PreetNama
ਖਾਸ-ਖਬਰਾਂ/Important News

ਖਾੜੀ ‘ਚ ਤਣਾਅ ਨੂੰ ਲੈ ਕੇ ਸਾਊਦੀ ਅਰਬ ਬੈਚੇਨ, ਅਰਬ ਲੀਗ ਦੀ ਬੈਠਕ ਬੁਲਾਈ

ਸਾਊਦੀ ਅਰਬ ਨੇ ਖਾੜੀ ਵਿੱਚ ਵਧਦੇ ਤਣਾਅ ਉੱਤੇ ਚਰਚਾ ਕਰਨ ਲਈ ਖੇਤਰੀ ਖਾੜੀ ਸਹਿਯੋਗ ਪਰਿਸ਼ਦ ਅਤੇ ਅਰਬ ਲੀਗ ਦੀ ਤੁਰੰਤ ਬੈਠਕ ਬੁਲਾਈ ਹੈ।

ਸਾਊਦੀ ਪ੍ਰੈੱਸ ਏਜੰਸੀ ਨੇ ਕਿਹਾ ਕਿ ਸ਼ਾਹ ਸਲਮਾਨ ਨੇ ਖਾੜੀ ਨੇਤਾਵਾਂ ਅਤੇ ਅਰਬ ਦੇਸ਼ਾਂ ਨੂੰ ਖੇਤਰ ਵਿੱਚ ਹਾਲ ਦੇ ਹਮਲਿਆਂ ਅਤੇ ਉਨ੍ਹਾਂ ਦੇ ਨਤੀਜਿਆਂ ਉੱਤੇ ਚਰਚਾ ਕਰਨ ਲਈ 30 ਮਈ ਨੂੰ ਮੱਕਾ ਵਿੱਚ ਐਮਰਜੈਂਸੀ ਮੀਟਿੰਗ ਵਿੱਚ ਬੁਲਾਇਆ ਹੈ।

ਇਰਾਨ ਨੇ ਕਥਿਤ ਖ਼ਤਰਿਆਂ ਉੱਤੇ ਅਮਰੀਕਾ ਵੱਲੋਂ ਇੱਕ ਏਅਰਕਰਾਫ਼ਟ ਅਤੇ ਬੰਬ ਸੁੱਟਣ ਵਾਲਾ ਏਅਰਕਰਾਫ਼ਟ ਤੈਨਾਤ ਕਰਨ ਦੇ ਨਾਲ ਹੀ ਖਾੜੀ ਵਿੱਚ ਤਣਾਅ ਵੱਧ ਗਿਆ ਹੈ।

ਜ਼ਿਕਰਯੋਗ ਹੈ ਕਿ ਫੁਜੈਰਾ ਵਿੱਚ ਐਤਵਾਰ ਨੂੰ ਭੇਤਭਰੇ ਹਮਲਿਆਂ ਵਿੱਚ ਸਾਊਦੀ ਅਰਬ ਦੇ ਦੋ ਤੇਲ ਟੈਂਕਰਾਂ ਸਣੇ ਚਾਰ ਜਹਾਜ਼ਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ।

ਉਥੇਦੂਜੇ ਪਾਸੇ ਸਾਊਦੀ ਅਰਬ ਦੇ ਵਿਦੇਸ਼ ਰਾਜ ਮੰਤਰੀ ਨੇ ਮੁੱਖ ਵਿਰੋਧੀ ਇਰਾਨ ਨਾਲ ਤਣਾਅ ਵਧਣ ਦੇ ਵਿਚਕਾਰ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਯੁੱਧ ਨਹੀਂ ਚਾਹੁੰਦਾ ਪਰ ਆਪਣੀ ਰੱਖਿਆ ਕਰੇਗਾ।

ਸਾਊਦੀ ਅਰਬ ਦੇ ਵਿਦੇਸ਼ੀ ਮਾਮਲਿਆਂ ਦੇ ਰਾਜ ਮੰਤਰੀ ਅਦੇਲ ਅਲ ਜੁਬੇਰ ਨੇ ਐਤਵਾਰ 19 ਮਈ ਨੂੰ ਸਵੇਰੇ ਇਹ ਬਿਆਨ ਦਿੱਤਾ। ਉਨ੍ਹਾਂ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਇਕ ਹਫ਼ਤੇ ਪਹਿਲਾਂ ਸੰਯੁਕਤ ਅਰਬ ਅਮੀਰਾਤ ਦੇ ਤੱਟ ਉੱਤੇ ਤੇਲ ਦੇ ਚਾਰ ਟੈਂਕਰਾਂ ਨੂੰ ਕਥਿਤ ਤੌਰ ਉੱਤੇ ਨਿਸ਼ਾਨਾ ਬਣਾਇਆ ਗਿਆ ਅਤੇ ਇਰਾਨ ਸਮਰੱਥਕ ਯਮਨ ਦੇ ਬਾਗ਼ੀਆਂ ਨੇ ਸਾਊਦੀ ਅਰਬ ਦੀ ਤੇਲ ਦੀ ਪਾਈਪਲਾਈਨ ਉੱਤੇ ਡ੍ਰੋਨ ਹਮਲੇ ਦਾ ਦਾਅਵਾ ਕੀਤਾ ਸੀ।

Related posts

16 ਮਾਰਚ ਨੂੰ ਖਟਕੜਕਲਾਂ ‘ਚ 40 ਏਕੜ ਦੇ ਪੰਡਾਲ ‘ਚ ਇਕੱਲੇ ਭਗਵੰਤ ਮਾਨ ਚੁੱਕਣਗੇ ਸਹੁੰ

On Punjab

ਟਰੰਪ ਪ੍ਰਸ਼ਾਸਨ ਨੇ ਵਾਸ਼ਿੰਗਟਨ ਹਵਾਈ ਅੱਡੇ ’ਤੇ ਨਹੀਂ ਕੀਤਾ ਇਮਰਾਨ ਖ਼ਾਨ ਦਾ ਰਸਮੀ ਸੁਆਗਤ

On Punjab

ਸੁਖਬੀਰ ਬਾਦਲ ਨੂੰ ਅਣਜਾਣ, ਕੈਪਟਨ ਅਮਰਿੰਦਰ ਨੂੰ ਧੋਖੇਬਾਜ਼ ਅਤੇ ਮੋਦੀ ਨੂੰ ‘ਜੁਮਲਿਆਂ ਦਾ ਉਸਤਾਦ’ ਦੱਸਿਆ

On Punjab