ਬੰਗਲੂਰੂ-ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀਆਰਆਈ) ਨੇ ਅੱਜ ਦੱਸਿਆ ਕਿ ਇਥੇ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਕੰਨੜ ਅਦਾਕਾਰਾ ਰਣਯ ਰਾਓ ਕੋਲੋਂ ਸੋਨੇ ਦੀਆਂ ਛੜਾਂ ਜ਼ਬਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਕੀਮਤ 12.56 ਕਰੋੜ ਰੁਪਏ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਦਾਕਾਰਾ ਸੀਨੀਅਰ ਆਈਪੀਐੱਸ ਅਧਿਕਾਰੀ ਰਾਮਚੰਦਰ ਰਾਓ ਦੀ ਮਤਰੇਈ ਧੀ ਹੈ। ਰਾਮਚੰਦਰ ਇਸ ਸਮੇਂ ਕਰਨਾਟਕ ਪੁਲੀਸ ਵਿੱਚ ਹਾਊਸਿੰਗ ਤੇ ਇਨਫਰਾਸਟਰੱਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਹਨ। ਉਧਰ ਵਿੱਤ ਮੰਤਰਾਲੇ ਨੇ ਕਿਹਾ ਕਿ ਮਹਿਲਾ ਯਾਤਰੀ ਨੂੰ ਸੀਮਾ ਕਰ ਐਕਟ, 1962 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਕੁੱਲ 17.29 ਕਰੋੜ ਰੁਪਏ ਦਾ ਸਾਮਾਨ ਜ਼ਬਤ ਕੀਤਾ ਗਿਆ, ਜਿਸ ਵਿੱਚ 4.73 ਕਰੋੜ ਰੁਪਏ ਦਾ ਹੋਰ ਸਾਮਾਨ ਵੀ ਸ਼ਾਮਲ ਹੈ।ਅਧਿਕਾਰੀਆਂ ਅਨੁਸਾਰ ਇਹ ਖੇਪ ਸਭ ਤੋਂ ਵੱਡੀਆਂ ਜ਼ਬਤੀਆਂ ਵਿੱਚੋਂ ਇੱਕ ਹੈ।
next post