13.57 F
New York, US
December 23, 2024
PreetNama
ਸਿਹਤ/Health

ਕੰਮ ਦੀ ਗੱਲ: ਤਣਾਅ ਦੂਰ ਕਰਨ ਲਈ ਰੋਜ਼ਾਨਾ ਲੰਮੇ ਪੈ ਕੇ ਕਰੋ ਇਹ ਕੰਮ, ਸਰੀਰ ਦਰਦ ਤੋਂ ਵੀ ਮਿਲੇਗਾ ਛੁਟਕਾਰਾ

ਅਜੋਕੀ ਭੱਜ ਦੌੜ ਵਾਲੀ ਜ਼ਿੰਗਦੀ ਵਿੱਚ ਕਈ ਵਾਰ ਕੰਮ ਕਰਨ ਵਾਲਿਆ ਦੀ ਨੀਂਦ ਵੀ ਨਹੀਂਪੂਰੀ ਹੁੰਦੀ। ਜੇ ਤੁਸੀਂ ਵੀ ਇੱਕ ਡੈਸਕ ਜੌਬ ਵਿੱਚ ਹੋ, ਤਾਂ ਤੁਹਾਨੂੰ ਥਕਾਵਟ ਨਾਲ ਸਰੀਰ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਤਣਾਅ ਅਤੇ ਥਕਾਵਟ ਤੋਂ ਬਚਣ ਲਈ ਤੁਸੀਂ ਯੋਗਾ ਦਾ ਸਹਾਰਾ ਲੈ ਸਕਦੇ ਹੋ। ਜੇ ਤੁਸੀਂ ਹਰ ਦਿਨ ਸਿਰਫ 10 ਮਿੰਟ ਸ਼ਵਾਸਨ ਕਰਦੇ ਹੋ, ਤਾਂ ਇਹ ਬਹੁਤ ਜ਼ਿਆਦਾ ਰਾਹਤ ਦੇਵੇਗਾ।

ਸ਼ਵਾਸਨ ਦਾ ਸਹੀ ਤਰੀਕਾ:

1. ਯੋਗਾ ਮੈਟ ‘ਤੇ ਆਪਣੀ ਪਿੱਠ ਭਰ ਲੇਟੋ। ਜੇ ਤੁਸੀਂ ਇਕ ਗਰੁੱਪ ‘ਚ ਅਜਿਹਾ ਕਰ ਰਹੇ ਹੋ ਤਾਂ ਆਪਣੇ ਆਸ ਪਾਸ ਦੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ।

2. ਸ਼ਵਾਸਨ ‘ਚ ਹੋਣ ਵੇਲੇ ਕਿਸੇ ਸਿਰਹਾਣੇ ਜਾਂ ਕਿਸੇ ਵੀ ਅਰਾਮਦਾਇਕ ਚੀਜ਼ ਦਾ ਸਹਾਰਾ ਨਾ ਲਓ।

3. ਅੱਖਾਂ ਬੰਦ ਕਰੋ। ਦੋਵਾਂ ਲੱਤਾਂ ਨੂੰ ਵੱਖਰਾ ਕਰੋ।

4. ਪੂਰੀ ਤਰ੍ਹਾਂ ਰਿਲੈਕਸ ਹੋਣ ਤੋਂ ਬਾਅਦ, ਇਹ ਯਾਦ ਰੱਖੋ ਕਿ ਤੁਹਾਡੇ ਪੈਰਾਂ ਦੇ ਦੋਵੇਂ ਅੰਗੂਠੇ ਸਾਈਡ ਵੱਲ ਝੁਕੇ ਹੋਏ ਹੋਣ।

5. ਤੁਹਾਡੇ ਹੱਥ ਸਰੀਰ ਨਾਲ ਕੁਝ ਦੂਰੀ ‘ਤੇ ਹਨ, ਹਥੇਲੀਆਂ ਨੂੰ ਉੱਪਰ ਵੱਲ ਖੁੱਲ੍ਹਾ ਰੱਖੋ।

6. ਦੋਵਾਂ ਪੈਰਾਂ ਵਿਚਕਾਰ ਘੱਟੋ ਘੱਟ 1 ਫੁੱਟ ਦੀ ਦੂਰੀ ਰੱਖੋ।

7. ਸਾਹ ਹੌਲੀ ਪਰ ਡੂੰਘਾ ਲਵੋ। ਹੁਣ ਆਪਣੇ ਸਾਹ ਦਾ ਪੂਰਾ ਧਿਆਨ ਦਵੋ।

ਯਾਦ ਰੱਖੋ ਕਿ ਜਦੋਂ ਤੁਸੀਂ ਸ਼ਵਾਸਨ ‘ਚ ਹੁੰਦੇ ਹੋ ਤਾਂ ਤੁਸੀਂ ਸੋਂਣਾ ਨਹੀਂ ਹੈ।
ਫਾਇਦੇ:

ਸ਼ਵਾਸਨ ਤੁਹਾਡੇ ਮਨ ਨੂੰ ਸ਼ਾਂਤ ਕਰਦਾ ਹੈ ਅਤੇ ਸਰੀਰ ਦੀ ਥਕਾਵਟ ਨੂੰ ਦੂਰ ਕਰਦਾ ਹੈ। ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਤਣਾਅ ਅਤੇ ਦਿਲ ਦੀ ਬਿਮਾਰੀ ਆਦਿ ‘ਚ ਇਹ ਯੋਗ ਲਾਭਦਾਇਕ ਹੈ। ਸ਼ਵਾਸਨ ਨਾ ਸਿਰਫ ਸਰੀਰ ਨੂੰ ਆਰਾਮ ਦਿੰਦਾ ਹੈ ਬਲਕਿ ਇਸ ਨੂੰ ਮੈਡੀਟੇਸ਼ਨ ਦੀ ਅਵਸਥਾ ‘ਚ ਲੈ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਯਾਦਦਾਸ਼ਤ, ਇਕਾਗਰਤਾ ਸ਼ਕਤੀ ਵੀ ਵੱਧਦੀ ਹੈ। ਜੇ ਤੁਸੀਂ ਬਹੁਤ ਥੱਕੇ ਹੋਏ ਹੋ, ਤਾਂ ਸ਼ਾਵਸਨ ਊਰਜਾ ਪ੍ਰਾਪਤ ਕਰਨ ਦਾ ਸਭ ਤੋਂ ਸੁਰੱਖਿਅਤ ਅਤੇ ਤੇਜ਼ ਢੰਗ ਹੈ।

Related posts

Heart Attack ਅਤੇ Heart Fail ‘ਚ ਹੁੰਦਾ ਹੈ ਅੰਤਰ

On Punjab

ਚਾਹ ਪੀਣ ਵਾਲੇ ਖ਼ਬਰਦਾਰ! ਤੁਹਾਡੇ ਅੰਦਰ ਜਾ ਰਹੇ ਅਰਬਾਂ ਪਲਾਸਟਿਕ ਦੇ ਕਣ

On Punjab

ਭਾਰਤੀ ਮੂਲ ਦੀ ਦਰਸ਼ਨਾ ਪਟੇਲ ਅਮਰੀਕਾ ‘ਚ ਲੜੇਗੀ ਕੈਲੀਫੋਰਨੀਆ ਸਟੇਟ ਅਸੈਂਬਲੀ ਦੀ ਚੋਣ, ਜਾਣੋ ਉਨ੍ਹਾਂ ਬਾਰੇ

On Punjab