43.45 F
New York, US
February 4, 2025
PreetNama
ਸਮਾਜ/Social

ਖਿਡਾਰਨ ਨੇ ਕੀਤਾ ਵਿਆਹ ਤੋਂ ਇਨਕਾਰ ਭਲਵਾਨ ਨੇ ਮਾਰੀ ਗੋਲੀ

ਗੁਰੂਗ੍ਰਾਮ: ਵਿਆਹ ਤੋਂ ਇਨਕਾਰ ਕਰਨ ’ਤੇ ਭਲਵਾਨ ਨੇ ਘਰ ਅੰਦਰ ਦਾਖਲ ਹੋ ਕੇ ਤਾਇਕਵਾਂਡੋ ਖਿਡਾਰਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਹ ਵਾਰਦਾਤ ਮੰਗਲਵਾਰ ਦੀ ਹੈ। ਮੁਲਜ਼ਮ ਦੀ ਪਛਾਣ ਸੋਮਬੀਰ ਵਾਸੀ ਬਾਮੜੋਲੀ (ਝੱਜਰ) ਵਜੋਂ ਹੋਈ ਹੈ।

ਹਾਸਲ ਜਾਣਕਾਰੀ ਅਨੁਸਾਰ 24 ਸਾਲਾ ਸਰਿਤਾ ਤਾਇਕਵਾਂਡੋ ਦੀ ਸੂਬਾ ਪੱਧਰੀ ਖਿਡਾਰਨ ਸੀ। ਸੋਮਬੀਰ ਨਾਲ ਉਸ ਦੀ ਦੋਸਤੀ ਸੀ। ਸੋਮਬੀਰ ਉਸ ’ਤੇ ਵਿਆਹ ਲਈ ਦਬਾਅ ਪਾ ਰਿਹਾ ਸੀ ਪਰ ਸਰਿਤਾ ਨੇ ਵਿਆਹ ਤੋਂ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਗੁੱਸੇ ਵਿੱਚ ਆ ਕੇ ਸੋਮਬੀਰ ਦੇ ਸਰਿਤਾ ਦੇ ਮੱਥੇ ’ਤੇ ਗੋਲੀ ਮਾਰ ਦਿੱਤੀ।

ਪੁਲਿਸ ਮੁਤਾਬਕ ਦੋਵਾਂ ਦਾ ਝਗੜਾ ਪੁਰਾਣਾ ਹੈ। ਖਿਡਾਰਨ ਨੇ ਪਹਿਲਾਂ ਦੋ ਵਾਰ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ। ਉਸ ਨੇ ਇਲਜ਼ਾਮ ਲਾਇਆ ਸੀ ਕਿ ਭਲਵਾਨ ਉਸ ਨਾਲ ਕੁੱਟਮਾਰ ਕਰਦਾ ਹੈ ਤੇ ਧਮਕੀਆਂ ਦਿੰਦਾ ਹੈ। ਪੁਲਿਸ ਨੇ ਭਲਵਾਨ ਨੂੰ ਗ੍ਰਿਫਤਾਰ ਵੀ ਕੀਤਾ ਸੀ। ਬਾਅਦ ਵਿੱਚ ਉਹ ਜ਼ਮਾਨਤ ‘ਤੇ ਰਿਹਾਅ ਹੋ ਗਿਆ ਸੀ।

Related posts

ਮੇਰੇ ਅਲਫ਼ਾਜ ਹੀ ਮੇਰੇ ਦੁਸ਼ਮਣ ਬਣ ਗਏ,

Pritpal Kaur

ਦੱਖਣੀ ਅਮਰੀਕਾ ‘ਚ ਤੂਫ਼ਾਨ ਨੇ ਮਚਾਈ ਤਬਾਹੀ, 30 ਤੋਂ ਵਧੇਰੇ ਮੌਤਾਂ

On Punjab

ਪਾਕਿਸਤਾਨ: ਪੇਸ਼ਾਵਰ ਦੇ ਮਦਰੱਸੇ ਨੇੜੇ ਜ਼ਬਰਦਸਤ ਧਮਾਕਾ, 7 ਦੀ ਮੌਤ, 70 ਤੋਂ ਵੱਧ ਜ਼ਖਮੀ

On Punjab