PreetNama
ਖਾਸ-ਖਬਰਾਂ/Important News

ਖ਼ੁਸ਼ਖਬਰੀ : ਕੈਨੇਡਾ 90 ਹਜ਼ਾਰ ਪਰਵਾਸੀਆਂ ਨੂੰ ਬਣਾਏਗਾ ਸਥਾਈ ਨਿਵਾਸੀ, ਭਾਰਤੀਆਂ ਨੂੰ ਹੋਵੇਗਾ ਲਾਭ

ਕੈਨੇਡਾ ‘ਚ ਬੁੱਧਵਾਰ ਨੂੰ ਸ਼ੁਰੂ ਹੋਣ ਜਾ ਰਹੇ ਪਰਵਾਸੀ ਪ੍ਰਰੋਗਰਾਮ ਤਹਿਤ ਕੈਨੇਡਾ ‘ਚ ਪਹਿਲਾਂ ਤੋਂ ਰਹਿ ਰਹੇ 90 ਹਜ਼ਾਰ ਤੋਂ ਜ਼ਿਆਦਾ ਕੌਮਾਂਤਰੀ ਵਿਦਿਆਰਥੀਆਂ ਅਤੇ ਅਸਥਾਈ ਜ਼ਰੂਰੀ ਮੁਲਾਜ਼ਮਾਂ ਨੂੰ ਸਥਾਈ ਨਿਵਾਸੀ (ਪੀਆਰ) ਦਾ ਦਰਜਾ ਦਿੱਤਾ ਜਾਵੇਗਾ। ਇਸ ਤਹਿਤ 40 ਹਜ਼ਾਰ ਕੌਮਾਂਤਰੀ ਵਿਦਿਆਰਥੀਆਂ, 30 ਹਜ਼ਾਰ ਅਸਥਾਈ ਮੁਲਾਜ਼ਮਾਂ ਤੇ ਸਿਹਤ ਖੇਤਰ ਦੇ 20 ਹਜ਼ਾਰ ਅਸਥਾਈ ਮੁਲਾਜ਼ਮਾਂ ਨੂੰ ਸਥਾਈ ਨਿਵਾਸੀ ਦਾ ਦਰਜਾ ਦੇਣ ਲਈ ਚੋਣ ਕੀਤੀ ਜਾਵੇਗੀ।

ਕੈਨੇਡਾ ‘ਚ ਕੌਮਾਂਤਰੀ ਵਿਦਿਆਰਥੀ (ਜਿਨ੍ਹਾਂ ‘ਚ ਭਾਰਤੀਆਂ ਦੀ ਬਹੁਤਾਤ ਹੈ) ਨੂੰ ਸਥਾਈ ਨਿਵਾਸੀ ਦੀ ਮਾਨਤਾ ਮਿਲੇਗੀ ਜੋ ਪਿਛਲੇ ਚਾਰ ਸਾਲਾਂ ‘ਚ ਇਸੇ ਦੇਸ਼ ‘ਚ ਪੋਸਟ ਸੈਕੰਡਰੀ ਪ੍ਰੋਗਰਾਮ ਪੂਰਾ ਕਰ ਚੁੱਕੇ ਹਨ। ਵਿਦੇਸ਼ੀ ਮੁਲਾਜ਼ਮਾਂ ਨੂੰ ਸਿਹਤ ਖੇਤਰ ਜਾਂ ਹੋਰ ਜ਼ਰੂਰੀ ਕੰਮਾਂ ‘ਚ ਕੈਨੇਡਾ ‘ਚ ਘੱਟ ਤੋਂ ਘੱਟ ਇਕ ਸਾਲ ਦਾ ਕੰਮ ਕਰਨਾ ਦਾ ਤਜਰਬਾ ਹੋਣਾ ਚਾਹੀਦਾ। ਹੋਰ ਵਿਦੇਸ਼ੀ ਵਿਦਿਆਰਥੀਆਂ ਦੇ ਮੁਕਾਬਲੇ ਭਾਰਤੀ ਵਿਦਿਆਰਥੀਆਂ ਨੂੰ ਇਸ ਪ੍ਰਰੋਗਰਾਮ ਤੋਂ ਜ਼ਿਆਦਾ ਲਾਭ ਮਿਲੇਗਾ ਕਿਉਂਕਿ ਕੈਨੇਡਾ ‘ਚ ਅਜਿਹੇ ਭਾਰਤੀ ਪਰਵਾਸੀਆਂ ਦੀ ਤਦਾਦ 2020 ‘ਚ 2,20,000 ਸੀ। ਇਹ ਤਦਾਦ ਕੈਨੇਡਾ ‘ਚ ਸਾਰੇ ਵਿਦੇਸ਼ੀ ਵਿਦਿਆਰਥੀਆਂ ਦੀ ਕੁਲ ਗਿਣਤੀ ਦਾ ਇਕ-ਤਿਹਾਈ ਤੋਂ ਜ਼ਿਆਦਾ ਹੈ। ਇਸ ਕੌਮਾਂਤਰੀ ਮਹਾਮਾਰੀ ਕਾਰਨ ਕੌਮਾਂਤਰੀ ਉਡਾਣਾਂ ਠੱਪ ਹੋਣ ਤੋਂ ਪਹਿਲਾਂ ਕੈਨੇਡਾ ਨੇ 2020 ‘ਚ 3,41,000 ਪਰਵਾਸੀਆਂ ਦੀ ਚੋਣ ਕਰਨ ਦਾ ਮਨ ਬਣਾਇਆ ਸੀ। ਪਿਛਲੇ ਸਾਲ ਦੇ ਪਰਵਾਸੀ ਪ੍ਰਰੋਗਰਾਮ ਪੂਰਾ ਨਾ ਹੋਣ ਦੀ ਪੂਰਤੀ ਲਈ ਇਸ ਸਾਲ ਕੈਨੇਡਾ ਨੇ ਚਾਰ ਲੱਖ ਇਕ ਹਜ਼ਾਰ ਪਰਵਾਸੀਆਂ ਨੂੰ ਸਥਾਈ ਨਿਵਾਸੀ ਦਾ ਦਰਜਾ ਦੇਣ ਦਾ ਫ਼ੈਸਲਾ ਕੀਤਾ ਹੈ।

ਇਸ ਪ੍ਰਰੋਗਰਾਮ ਦੀ ਮਹੱਤਤਾ ਨੂੰ ਸਪੱਸ਼ਟ ਕਰਦਿਆਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ ਨੇ ਕਿਹਾ ਕਿ ਕੌਮਾਂਤਰੀ ਮਹਾਮਾਰੀ ਕਾਰਨ ਜ਼ਰੂਰੀ ਸੇਵਾਵਾਂ ‘ਚ ਨਵੇਂ ਲੋਕਾਂ ਦਾ ਰਾਹ ਬਣਾਉਣ ਦੀ ਨਵੀਂ ਕਿਰਨ ਹੈ। ਅਸੀਂ ਆਰਥਿਕ ਸੁਧਾਰ ‘ਚ ਇਨ੍ਹਾਂ ਲੋਕਾਂ ਦੀ ਭੂੁਮਿਕਾ ਦੀ ਅਹਿਮੀਅਤ ਨੂੰ ਸਮਝਦੇ ਹਾਂ। ਇਸ ਨਾਲ ਇਨ੍ਹਾਂ ਲੋਕਾਂ ਨੂੰ ਕੈਨੇਡਾ ‘ਚ ਆਪਣੀਆਂ ਜੜ੍ਹਾਂ ਪੱਕੀਆਂ ਕਰਨ ਦਾ ਮੌਕਾ ਮਿਲੇਗਾ ਤੇ ਕੈਨੇਡਾ ਨੂੰ ਵੀ ਉਭਰਨ ‘ਚ ਮਦਦ ਮਿਲੇਗੀ। ਸਾਡਾ ਪਰਵਾਸੀਆਂ ਲਈ ਏਨਾ ਹੀ ਸੰਦੇਸ਼ ਹੈ ਕਿ ਤੁਹਾਡਾ ਦਰਜਾ ਭਾਵੇਂ ਹੀ ਅਸਥਾਈ ਹੋਵੇ ਪਰ ਤੁਹਾਡਾ ਯੋਗਦਾਨ ਅਨੰਤ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਥੇ ਰੁਕੋ।

Related posts

ਅਮਰੀਕੀ ਕੰਪਨੀ ਨੇ ਕੀਤੀ ਕੋਰੋਨਾ ਟੀਕੇ ਦੀ ਸਫਲ ਮਨੁੱਖੀ ਅਜ਼ਮਾਇਸ਼, ਦਵਾਈ ਜਲਦੀ ਮਿਲਣ ਦੀ ਉਮੀਦ

On Punjab

ਦੇਰ ਰਾਤ ਖਾਣਾ ਖਾਣ ਨਾਲ ਹੋ ਸਕਦੇ ਹਨ ਸਿਹਤ ਨੂੰ 6 ਨੁਕਸਾਨ, ਜਾਣੋ ਡਿਨਰ ਕਰਨ ਦਾ ਸਹੀ ਸਮਾਂ

On Punjab

ਭਾਰਤ ਦੌਰੇ ਤੋਂ ਖੁਸ਼ ਟਰੰਪ ਨੇ ਅਮਰੀਕਾ ਪਹੁੰਚ ਕੇ ਕਹੀ ਇਹ ਗੱਲ….

On Punjab