ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਇੱਕ ਵਾਰ ਫਿਰ ਤੋਂ ਆਪਣੇ ਟਵੀਟ ਨੂੰ ਲੈਕੇ ਸੁਰਖੀਆਂ ‘ਚ ਹੈ। ਕੰਗਣਾ ਨੇ 30 ਜਨਵਰੀ ਯਾਨੀ ਮਹਾਤਮਾ ਗਾਂਧੀ ਜਯੰਤੀ ਮੌਕੇ ਨਾਥੂਰਾਮ ਗੌਡਸੇ ਨੂੰ ਲੈ ਕੇ ਇਕ ਟਵੀਟ ਕੀਤਾ, ‘ਜੋ ਮਿੰਟਾਂ ‘ਚ ਸੋਸ਼ਲ ਮੀਡਆ ਤੇ ਵਾਇਰਲ ਹੋ ਗਿਆ। ਕੰਗਣਾ ਰਣੌਤ ਨੇ ਇਸ ਟਵੀਟ ‘ਚ ਗੋਡਸੇ ਦੇ ਕਿਰਦਾਰ ਨੂੰ ਚੰਗੀ ਲਾਈਟ ‘ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਕੰਗਣਾ ਦੇ ਇਸ ਟਵੀਟ ਤੋਂ ਬਾਅਦ ਟਵਿਟਰ ਯੂਜ਼ਰਸ ਦੋ ਗੁੱਟਾਂ ‘ਚ ਵੰਡੇ ਦਿਖਾਈ ਦੇ ਰਹੇ ਹਨ। ਜਿੱਥੇ ਤਮਾਮ ਲੋਕ ਕੰਗਣਾ ਤੇ ਉਨ੍ਹਾਂ ਦੇ ਇਸ ਸਟੈਂਡ ਦੀ ਖੂਬ ਆਲੋਚਨਾ ਕਰ ਰਹੇ ਹਨ ਤੇ ਉੱਥੇ ਹੀ ਕਾਫੀ ਸਾਰੇ ਲੋਕ ਉਨ੍ਹਾਂ ਦੇ ਵਿਚਾਰਾਂ ਦਾ ਸਮਰਥਨ ਵੀ ਕਰ ਰਹੇ ਹਨ।
ਕੰਗਣਾ ਰਣੌਤ ਦਾ ਟਵੀਟ
ਕੰਗਣਾ ਰਣੌਤ ਨੇ ਇਸ ਟਵੀਟ ‘ਚ ਨਾਥੂਰਾਮ ਗੋਡਸੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕੰਗਣਾ ਨੇ ਲਿਖਿਆ, ਹਰ ਕਹਾਣੀ ਦੇ ਤਿੰਨ ਪਹਿਲੂ ਹੁੰਦੇ ਹਨ, ਇੱਕ ਤੁਹਾਡਾ, ਇਕ ਮੇਰਾ ਤੇ ਇੱਕ ਸੱਚ…ਚੰਗੀ ਕਹਾਣੀ ਕਹਿਣ ਵਾਲਾ ਨਾ ਤਾਂ ਬੰਨ੍ਹਿਆਂ ਹੁੰਦਾ ਹੈ ਤੇ ਨਾ ਹੀ ਕੁਝ ਲੁਕਾਉਂਦਾ ਹੈ। ਇਸ ਲਈ ਸਾਡੀਆਂ ਕਿਤਾਬਾਂ ਬੇਕਾਰ ਹਨ। ਪੂਰੀ ਤਰ੍ਹਾਂ ਦਿਖਾਵਾ ਕਰਨ ਵਾਲੀਆਂ।
ਟਵੀਟ ‘ਚ ਕੰਗਣਾ ਨੇ #NathuramGodse ਦਾ ਵੀ ਇਸਤੇਮਾਲ ਕੀਤਾ ਹੈ। ਨਾਥੂਰਾਮ ਗੋਡਸੇ ਨੇ 30 ਜਨਵਰੀ ਦੇ ਦਿਨ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਅਜਿਹੇ ‘ਚ ਲੋਕ ਕੰਗਣਾ ਦੀ ਦੇਸ਼ਭਗਤੀ ‘ਤੇ ਵੀ ਸਵਾਲ ਖੜੇ ਕਰ ਰਹੇ ਹਨ।
ਕੰਗਣਾ ਦੀਆਂ ਆਉਣ ਵਾਲੀਆਂ ਫਿਲਮਾਂ
ਵਰਕ ਫਰੰਟ ਦੀ ਗੱਲ ਕਰੀਏ ਤਾਂ ਕੰਗਣਾ ਰਣੌਤ ਇਨੀਂ ਦਿਨੀਂ ਸਿਆਸਤ ‘ਤੇ ਆਧਾਰਤ ਇਕ ਹੋਰ ਵੱਡੀ ਫ਼ਿਲਮ ਨਾਲ ਜੁੜ ਗਈ ਹੈ। ਦਰਅਸਲ, ਇਕ ਪਾਸੇ ਜਿੱਥੇ ਕੰਗਣਾ ਦੀ ਫਿਲਮ ਥਲਾਇਵੀ ਰਿਲੀਜ਼ ਹੋਣ ਵਾਲੀ ਹੈ ਦੂਜੇ ਪਾਸੇ ਕੰਗਣਾ ਦੇਸ਼ ਦੀ ਪਹਿਲੀ ਤੇ ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਰਹੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਂਦੀ ਵੀ ਦਿਖੇਗੀ।