ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਮਹਾਰਾਸ਼ਟਰਾ ਦੇ ਸੀਐਮ ਉਧਵ ਠਾਕਰੇ ਨੂੰ ਨਿਸ਼ਾਨੇ ‘ਤੇ ਲਿਆ ਹੈ। ਦਰਅਸਲ ਉਧਵ ਠਾਕਰੇ ਵੱਲੋਂ ਦਿੱਤੇ ਗਏ ਭਾਸ਼ਣ ‘ਤੇ ਕੰਗਨਾ ਨੇ ਇਤਰਾਜ਼ ਜਤਾਇਆ ਹੈ। ਕੰਗਨਾ ਨੇ ਕਿਹਾ ਕਿ ਹਿਮਾਚਲ ਦੇਵ ਭੂਮੀ ਹੈ ਤੇ CM ਉਧਵ ਠਾਕਰੇ ਆਪਣੇ ਭਾਸ਼ਣ ‘ਚ ਹਿਮਾਚਲ ਨੂੰ ਗਾਂਜਾ ਦੀ ਖੇਤੀ ਕਰਨ ਵਾਲਾ ਰਾਜ ਦਸਦੇ ਹਨ। ਇਸ ਤੋਂ ਇਲਾਵਾ ਕੰਗਨਾ ਨੇ CM ਉਧਵ ਠਾਕਰੇ ‘ਤੇ ਹਮਲਾ ਕਰਦੇ ਹੋਏ ਉਨ੍ਹਾਂ ਨੂੰ ਮਾਮੂਲੀ ਇਨਸਾਨ ਦੱਸਿਆ।
ਮਹਾਰਾਸ਼ਟਰ ਸਰਕਾਰ ਤੇ ਕੰਗਨਾ ਦੇ ਵਿੱਚ ਤਕਰਾਰ ਸੁਸ਼ਾਂਤ ਸਿੰਘ ਰਾਜਪੂਤ ਕੇਸ ਤੋਂ ਹੀ ਵੇਖਣ ਨੂੰ ਮਿਲ ਰਹੀ ਹੈ। ਆਏ ਦਿਨ ਦੋਹੇ ਧਿਰਾਂ ਵਲੋਂ ਇਕ ਦੂਸਰੇ ਖਿਲਾਫ ਤਿੱਖੇ ਬਿਆਨ ਦਿੱਤੇ ਜਾਂਦੇ ਹਨ। ਉਧਵ ਠਾਕਰੇ ਨੇ ਦੁਸ਼ਹਿਰਾ ਦੇ ਮੌਕੇ ਆਪਣੇ ਭਾਸ਼ਣ ‘ਚ ਕੰਗਨਾ ਤੇ ਹਿਮਾਚਲ ਦਾ ਨਾਮ ਲਏ ਬਿਨ੍ਹਾ ਕਿਹਾ ਕਿ, ‘ਕੁਝ ਲੋਕ ਮੁੰਬਈ ਰੋਜ਼ੀ-ਰੋਟੀ ਕਮਾਉਣ ਆਉਂਦੇ ਹਨ ਤੇ ਇਸ ਨੂੰ POK ਦਸਦੇ ਹਨ’ ਉਨ੍ਹਾਂ ਕਿਹਾ ਕਿ, ‘ਅਸੀਂ ਆਪਣੇ ਘਰਾਂ ਵਿੱਚ ਤੁਲਸੀ ਉਗਾਉਣੇ ਹਾਂ, ਗਾਂਜਾ ਨਹੀਂ, ਗਾਂਜੇ ਦੇ ਖੇਤ ਤੁਹਾਡੇ ਸੂਬੇ ਵਿੱਚ ਹਨ। ਮਹਾਰਾਸ਼ਟਰਾ ‘ਚ ਨਹੀਂ।”ਕੰਗਨਾ ਰਣੌਤ ਨੇ ਮਹਾਰਾਸ਼ਟਰ ਦੇ ਮੰਤਰੀ ਸੰਜੇ ਰਾਉਤ ਨਾਲ ਹੋਏ ਆਪਣੇ ਵਿਵਾਦ ਤੋਂ ਬਾਅਦ ਇਕ ਟਵੀਟ ‘ਚ ਲਿਖਿਆ ਸੀ ਕਿ ਮੁੰਬਈ POK ਵਰਗੀ ਕਿਉਂ ਮਹਿਸੂਸ ਹੋ ਰਹੀ ਹੈ। ਅਤੇ ਸੁਸ਼ਾਂਤ ਕੇਸ ‘ਚ ਆਏ ਡਰੱਗਜ਼ ਐਂਗਲ ‘ਚ ਵੀ ਕੰਗਨਾ ਨੇ ਕਾਫੀ ਟਿੱਪਣੀਆਂ ਕੀਤੀਆਂ ਸੀ। ਜਿਸ ਕਰਕੇ ਉਧਵ ਠਾਕਰੇ ਨੇ ਆਪਣੇ ਭਾਸ਼ਣ ‘ਚ ਬਿਨ੍ਹਾ ਕੰਗਨਾ ਤੇ ਹਿਮਾਚਲ ਦਾ ਨਾਮ ਲਏ ਇਹ ਬਿਆਨ ਦਿੱਤਾ। ਜਿਸ’ ਤੇ ਹੁਣ ਕੰਗਨਾ ਨੇ ਵੀਡੀਓ ਜਾਰੀ ਕਰ ਜਵਾਬ ਦਿੱਤਾ ਹੈ।