ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਆਪਣੇ ਫਨੀ ਅੰਦਾਜ਼ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ’ਚ ਰਹਿੰਦੇ ਹਨ। ਅਦਾਕਾਰ ਅਕਸਰ ਸੋਸ਼ਲ ਮੀਡੀਆ ’ਤੇ ਆਪਣੇ ਫਨੀ ਫੋਟੋਜ਼ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੀ ਫਿਲਮ ‘ਖਿਡਾਰੀਆਂ ਦੇ ਖਿਡਾਰੀ’ ਦੇ 25 ਸਾਲ ਪੂਰੇ ਹੋਣ ਦੀ ਖੁਸ਼ੀ ਪ੍ਰਗਟਾਈ ਹੈ।
ਫਿਲਮ ਦੇ 25 ਸਾਲ ਪੂਰੇ ਹੋਣ ਦੀ ਖੁਸ਼ੀ ’ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਕੌਲਾਜ ਸ਼ੇਅਰ ਕੀਤਾ ਹੈ। ਇਸ ਕੌਲਾਜ ’ਚ ਉਨ੍ਹਾਂ ਨੇ ਡਬਲਯੂ ਡਬਲਯੂ ਈ ਰੈਸਲਰ ਬ੍ਰਾਕ ਲੇਸਨਰ, ਟ੍ਰਿਪਲ ਐੱਚ, ਰੋਮਨ ਰੇਂਸ ਦੇ ਨਾਲ ਆਪਣੀ ਇਕ ਫੋਟੋ ਨੂੰ ਲਗਾਇਆ ਹੈ। ਫੋਟੋ ’ਤੇ ਉਨ੍ਹਾਂ ਨੇ ਲਿਖਿਆ, ਜੇਕਰ ਤੁਸੀਂ ਅੰਡਰਟੇਕਰ ਨੂੰ ਹਰਾ ਦਿੱਤਾ ਹੈ, ਤਾਂ ਹੱਥ ਚੁੱਕੋ।
ਇਸ ਫੋਟੋ ਨੂੰ ਇੰਸਟਾਗ੍ਰਾਮ ’ਤੇ ਸ਼ੇਅਰ ਕਰਕੇ ਉਨ੍ਹਾਂ ਨੇ ਫਿਲਮ ’ਚ ਅੰਡਰਟੇਕਰ ਦਾ ਕਿਰਦਾਰ ਨਿਭਾਉਣ ਵਾਲੇ ਰੈਸਲਰ ਦੇ ਨਾਮ ਦਾ ਵੀ ਖ਼ੁਲਾਸਾ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ, ਕੱਲ੍ਹ ‘ਖਿਡਾਰੀਆਂ ਦਾ ਖਿਡਾਰੀ’ ਦੀ ਰਿਲੀਜ਼ ਦੇ 25 ਸਾਲ ਪੂਰੇ ਹੋਣ ’ਤੇ ਇਕ ਖੁਸ਼ ਕਰ ਦੇਣ ਵਾਲਾ ਨੋਟ! ਹਾਲਾਂਕਿ ਇਕ ਮਜ਼ੇਦਾਰ ਫੈਕਟ ਇਹ ਰੈਸਲਰ ਬ੍ਰਾਇਨ ਲੀ ਸਨ, ਜਿਨ੍ਹਾਂ ਨੇ ਫਿਲਮ ’ਚ ਦਿ ਅੰਡਰਟੇਕਰ ਦੀ ਭੂਮਿਕਾ ਨਿਭਾਈ ਸੀ।
ਅਦਾਕਾਰ ਦੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫੋਟੋ ਨੂੰ ਹਾਲੇ ਇੰਸਟਾਗ੍ਰਾਮ ’ਤੇ ਆਏ ਹੋਏ ਕੁਝ ਹੀ ਘੰਟੇ ਹੋਏ ਪਰ ਫੋਟੋ ਨੂੰ ਹੁਣ ਤਕ ਕਈ ਢਾਈ ਲੱਖ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਨਾਲ ਹੀ ਫੈਨਜ਼ ’ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ
ਸਾਲ 1996 ’ਚ ਆਈ ਇਸ ਐਕਸ਼ਨ ਥ੍ਰੀਲਰ ਫਿਲਮ ਨੂੰ ਓਮੇਸ਼ ਮੇਹਰਾ ਦੇ ਨਿਰਦੇਸ਼ਨ ’ਚ ਬਣਾਇਆ ਗਿਆ ਹੈ। ਇਸ ਫਿਲਮ ’ਚ ਅਦਾਕਾਰ ਅਕਸ਼ੈ ਕੁਮਾਰ ਅਦਾਕਾਰਾ ਰੇਖਾ ਅਤੇ ਰਵੀਨਾ ਟੰਡਨ ਮੁੱਖ ਭੂਮਿਕਾ ’ਚ ਸਨ। ਫਿਲਮ ’ਚ ਅਮਰੀਕਾ ਦੇ ਮੰਨੇ-ਪ੍ਰਮੰਨੇ ਰੈਸਲਰ ਅੰਡਰਟੇਕਰ ਦੀ ਜ਼ਬਰਦਸਤ ਫਾਈਟ ਦਿਖਾਈ ਗਈ ਹੈ।
