ਪੰਜਾਬ ਅੰਦਰ ਹਸਪਤਾਲਾਂ ਦੀ ਸਥਿਤੀ ਹਮੇਸ਼ਾ ਤੋਂ ਸਵਾਲਾਂ ਤੇ ਵਿਵਾਦਾਂ ‘ਚ ਰਹੀ ਹੈ। ਖਾਸਕਰ ਚੈਰੀਟੇਬਲ ਹਸਪਤਾਲਾਂ ਦੀ ਹਾਲਤ ਤੇ ਹੁੰਦੀ ਲੁੱਟ-ਖਸੁੱਟ ਸੁਰਖੀਆਂ ਚ ਰਹਿੰਦੀ ਹੈ। ਅਜਿਹੇ ਵਿੱਚ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਆਪਣੇ ਫੇਸਬੁੱਕ ਪੇਜ ‘ਤੇ ਪੰਜਾਬ ਦੇ ਲੋਕਾਂ ਨੂੰ ਇੱਕ ਸਵਾਲ ਪੁੱਛਿਆ।
ਰਵੀ ਸਿੰਘ ਨੇ ਫੇਸਬੁੱਕ ‘ਤੇ ਸਵਾਲ ਪੁੱਛਿਆ ਕਿ “ਪੰਜਾਬ ਦਾ ਸਭ ਤੋਂ ਚੰਗਾ/ਵਧੀਆ ਚੈਰੀਟੇਬਲ ਹਸਪਤਾਲ ਕਿਹੜਾ ਹੈ?”
ਇਸ ਦੇ ਕਮੈਂਟਸ ਪੜ੍ਹ ਕੇ ਸ਼ਾਇਦ ਹੀ ਕਿਸੇ ਨੂੰ ਨੂੰ ਹੈਰਾਨੀ ਹੋਵੇ ਕਿਉਂਕਿ ਲੋਕਾਂ ਨੇ ਕਮੈਂਟਾਂ ‘ਚ ਹਸਪਤਾਲਾਂ ਦੀ ਅਸਲੀਅਤ ਬਿਆਨੀ ਹੈ। ਇੱਥੋਂ ਤੱਕ ਕਿ ਲੋਕਾਂ ਨੇ ਯਮਰਾਜ ਨੂੰ ਵੀ ਪੰਜਾਬ ਦੇ ਹਸਪਤਾਲਾਂ ਤੇ ਉੱਥੋਂ ਦੇ ਡਾਕਟਰਾਂ ਤੋਂ ਚੰਗਾ ਦੱਸਿਆ। ਲੋਕਾਂ ਨੇ ਦੱਸਿਆ ਕਿ ਰੋਜ਼ਾਨਾ ਕਈ ਗਰੀਬ ਚੰਗੇ ਹਸਪਤਾਲ ਤੇ ਪੈਸਾ ਨਾ ਹੋਣ ਕਰਕੇ ਆਪਣੀ ਜਾਨ ਗੁਆ ਬੈਠਦੇ ਹਨ।ਖਾਲਸਾ ਏਡ ਦੀ ਇਸ ਪੋਸਟ ਤੋਂ ਅੰਦਾਜਾ ਲਗਾਇਆ ਜਾ ਰਿਹਾ ਕਿ ਸ਼ਾਇਦ ਇਹ ਸੰਸਥਾ ਪੰਜਾਬ ਅੰਦਰ ਚੈਰੀਟੇਬਲ ਹਸਪਤਾਲ ਬਣਾ ਸਕਦੀ ਹੈ ਕਿਉਂਕਿ ਕਮੈਂਟਸ ‘ਚ ਬਹੁਤ ਲੋਕਾਂ ਨੇ ਇਹ ਮੰਗ ਰੱਖੀ ਹੈ।