ਸ਼ੁੱਕਰਵਾਰ ਰਾਤ ਗ੍ਰਿਫਤਾਰ ਕੀਤੇ ਗਏ ਚਾਰ ਖਾਲਿਸਤਾਨ ਪੱਖੀ ਖਾੜਕੂਆਂ ਨੂੰ ਪੁਲਸ ਨੇ ਅਦਾਲਤ ‘ਚ ਪੇਸ਼ ਕੀਤਾ। ਅਦਾਲਤ ਵਿੱਚ ਸਾਰਿਆਂ ਨੂੰ ਅੱਠ ਦਿਨਾਂ ਦੇ ਰਿਮਾਂਡ ’ਤੇ ਪੁਲਿਸ ਹਵਾਲੇ ਕੀਤਾ ਗਿਆ, ਹਾਲਾਂਕਿ ਪੁਲਿਸ ਨੇ 12 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ। ਰਿਮਾਂਡ ਤੋਂ ਬਾਅਦ ਪੁਲਿਸ ਹੁਣ ਇਨ੍ਹਾਂ ਨੂੰ ਪੰਜਾਬ ਦੀਆਂ ਵੱਖ-ਵੱਖ ਥਾਵਾਂ ‘ਤੇ ਲੈ ਕੇ ਜਾਵੇਗੀ ਤਾਂ ਜੋ ਪੰਜਾਬ ‘ਚ ਲੁਕੇ ਖਾਲਿਸਤਾਨ ਪੱਖੀ ਅੱਤਵਾਦੀਆਂ ਅਤੇ ਅੱਤਵਾਦੀ ਸੰਗਠਨਾਂ ਨਾਲ ਜੁੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ।
ਪੁਲਿਸ ਕਰ ਰਹੀ ਹੈ ਮੁਲਜ਼ਮਾਂ ਦੇ ਬੈਂਕ ਡਿਟੇਲ ਦੀ ਜਾਂਚ
ਪੁਲਿਸ ਗ੍ਰਿਫ਼ਤਾਰ ਮੁਲਜ਼ਮਾਂ ਦੇ ਬੈਂਕ ਖਾਤੇ ਦੇ ਵੇਰਵੇ ਵੀ ਚੈੱਕ ਕਰ ਰਹੀ ਹੈ। ਫਿਲਹਾਲ ਪੁਲਸ ਨੂੰ ਤਿੰਨ ਬੈਂਕ ਖਾਤਿਆਂ ਦਾ ਪਤਾ ਲੱਗਾ ਹੈ। ਮੁੱਖ ਅੱਤਵਾਦੀ ਸਾਗਰ ਉਰਫ ਬਿੰਨੀ ਪਿਛਲੇ ਸਾਲ ਹੀ ਇੰਸਟਾਗ੍ਰਾਮ ਜ਼ਰੀਏ ਪਾਕਿਸਤਾਨ ‘ਚ ਬੈਠੇ ਅੱਤਵਾਦੀ ਦੇ ਸੰਪਰਕ ‘ਚ ਆਇਆ ਸੀ। ਫਿਰ ਉਸ ਨੇ ਆਪਣੇ ਨਾਲ ਤਿੰਨਾਂ ਨੂੰ ਜੋੜਿਆ। ਦਸੰਬਰ ਵਿੱਚ ਵਿਦੇਸ਼ ਵਿੱਚ ਬੈਠੇ ਅੱਤਵਾਦੀ ਨੇ ਪੰਜਾਬ ਵਿੱਚ ਕਤਲ ਕਰ ਕੇ ਆਪਣਾ ਮੁਕੱਦਮਾ ਦਰਜ ਕਰ ਲਿਆ ਸੀ।