ਕੰਪਿਊਟਰ ਅਧਿਆਪਕ ਯੂਨੀਅਨ ਫਿਰੋਜ਼ਪੁਰ ਦੀ ਇੱਕ ਬਹੁਤ ਅਹਿਮ ਮੀਟਿੰਗ ਜਿਲਾ੍ਹ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਫਿਰੋਜ਼ਪੁਰ ਵਿੱਖੇ ਹੋਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰਧਾਨ ਹਰਜੀਤ ਸਿੰਘ ਅਤੇ ਜਨਰਲ ਸਕੱਤਰ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਕੰਪਿਊਟਰ ਅਧਿਆਪਕਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਅਤੇ ਪਿਛਲੇ ਸਮੇਂ ਦੌਰਾਨ ਸਰਕਾਰ ਨਾਲ ਹੋਈਆਂ ਮੀਟਿੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਉਪਰੰਤ ਜਿਲ੍ਹਾ ਸਿਖਿਆ ਅਫਸਰ(ਸੈ:ਸਿ) ਫਿਰੋਜਪੁਰ ਜੀ ਨੂੰ ਮੰਗ ਪੱਤਰ ਦਿਤਾ ਗਿਆ।ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਸਰਕਾਰ ਵੱਲੋਂ ਕੋਈ ਸਾਰਥਕ ਹੱਲ ਨਾਂ ਕਰਨ ਤੇ ਸਰਕਾਰ ਵਿਰੁੱਧ ਵੱਡੇ ਸੰਘਰਸ ਦਾ ਐਲਾਨ ਕੀਤਾ ਜਾਵੇਗਾ।ਇਸਦੇ ਤਹਿਤ ਹੀ ਕੰਪਿਊਟਰ ਅਧਿਆਪਕ ਯੂਨੀਅਨ ਫਿਰੋਜਪੁਰ ਵਿਚ ਸਮੂਹ ਕੰਪਿਊਟਰ ਅਧਿਆਪਕਾਂ ਨੂੰ ਸ਼ੰਘਰਸ ਲਈ ਲਾਮਬੰਦ ਕੀਤਾ ਗਿਆ। ਮੀਤ ਪ੍ਰਧਾਨ ਰਵੀਇੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵਲੋ ਕੰਪਿਊਟਰ ਅਧਿਆਪਕਾ ਨੂੰ 2011 ਵਿਚ ਰੈਗੂਲਰ ਕਰਨ ਦੇ ਬਾਵਜੂਦ ਅਜੇ ਤੱਕ ਰੈਗੁਲਰ ਅਧਿਆਪਕਾਂ ਵਾਲੇ ਪੂਰੇ ਲਾਭ ਜਿਵੇ ਕਿ ਸੀ.ਪੀ.ਐਫ ਕਟੌਤੀ, ਏ.ਸੀ.ਪੀ, ਇੰਟਰਮ ਰਿਲੀਫ, ਵਿਭਾਗੀ ਪ੍ਰੋਮੋਸ਼ਨ ਲਾਗੂ ਨਾ ਕਰਕੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਇਸ ਜਿਲ੍ਹਾ ਪੱਧਰੀ ਮੀਟਿੰਗ ਵਿਚ ਗਗਨਦੀਪ ਸਿੰਘ, ਸ਼ਮਸ਼ੇਰ ਸਿੰਘ,ਸਰਵਜੋਤ ਸਿੰਘ,ਰੋਹਿਤ ,ਮੁਕੇਸ਼ ਚੌਹਾਨ, ਜਗਦੀਪ ਸਿੰਘ,ਸਤੀਸ਼ ਕੁਮਾਰ,ਚੇਤਨ ਕੱਕੜ,ਜਤਿੰਦਰ ਕੁਮਾਰ ਗੱਖੜ,ਸੁਖਵੰਤ ਕੌਰ,ਗੀਤਿਕਾ ਅਤੇ ਵੱਡੀ ਗਿਣਤੀ ਵਿਚ ਕੰਪਿਉਟਰ ਅਧਿਆਪਕ ਹਾਜ਼ਰ ਹੋਏ।