ਮੁੰਬਈ: ਕੰਗਨਾ ਰਨੌਤ ਤੇ ਮਹਾਰਾਸ਼ਟਰ ਸਰਕਾਰ ਦਰਮਿਆਨ ਤਲਖ਼ੀ ਵਧਦੀ ਹੀ ਜਾ ਰਹੀ ਹੈ। ਦੋਵਾਂ ਧਿਰਾਂ ਨੇ ਇੱਕ-ਦੂਜੇ ਖਿਲਾਫ ਖੂਬ ਜ਼ਹਿਰ ਉਗਲਿਆ। ਹਾਲ ਹੀ ‘ਚ ਕੰਗਨਾ ਰਨੌਤ ਮੁੰਬਈ ਲਈ ਰਵਾਨਾ ਹੋ ਗਈ। ਸੂਤਰਾਂ ਮੁਤਾਬਕ ਕੰਗਨਾ ਚੰਡੀਗੜ੍ਹ ਤੋਂ ਮੁੰਬਈ ਲਈ ਫਲਾਈਟ ਚੜ੍ਹੇਗੀ।
ਇਸ ਦੌਰਾਨ ਖ਼ਬਰ ਆਈ ਹੈ ਕਿ ਮਹਾਰਾਸ਼ਟਰ ਸਰਕਾਰ ਦਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਮੁੰਬਈ ਪੁਲਿਸ ਨੂੰ ਹੁਕਮ ਜਾਰੀ ਕਰ ਕੰਗਨਾ ਖਿਲਾਫ ਡਰੱਗ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੇ ਪਿੱਛੇ ਕਿਹਾ ਜਾ ਰਿਹਾ ਹੈ ਕਿ ਐਕਟਰ ਅਧਿਐਨ ਸੁਮਨ ਨੇ ਇੰਟਰਵਿਊ ‘ਚ ਕਿਹਾ ਸੀ ਕਿ ਕੰਗਨਾ ਡਰੱਗ ਦਾ ਇਸਤੇਮਾਲ ਕਰਦੀ ਸੀ।
ਦੱਸ ਦਈਏ ਕਿ ਬੀਤੇ ਕਈ ਦਿਨਾਂ ਤੋਂ ਮਹਾਰਾਸ਼ਟਰ ਸਰਕਾਰ ਤੇ ਕੰਗਨਾ ਰਨੌਤ ਵੱਲੋਂ ਇੱਕ ਦੂਜੇ ਨੂੰ ਖੂਬ ਖਰੀ-ਖਰੀ ਸੁਣਾਈ ਜਾ ਰਹੀ ਹੈ। ਇਸੇ ਦੌਰਾਨ ਬੀਐਮਸੀ ਵਲੋਂ ਕੰਗਨਾ ਦੇ ਮੁੰਬਈ ਦਫਤਰ ਬਾਹਰ ਵੀ ਨੋਟਿਸ ਲਾ 24 ਘੰਟਿਆਂ ‘ਚ ਜਵਾਬ ਦੀ ਮੰਗ ਕੀਤੀ ਹੈ।