ਮੇਰੀ ਜਿੰਦਗੀ ਕੱਸ਼ਤੀ ਜਹੀ,
ਜਿਹਦਾ ਕਿਨਾਰਾ ਵੀ ਤੂੰ ੲੇ ।
ਲਹਿਰਾਂ ਵਿੱਚ ਡੁੱਬਦੀ ਦਾ,
ਸਹਾਰਾ ਵੀ ਤੂੰ ੲੇ ।
ੳੂਮੀਦ ੲੇ ਮੇਰੀ ਤੂੰ ,
ਤੈਨੂੰ ਹੀ ਤੱਕ ਕੇ ਮਿੱਟਦੀ,
ਮੇਰੇ ਨੈਣਾਂ ਦੀ ਪਿਅਾਸ ਵੀ ।
ਜੇ ਮੇਰੀ ਜਿੰਦਗੀ ਪੀਂਘ ਜਹੀ ,
ਤਾਂ ਹੁਲਾਰਾ ਵੀ ਤੂੰ ੲੇ ।
ਮੇਰੀ ਜਿੰਦਗੀ ਕੱਸ਼ਤੀ ਜਹੀ,
ਜਿਹਦਾ ਕਿਨਾਰਾ ਵੀ ਤੂੰ ੲੇ।
ੳੁਹ ਅਹਿਸਾਸ ੲੇ ਤੂੰ ਮੇਰਾ,
ਜੋ ਤਪਦੇ ਦਿਲ ਨੂੰ ਸਕੂਨ ਦਿੰਦਾ।
ਮੇਰੇ ਸਾਹਾਂ ਦੀ ਡੋਰ ੲੇ ਤੂੰ ,
ਜਿਹਦੀ ਵਜਾ ਨਾਲ ਅਸੀਂ ਜਿੰਦਾਂ।
ਚੱਲ ਕੇ ਜਿਹਨੇ ਪਹੁੰਚ ਜਾਣਾ,
ਜਿੰਦਗੀ ਦੇ ਅਾਖਰੀ ਮੁਕਾਮ ਤੇ,
ੳੁਹ ਰਸਤਾ ਤੇ ਚੌਰਾਹਾ ਵੀ ਤੂੰ ੲੇ ।
ਮੇਰੀ ਜਿੰਦਗੀ ਕੱਸ਼ਤੀ ਜਹੀ,
ਜਿਹਦਾ ਕਿਨਾਰਾ ਵੀ ਤੂੰ ੲੇ ।
ਅਮਨਦੀਪ ਸੇਖੋਂ