72.05 F
New York, US
May 6, 2025
PreetNama
ਖੇਡ-ਜਗਤ/Sports News

ਖਰਾਬ ਖੇਡ ਰਹੇ ਕੇਐਲ ਰਾਹੁਲ ਬਾਰੇ BCCI ਦਾ ਵੱਡਾ ਫੈਸਲਾ

ਨਵੀਂ ਦਿੱਲੀ: ਟੈਸਟ ਕ੍ਰਿਕੇਟ ਵਿੱਚ ਖ਼ਰਾਬ ਫਾਰਮ ਨਾਲ ਜੂਝ ਰਹੇ ਲੋਕੇਸ਼ ਰਾਹੁਲ ਬਾਰੇ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਵੱਡਾ ਬਿਆਨ ਦਿੱਤਾ ਹੈ। ਬੀਸੀਸੀਆਈ ਨੇ ਮੰਨਿਆ ਹੈ ਕਿ ਲੋਕੇਸ਼ ਰਾਹੁਲ ਦਾ ਖ਼ਰਾਬ ਫਾਰਮ ਚਿੰਤਾ ਦਾ ਵਿਸ਼ਾ ਹੈ ਤੇ ਉਹ ਹੁਣ ਹੋਰ ਵਿਕਲਪਾਂ ’ਤੇ ਕੰਮ ਕਰ ਰਿਹਾ ਹੈ। ਇੰਨਾ ਹੀ ਨਹੀਂ, ਚੋਣ ਕਮੇਟੀ ਜਲਦ ਹੀ ਸਟਾਰ ਖਿਡਾਰੀ ਰੋਹਿਤ ਸ਼ਰਮਾ ਨੂੰ ਵੀ ਟੈਸਟ ਕ੍ਰਿਕੇਟ ਵਿੱਚ ਬਤੌਰ ਸਲਾਮੀ ਬੱਲੇਬਾਜ਼ ਅਜ਼ਮਾ ਸਕਦੀ ਹੈ।

ਰਾਹੁਲ ਨੇ ਵੈਸਟਇੰਡੀਜ਼ ਵਿੱਚ ਖੇਡਦਿਆਂ ਦੋ ਟੈਸਟ ਮੈਚਾਂ ਵਿੱਚ 44, 38, 13 ਤੇ 6 ਦੌੜਾਂ ਬਣਾਈਆਂ। ਰਾਹੁਲ ਇੰਨੇ ਮਾੜੇ ਦੌਰ ਵਿੱਚੋਂ ਲੰਘ ਰਿਹਾ ਹੈ ਕਿ 12 ਪਾਰੀਆਂ ਤੋਂ ਬਾਅਦ ਵੀ ਉਹ ਅਰਧ ਸੈਂਕੜਾ ਨਹੀਂ ਲਾ ਸਕਿਆ। ਯਾਦ ਰਹੇ ਓਵਲ ਵਿੱਚ ਰਾਹੁਲ ਨੇ ਇੰਗਲੈਂਡ ਖ਼ਿਲਾਫ਼ 149 ਦੌੜਾਂ ਦੀ ਪਾਰੀ ਖੇਡੀ ਸੀ।

ਚੀਫ਼ ਸਿਲੈਕਟਰ ਐਮ ਕੇ ਪ੍ਰਸਾਦ ਨੇ ਰੋਹਿਤ ਸ਼ਰਮਾ ਨੂੰ ਰਾਹੁਲ ਦੀ ਥਾਂ ਸਲਾਮੀ ਬੱਲੇਬਾਜ਼ ਵਜੋਂ ਟੈਸਟ ਵਿੱਚ ਮੌਕਾ ਦੇਣ ਦਾ ਇਸ਼ਾਰਾ ਕੀਤਾ ਹੈ। ਪ੍ਰਸਾਦ ਨੇ ਕਿਹਾ, ‘ਵੈਸਟਇੰਡੀਜ਼ ਦੌਰੇ ਦੀ ਸਮਾਪਤੀ ਤੋਂ ਬਾਅਦ ਹੁਣ ਤਕ ਚੋਣ ਕਮੇਟੀ ਦੀ ਕੋਈ ਬੈਠਕ ਨਹੀਂ ਹੋਈ। ਅਸੀਂ ਨਿਸ਼ਚਿਤ ਤੌਰ ‘ਤੇ ਰਾਹੁਲ ਨੂੰ ਸਲਾਮੀ ਬੱਲੇਬਾਜ਼ ਵਜੋਂ ਰੱਖਣ ‘ਤੇ ਵਿਚਾਰ ਕਰਾਂਗੇ। ਉਹ ਇੱਕ ਪ੍ਰਤਿਭਾਵਾਨ ਖਿਡਾਰੀ ਹੈ ਪਰ ਉਹ ਇਸ ਸਮੇਂ ਮਾੜੇ ਪੜਾਅ ਵਿੱਚੋਂ ਗੁਜ਼ਰ ਰਿਹਾ ਹੈ ਤੇ ਇਸੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਸੀਂ ਰੋਹਿਤ ਨੂੰ ਬਤੌਰ ਟੈਸਟ ਓਪਨਰ ਅਜ਼ਮਾ ਸਕਦੇ ਹਾਂ।’

Related posts

ਗੇਲ ਨੇ ਬਿਆਨ ਕੀਤਾ ਦਰਦ, ਕਿਹਾ- ਹਰ ਟੀਮ ਸਮਝਦੀ ਹੈ ਬੋਝ

On Punjab

ਵਿਸ਼ਵ ਕੱਪ: ਭਾਰਤ ਦੇ ਦੱਖਣੀ ਅਫਰੀਕਾ ‘ਚ ਭੇੜ, ਕ੍ਰਿਕਟ ਪ੍ਰੇਮੀਆਂ ‘ਚ ਜੋਸ਼

On Punjab

Ind vs WI 1st T20: 96 ਦੌੜਾਂ ਦਾ ਟੀਚਾ ਪ੍ਰਾਪਤ ਕਰਨ ਲਈ ਕੋਹਲੀ ਬ੍ਰਿਗੇਡ ਦੇ ਨਿੱਕਲੇ ਪਸੀਨੇ

On Punjab