PreetNama
ਫਿਲਮ-ਸੰਸਾਰ/Filmy

ਕੰਗਨਾ ਤੇ ਰਾਜਕੁਮਾਰ ਦੀ ‘ਜਜਮੈਂਟਲ ਹੈ ਕਿਆ?’ ਦਾ ਟ੍ਰੇਲਰ ਰਿਲੀਜ਼, ਨਜ਼ਰ ਆਈ ਦਮਦਾਰ ਐਕਟਿੰਗ

ਮੁੰਬਈਕੰਗਨਾ ਰਨੌਤ ਤੇ ਰਾਜਕੁਮਾਰ ਰਾਓ ਦੀ ਵਿਵਾਦਾਂ ‘ਚ ਘਿਰੀ ਫ਼ਿਲਮ “ਜਜਮੈਂਟਲ ਹੈ ਕਿਆ?” ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦਾ ਟ੍ਰੇਲਰ ਦੇਖ ਦੋਵਾਂ ਦੀ ਐਕਟਿੰਗ ਕਾਫੀ ਪ੍ਰੋਮੀਸਿੰਗ ਲੱਗ ਰਹੀ ਹੈ।

ਫ਼ਿਲਮ ਦੀ ਟੈਗ ਲਾਈਨ ਹੈ ‘ਟਰੱਸਟ ਨੋ ਵਨ’ ਤੇ ਫ਼ਿਲਮ ਦੇ ਟ੍ਰੇਲਰ ‘ਚ ਇਸ ਗੱਲ ਨੂੰ ਸਾਬਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਜਜਮੈਂਟਲ ਹੈ ਕਿਆ‘ ਦੀ ਕਹਾਣੀ ਮਰਡਰ ਮਿਸਟ੍ਰੀ ਹੈ। ਇਸ ਦਾ ਸ਼ੱਕ ਕੰਗਨਾ ਤੇ ਰਾਜਕੁਮਾਰ ‘ਤੇ ਆਉਂਦਾ ਹੈ। ਦੋਵੇਂ ਹੀ ਕੁਝ ਸਿਰਫਿਰੇ ਹਨ ਜਾਂ ਅਜਿਹਾ ਹੋਣ ਦਾ ਦਿਖਾਵਾ ਕਰ ਰਹੇ ਹਨ।ਫ਼ਿਲਮ ਦੇ ਟ੍ਰੇਲਰ ‘ਚ ਰੋਮਾਂਸਕਾਮੇਡੀ ਤੇ ਸਸਪੈਂਸ ਦਾ ਜ਼ਬਰਦਸਤ ਤੜਕਾ ਲਾਇਆ ਗਿਆ ਹੈ। ਦੋ ਮਿੰਟ 37 ਸੈਕਿੰਡ ਦਾ ਟ੍ਰੇਲਰ ਦੇਖਣ ਤੋਂ ਬਾਅਦ ਫ਼ਿਲਮ ਲਈ ਫੈਨਸ ਦੀ ਉਤਸੁਕਤਾ ਹੋਰ ਵਧ ਨਜ਼ਰ ਆ ਰਹੀ ਹੈ। ਲੋਕਾਂ ਵੱਲੋਂ ਟ੍ਰੇਲਰ ਨੂੰ ਖੂਬ ਰਿਸਪਾਂਸ ਮਿਲ ਰਿਹਾ ਹੈ। ਫ਼ਿਲਮ 26 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ।

Related posts

ਅਨੁਰਾਗ ਕਸ਼ਯਪ ਨੇ ਪਾਇਲ ਘੋਸ਼ ਦੇ ਇਲਜ਼ਾਮਾਂ ਨੂੰ ਦੱਸਿਆ ਬੇਬੁਨਿਆਦ

On Punjab

ਪਤੀ ਤੋਂ ਵੱਖ ਹੋਣ ਦੀਆਂ ਖ਼ਬਰਾਂ ਦੌਰਾਨ ਪ੍ਰਿਅੰਕਾ ਚੋਪੜਾ ਨੇ ਸ਼ੇਅਰ ਕੀਤਾ ਪਹਿਲਾ ਪੋਸਟ, ਮੈਟ੍ਰਿਕਸ ਦੇ ਪੋਸਟਰ ‘ਚ ਦਿਸਿਆ ਇਹ ਅੰਦਾਜ਼

On Punjab

ਪੂਨਮ ਪਾਂਡੇ ਦੇ ਪਤੀ ਨੂੰ ਪੁਲਿਸ ਨੇ ਕੁੱਟਮਾਰ ਦੇ ਦੋਸ਼ ‘ਚ ਕੀਤਾ ਗ੍ਰਿਫ਼ਤਾਰ, ਅਦਾਕਾਰਾ ਹਸਪਤਾਲ ’ਚ ਦਾਖਲ

On Punjab