82.22 F
New York, US
July 29, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਖਿਜ਼ਰਾਬਾਦ ਤੋਂ ਹੋਲਾ ਮਹੱਲਾ ਸ਼ੁਰੂ

ਕੁਰਾਲੀ-ਹੋਲਾ ਮਹੱਲਾ ਸਮਾਗਮ ਅੱਜ ਇਤਿਹਾਸਕ ਪਿੰਡ ਖਿਜ਼ਰਾਬਾਦ ਤੋਂ ਆਰੰਭ ਹੋਏ ਹਨ। ਤਿੰਨ ਦਿਨਾਂ ਤੱਕ ਚੱਲਣ ਵਾਲੇ ਸਮਾਗਮਾਂ ਸਬੰਧੀ ਅੱਜ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਅਤੇ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਵਿੱਚ ਧਾਰਮਿਕ ਸਮਾਗਮ ਸ਼ੁਰੂ ਹੋ ਗਏ ਹਨ। ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਅੱਜ ਸਜਾਏ ਨਗਰ ਕੀਰਤਨ ਨਾਲ ਹੋਈ। ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਅਤੇ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਵਿੱਚ ਅੱਜ ਪ੍ਰਬੰਧਕ ਕਮੇਟੀਆਂ ਦੀ ਦੇਖ-ਰੇਖ ਹੇਠ ਅਰਦਾਸ ਉਪਰੰਤ ਅਖੰਡ ਪਾਠ ਆਰੰਭ ਹੋਏ। ਸਮਾਗਮ ਦੇ ਪਹਿਲੇ ਦਿਨ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਦੋਵੇਂ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਸਾਂਝੇ ਤੌਰ ’ਤੇ ਸਜਾਏ ਨਗਰ ਕੀਰਤਨ ਦੌਰਾਨ ਗਤਕਾ ਪਾਰਟੀਆਂ ਨੇ ਜੌਹਰ ਦਿਖਾਏ।

Related posts

ਕੈਨੇਡਾ : ਪੰਜਾਬੀ ਟਰੱਕ ਡਰਾਈਵਰ ਦੀ ਮੌਤ ਦਾ ਅਸਲ ਸੱਚ ਆਇਆ ਸਾਹਮਣੇ

On Punjab

UAE ਦੇ ਵਿੱਤ ਮੰਤਰੀ ਹਮਦਾਨ ਬਿਨ ਰਾਸ਼ਿਦ ਅਲ ਮਕਤੂਮ ਦਾ ਦੇਹਾਂਤ, ਦੁਬਈ ਨੂੰ ਚਮਕਾਉਣ ਤੇ ਵਿੱਤੀ ਹਬ ਬਣਾਉਣ ’ਚ ਸੀ ਵੱਡਾ ਯੋਗਦਾਨ

On Punjab

ਅਫ਼ਗਾਨਿਸਤਾਨ ‘ਚ ਹਵਾਈ ਹਮਲਿਆਂ ‘ਚ ਸੌ ਤੋਂ ਵੱਧ ਅੱਤਵਾਦੀ ਢੇਰ, ਟੈਂਕ ਸਣੇ ਕਈ ਵਾਹਨ ਨਸ਼ਟ

On Punjab