kabaddi player Seera Pitho ਅੱਜ ਗੱਲ ਕਰਦੇ ਹਾਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੀ, ਕਬੱਡੀ ਨੇ ਅਨੇਕਾਂ ਮਹਾਨ ਧਾਵੀ ਤੇ ਜਾਫੀ ਪੈਦਾ ਕੀਤੇ ਹਨ। ਹੁਣ ਅਸੀਂ ਗੱਲ ਕਰਦੇ ਹਾਂ ਜੱਟ ਜਾਫੀ ਪਿੱਥੋ ਵਾਲੇ ਸੀਰੇ ਦੀ। ਸੀਰੇ ਦਾ ਨਾਮ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਦੀ ਜੁਬਾਨ ‘ਤੇ ਹੁੰਦਾ ਹੈ। ਕਬੱਡੀ ਵਿੱਚ ਸੀਰੇ ਨੂੰ ਜੱਟ ਜਾਫੀ ‘ਤੇ ਨਾਂ ਨਾਲ ਜਾਣਿਆ ਜਾਂਦਾ ਹੈ। ਜਸਸੀਰ ਸਿੰਘ ਸੀਰੇ ਦਾ ਜਨਮ ਪਿੰਡ ਪਿੱਥੋ ਜ਼ਿਲ੍ਹਾ ਬਠਿੰਡਾ 10 ਜਨਵਰੀ 1983 ਵਿੱਚ ਮਾਤਾ ਜਸਵੀਰ ਕੌਰ ਤੇ ਪਿਤਾ ਗਿੰਦਰ ਸਿੰਘ ਦੇ ਘਰ ਹੋਇਆ। ਸੀਰੇ ਨੇ ਆਪਣੀ ਖੇਡ ਸਕੂਲ ਪੱਧਰ ਤੇ 9 ਸਾਲ ਦੀ ਉਮਰ ਵਿੱਚ ਖੇਡਣੀ ਸ਼ੁਰੂ ਕੀਤੀ ਸੀ | ਸੀਰਾ ਬਚਪਨ ਵਿੱਚ ਹੀ ਬਹੁਤ ਫੁਰਤੀ ਵਾਲਾ ਸੀ। ਇਸ ਨੂੰ ਦੇਖ ਸਕੂਲ ਦੇ ਡੀ.ਪੀ ਮਾਸਟਰ ਨੇ ਕਬੱਡੀ ਨੈਸ਼ਨਲ ਵਿੱਚ ਜਾਣ ਲਈ ਪ੍ਰੇਰਤ ਕੀਤਾ। 8ਵੀਂ, 9ਵੀਂ, 10ਵੀਂ ਕਲਾਸ ਤੱਕ ਨੈਸ਼ਨਲ ਕਬੱਡੀ ਖੇਡਦਾ ਰਿਹਾ।
2004 ਵਿੱਚ ਸੀਰੇ ਨੇ ਕਬੱਡੀ ਓਪਨ ‘ਚ ਆਪਣੀ ਐਂਟਰੀ ਮਾਰੀ। ਹਲਕਾ ਵਜ਼ਨ ਦੇ ਸਾਰੇ ਮਜਾਕ ਬਣਾ ਰਿਹੇ ਸਨ ਪਰ ਸੀਰੇ ਨੇ ਆਪਣੀ ਮਿਹਨਤ ਦੇ ਸਦਕੇ 2005 ਵਿਚ ਬਾਬਾ ਫਰੀਦ ਦੇ ਮੇਲੇ ਦੇ ਪਿੰਡ ਵਾਰ ਕਬੱਡੀ ਓਪਨ ਵਿੱਚ ਆਪਣੀ ਖੇਡ ਦਾ ਲੋਹਾ ਮਨਵਾ ਦਿੱਤਾ। ਟੀਮ ਵਿੱਚ ਸੀਰੇ ਦੇ ਨਾਮ ਦੀ ਚਰਚਾ ਸ਼ੁਰੂ ਹੋ ਗਈ। ਇਸ ਮੈਚ ਤੋਂ ਬਾਅਦ ਸੀਰੇ ਦੇ ਐਂਟਰੀ ਹਰਜੀਤ ਕਲੱਬ ਬਾਜਾਖਾਨਾ ਵਲੋਂ ਹੋ ਗਈ। ਬਾਜਾਖਾਨਾ ਵਲੋਂ ਖੇਡ ਦੇ ਜੱਟ ਜਾਫੀ ਨੇ ਪਿੱਥੋ ਪਿੰਡ ਨੂੰ ਪੰਜਾਬ ਦੇ ਕੋਨੇ-ਕੋਨੇ ਤੱਕ ਮਸ਼ਹੂਰ ਕਰ ਦਿੱਤੇ।
2010 ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਵਲੋਂ ਕਰਵਾਇਆ ਗਿਆ ਵਰਲਡ ਕਬੱਡੀ ਕੱਪ ਵਿੱਚ ਖੇਡਣ ਦਾ ਮੌਕਾ ਮਿਲਿਆ ਤੇ ਸੀਰੇ ਨੇ ਫਾਈਨਲ ਮੈਚ ਵਿੱਚ ਆਪਣੀ ਖੇਡ ਦਾ ਵਧਿਆ ਪ੍ਰਦਰਸ਼ਨ ਕੀਤਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਲੋਂ ਇਨਾਮ ਵਿੱਚ ਸਰਕਾਰੀ ਨੌਕਰੀ ਵੀ ਪ੍ਰਾਪਤ ਕੀਤੀ। ਹੁਣ ਤੱਕ ਸੀਰਾ ਇੰਗਲੈਂਡ, ਕੈਨੇਡਾ, ਦੁਬਈ ਵਿੱਚ ਖੇਡ ਚੁੱਕਾ ਹੈ। ਬੈਸਟ ਜਾਫੀ ਦੇ ਇਨਾਮਾਂ ਦੀ ਲਿਸਟ ਬਹੁਤ ਵੱਡੀ ਹੈ। ਸੀਰੇ ਨੇ ਹੁਣ ਤੱਕ 60 ਮੋਟਰਸਾਇਕਲ, ਇੱਕ ਟਰੈਕਟਰ ਟਰਾਲੀ ਤੇ ਆਲਟੋ ਕਾਰ ਕਬੱਡੀ ਤੋਂ ਹਿੱਕ ਦੇ ਜ਼ੋਰ ਨਾਲ ਹਾਸਿਲ ਕੀਤੀ ਹੈ। ਸੀਰੇ ਨੂੰ ਲੰਡੇਕੇ ਕੱਪ ਤੇ ਸਕਾਰਪੀਓ ਕਾਰ ਨਾਲ ਸਨਮਾਨ ਕੀਤਾ ਗਿਆ।