57.96 F
New York, US
April 24, 2025
PreetNama
ਫਿਲਮ-ਸੰਸਾਰ/Filmy

ਖਾਸ ਅੰਦਾਜ਼ ‘ਚ ਮਲਾਇਕਾ ਨੇ ਕੀਤਾ ਅਰਜੁਨ ਨੂੰ ਬਰਥਡੇ ਵਿਸ਼

ਮੁੰਬਈਮਲਾਇਕਾ ਅਰੋੜਾ ਨੇ ਆਖਰਕਾਰ ਆਪਣੇ ਬੁਆਏਫ੍ਰੈਂਡ ਅਰਜੁਨ ਕਪੂਰ ਨਾਲ ਇਸ਼ਕ ਦਾ ਐਲਾਨ ਕਰ ਦਿੱਤਾ ਹੈ। ਬੀਤੇ ਦਿਨ ਐਕਟਰ ਦਾ ਜਨਮ ਦਿਨ ਸੀ। ਇਸ ਖਾਸ ਦਿਨ ਨੂੰ ਸੈਲੀਬ੍ਰੇਟ ਕਰਨ ਲਈ ਦੋਵੇਂ ਦੋ ਦਿਨ ਪਹਿਲਾਂ ਹੀ ਵਿਦੇਸ਼ੀ ਦੌਰੇ ‘ਤੇ ਨਿਕਲੇ ਸੀ। ਇਸ ਤੋਂ ਬਾਅਦ ਮਲਾਇਕਾ ਨੇ ਕੁਝ ਤਸਵੀਰਾਂ ਸ਼ੇਅਰ ਕਰ ਜਾਣਕਾਰੀ ਦਿੱਤੀ ਕਿ ਦੋਵੇਂ ਨਿਊਯਾਰਕ ‘ਚ ਸਕੂਨ ਦੇ ਪਲ ਬਿਤਾ ਰਹੇ ਹਨ।

ਬੀਤੇ ਦਿਨੀਂ ਅਰਜੁਨ ਕਪੂਰ ਨੂੰ ਬੀਟਾਉਨ ਸਟਾਰਸ ਨੇ ਬਰਥਡੇ ਵਿਸ਼ ਕੀਤਾ ਸੀ। ਇਸ ਤੋਂ ਬਾਅਦ ਦੇਰ ਰਾਤ ਮਲਾਇਕ ਨੇ ਅਰਜੁਨ ਕਪੂਰ ਨਾਲ ਇੱਕ ਖਾਸ ਤਸਵੀਰ ਸ਼ੇਅਰ ਕਰ ਉਸ ਨੂੰ ਜਨਮ ਦਿਨ ਵਿਸ਼ ਕੀਤਾ। ਮਲਾਇਕਾ ਦੀ ਇਸ ਫੋਟੋ ਨੂੰ ਦੇਖਦੇ ਹੀ ਇੰਟਰਨੈੱਟ ਦੀ ਦੁਨੀਆ ‘ਚ ਹੰਗਾਮਾ ਮੱਚ ਗਿਆ। ਕੁਝ ਹੀ ਘੰਟਿਆਂ ‘ਚ ਇਸ ਫੋਟੋ ਨੂੰ ਲੱਖ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕਰ ਦਿੱਤਾ।ਮਲਾਇਕਾ ਤੇ ਅਰਜੁਨ ਨੂੰ ਦੋ ਦਿਨ ਪਹਿਲਾਂ ਹੀ ਇਕੱਠੇ ਮੁੰਬਈ ਏਅਰਪੋਰਟ ‘ਤੇ ਸਪੋਟ ਕੀਤਾ ਗਿਆ ਸੀ। ਇਸ ਦੌਰਾਨ ਮਲਾਇਕਾ ਨੇ ਰੈੱਡ ਕਲਰ ਦੀ ਟੈਕ ਪੈਂਟ ਪਾਈ ਸੀ। ਇਸ ਤੋਂ ਬਾਅਦ ਹੀ ਕਿਆਸ ਲੱਗ ਰਹੇ ਸੀ ਕਿ ਦੋਵੇਂ ਅਰਜੁਨ ਦਾ ਬਰਥਡੇ ਮਨਾਉਣ ਲਈ ਵਿਦੇਸ਼ ਜਾ ਰਹੇ ਹਨ।

Related posts

ਅਕਸ਼ੈ ਕੁਮਾਰ ਦੀ ਫਿਲਮ ‘ਬੱਚਨ ਪਾਂਡੇ’ ਦੀ ਸ਼ੂਟਿੰਗ ਜਨਵਰੀ ਤੋਂ ਹੋਏਗੀ ਸ਼ੁਰੂ

On Punjab

ਸੁਪਰਕੂਲ Mom ਹੈ ਕਰੀਨਾ, ਬਰਥਡੇ ‘ਤੇ ਬੇਟੇ ਤੈਮੂਰ ਨਾਲ ਦਿਖਿਆ ਸਪੈਸ਼ਲ Bond

On Punjab

‘ਥਲਾਈਵੀ’ ਦੇ ਟ੍ਰੇਲਰ ਲਾਂਚ ਦੌਰਾਨ ਰੋ ਪਈ ਕੰਗਨਾ ਰਣੌਤ, ਮਰਦਾਂ ਬਾਰੇ ਕਹੀ ਇਹ ਗੱਲ

On Punjab