ਹੋ ਗਏ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 249 ਦੌੜਾਂ ਬਣਾਈਆਂ। ਸ੍ਰੀਲੰਕਾ ਹੁਣ ਤਕ 2 ਵਿਕਟਾਂ ਗਵਾ ਕੇ 143 ਦੌੜਾਂ ‘ਤੇ ਹੈ।
ਇਸ ਤੋਂ ਬਾਅਦ ਨਿਊਜ਼ੀਲੈਂਡ ਦੇ ਗੇਂਦਬਾਜ਼ੀ ‘ਚ ਵਾਪਸੀ ਕੀਤੀ ਤੇ 227 ‘ਤੇ ਸ੍ਰੀਲੰਕਾ ਦੇ 7 ਵਿਕਟ ਝਟਕ ਲਏ। ਆਜ਼ਾਦ ਪਟੇਲ ਨੇ ਨਿਊਜ਼ੀਲੈਂਡ ਵੱਲੋਂ ਪੰਜ ਵਿਕਟ ਲਏ। ਮੁੰਬਈ ‘ਚ ਜਨਮੇ ਪਟੇਲ ਨੇ ਹੁਣ ਤਕ ਦੂਜੀ ਵਾਰ ਪੰਜ ਵਿਕਟ ਲਏ ਹਨ।