ਸਰਕਾਰ ਅਤੇ ਮੈਡੀਕਲ ਐਸੋਸੀਏਸ਼ਨਾਂ ਦੂਜੀ ਲਹਿਰ ਦੇ ਆਉਣ ਤੋਂ ਬਾਅਦ ਦੇਸ਼ ਭਰ ਵਿਚ Covid-19 ਦੇ ਵੱਧ ਰਹੇ ਮਾਮਲਿਆਂ ਵਿਚ ਲੋਕਾਂ ਨੂੰ ਫਿਰ ਤੋਂ ਮਾਸਕ ਦੀ ਵਰਤੋਂ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕਰ ਰਹੀਆਂ ਹਨ। ਭਾਵੇਂ ਕਿ ਅਸੀਂ ਵੈਕਸੀਨ ਲਗਵਾ ਰਹੇ ਹਾਂ ਸਾਨੂੰ ਵਾਇਰਸ ਤੋਂ ਸੁਰੱਖਿਅਤ ਰਹਿਣ ਦੀ ਆਦਤ ਨਹੀਂ ਛੱਡਣੀ ਚਾਹੀਦੀ ਅਤੇ ਸੰਕ੍ਰਮਣ ਤੋਂ ਬਚਾਅ ਲਈ ਮਾਸਕ ਪਾਉਣਾ ਚਾਹੀਦਾ ਹੈ। ਮਾਸਕ ਦੀ ਮਹੱਤਤਾ ਨੂੰ ਵੇਖਦੇ ਹੋਏ ਸਾਨੂੰ ਆਪਣੇ ਆਪ ਨੂੰ ਮਾਸਕ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ। ਜਿਵੇਂ ਕਿ ਕਿੰਨੇ ਕਿਸਮ ਦੇ ਮਾਸਕ ਹਨ ਅਤੇ ਜਨਤਕ ਥਾਵਾਂ ‘ਤੇ ਮਾਸਕ ਕਿਵੇਂ ਪਾਏ ਜਾ ਸਕਦੇ ਹਨ।
ਕੱਪੜੇ ਦੇ ਮਾਸਕ
ਕੱਪੜੇ ਦੇ ਮਾਸਕ ਵੋਵੇਨ ਜਾਂ ਨਾਨ-ਵੋਵੇਨ ਕੁਦਰਤੀ ਸਿੰਥੈਟਿਕ ਪਦਾਰਥਾਂ ਦੀਆਂ ਪਰਤਾਂ ਤੋਂ ਬਣੇ ਹੁੰਦੇ ਹਨ। ਇਹ ਫੇਸ ਮਾਸਕ ਡ੍ਰਾਪਲੈੱਟਸ ਸਪਰੇਅ ਨੂੰ 8 ਫੁੱਟ ਤੋਂ ਘਟਾ ਕੇ 2.5 ਇੰਚ ਕਰ ਸਕਦੇ ਹਨ, ਜਿਸ ਨਾਲ ਤੁਹਾਡੇ ਦੁਆਰਾ ਹਵਾ ਵਿਚ ਛੱਡੇ ਜਾਣ ਵਾਲੇ ਵਾਇਰਸ ਯੁਕਤ ਕਣਾਂ ਦੀ ਮਾਤਰਾ ਨੂੰ ਘਟਾ ਸਕਦੇ ਹੋ। ਘਰੇਲੂ ਬਣੇ ਕੱਪੜੇ ਦੇ ਫੇਸ ਮਾਸਕ ਦੀ ਪ੍ਰਭਾਵਸ਼ੀਲਤਾ ਇਸ ਦੇ ਡਿਜ਼ਾਈਨ ‘ਤੇ ਜ਼ਿਆਦਾਤਰ ਨਿਰਭਰ ਕਰਦੀ ਹੈ। ਜੌਹਨਸ ਹਾਪਕਿਨਸ ਮੈਡੀਸਨ ਦੇ ਅਨੁਸਾਰ ਸੰਘਣੇ ਵੋਵੇਨ ਵਾਲੇ ਕੌਟਨ ਦੇ ਕਪੜੇ ਜਿਵੇਂ ਕਿ ਕੁਇਲਟਿੰਗ ਕੌਟਨ ਸਭ ਤੋਂ ਵਧੀਆ ਹੈ। ਉਸੇ ਸਮੇਂ ਇਕ ਸਿੰਗਲ-ਲੇਅਰ ਕੱਪੜੇ ਦਾ ਮਾਸਕ ਡਬਲ ਜਾਂ ਟ੍ਰਿਪਲ ਲੇਅਰ ਮਾਸਕ ਤੋਂ ਘੱਟ ਅਸਰਦਾਰ ਹੁੰਦਾ ਹੈ। ਹਾਲਾਂਕਿ ਪਰਤਾਂ ਦੀ ਗਿਣਤੀ ਵਾਧੂ ਸੁਰੱਖਿਆ ਦਾ ਸੰਕੇਤ ਨਹੀਂ ਦਿੰਦੀ ਕਿਉਂਕਿ ਇਨ੍ਹਾਂ ਸਾਧਾਰਨ ਕੱਪੜਿਆਂ ਵਿਚ ਇੰਨਾ ਗੈਪ ਜ਼ਰੂਰੀ ਹੁੰਦਾ ਹੈ ਕਿ ਛੋਟੇ ਵਾਇਰਸ ਐਰੋਸੋਲ ਅੰਦਰ ਦਾਖ਼ਲ ਹੋ ਸਕਦੇ ਹਨ।