PreetNama
ਖੇਡ-ਜਗਤ/Sports News

ਕ੍ਰਿਕੇਟਰ ਪ੍ਰਿਥਵੀ ‘ਤੇ ਬੈਨ ਮਗਰੋਂ ਸੁਨੀਲ ਸ਼ੈਟੀ ਦੀ ਨਸੀਹਤ

ਮੁੰਬਈਭਾਰਤੀ ਕ੍ਰਿਕੇਟਰ ਪ੍ਰਿਥਵੀ ਸ਼ਾਹ ‘ਤੇ ਬੈਨ ਲੱਗਣ ਤੋਂ ਬਾਅਦ ਬਾਲੀਵੁੱਡ ਦੇ ਅੰਨਾ ਯਾਨੀ ਸੁਨੀਲ ਸ਼ੈਟੀ ਨੇ ਨਸੀਹਤ ਦਿੱਤੀ ਹੈ। ਉਨ੍ਹਾਂ ਨੇ ਪ੍ਰਿਥਵੀ ਬਾਰੇ ਟਵਿਟਰ ‘ਤੇ ਬਿਆਨ ਨੂੰ ਰੀਟਵੀਟ ਕਰਦੇ ਹੋਏ ਉਮੀਦ ਕੀਤੀ ਹੈ ਕਿ ਉਹ ਦਮਦਾਰ ਵਾਪਸੀ ਕਰਨਗੇ। ਬੀਸੀਸੀਆਈ ਨੇ ਉਸ ਨੂੰ ਦਵਾਈਆਂ ਦਾ ਸੇਵਨ ਕਰਨ ਕਰਕੇ ਅੱਠ ਮਹੀਨਿਆਂ ਲਈ ਬੈਨ ਕੀਤਾ ਹੈ।

ਸੁਨੀਲ ਨੇ ਟਵਿਟਰ ‘ਤੇ ਲਿਖਿਆ, “ਖੁਦ ਤੇ ਆਪਣੇ ਟੇਲੈਂਟ ‘ਤੇ ਯਕੀਨ ਰੱਖੋ ਪ੍ਰਿਥਵੀ,, ਇਹ ਸਮਾਂ ਲੰਘ ਜਾਵੇਗਾ। ਉਮੀਦ ਹੈ ਕਿ ਤੁਸੀਂ ਹੋਰ ਤਾਕਤ ਨਾਲ ਵਾਪਸ ਆਓਗੇ। ਗੌਡ ਬਲੈਸ,, ਹਮੇਸ਼ਾ।”ਬੀਸੀਸੀਆਈ ਵੱਲੋਂ ਬੈਨ ਤੋਂ ਬਾਅਦ ਪ੍ਰਿਥਵੀ ਨੇ ਇੱਕ ਬਿਆਨ ਜਾਰੀ ਕੀਤਾ ਸੀ ਜਿਸ ‘ਚ ਉਸ ਨੇ ਆਪਣੀ ਗਲਤੀ ਮੰਨੀ ਸੀ। ਪ੍ਰਿਥਵੀ ਨੇ ਇਹ ਦਵਾਈਆਂ ਇੰਦੌਰ ‘ਚ ਫਰਵਰੀ ‘ਚ ਹੋਏ ਸਈਦ ਮੁਸ਼ਤਾਕ ਅਲੀ ਟਰੌਫੀ ਦੌਰਾਨ ਖੰਘ ਹੋਣ ‘ਤੇ ਲਈ ਸੀ। ਇਸ ਨੂੰ ਡੋਪਿੰਗ ਨਿਯਮ ਦਾ ਉਲੰਘਨ ਕਿਹਾ ਗਿਆ। ਬੀਸੀਸੀਆਈ ਦਾ ਬੈਨ 16ਮਾਰਚ, 2019 ਤੋਂ ਸ਼ੁਰੂ ਹੋ 15 ਨਵੰਬਰ 2019 ਤਕ ਰਹੇਗਾ।

Related posts

ਟੈਸਟ ਚੈਂਪੀਅਨਸ਼ਿਪ ਖ਼ਤਰੇ ‘ਚ, ਆਈਸੀਸੀ ਲੈ ਸਕਦਾ ਹੈ ਇਹ ਫੈਸਲਾ

On Punjab

Tokyo Paralympics 2020:ਪਰਵੀਨ ਕੁਮਾਰ ਨੇ ਏਸ਼ੀਅਨ ਰਿਕਾਰਡ ਨਾਲ ਜਿੱਤਿਆ ਸਿਲਵਰ ਮੈਡਲ, ਭਾਰਤ ਦਾ 11ਵਾਂ ਮੈਡਲ

On Punjab

ਨਾਓਮੀ ਓਸਾਕਾ ਨੇ ਫ੍ਰੈਂਚ ਓਪਨ ਤੋਂ ਨਾਂ ਲਿਆ ਵਾਪਸ, ਮੀਡੀਆ ਤੋਂ ਦੂਰੀ ਰੱਖਣ ਲਈ ਲੱਗਾ ਸੀ ਜੁਰਮਾਨਾ

On Punjab