ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਤਿੰਨ ਟੀ20 ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ । ਇਸ ਸੀਰੀਜ਼ ਦਾ ਆਖਰੀ ਯਾਨੀ ਕਿ ਤੀਸਰਾ ਮੁਕਾਬਲਾ ਬੁੱਧਵਾਰ ਨੂੰ ਮੁੰਬਈ ਦੇ ਵਾਨਖੇੜੇ ਮੈਦਾਨ ‘ਤੇ ਖੇਡਿਆ ਜਾਵੇਗਾ । ਇਸ ਮੈਚ ਵਿੱਚ ਤੀਜੇ ਅਤੇ ਆਖਰੀ ਟੀ-20 ਮੈਚ ਵਿੱਚ ਕਰੋ ਜਾਂ ਮਰੋ ਦੀ ਸਥਿਤੀ ਵਿੱਚ ਉਤਰੇਗੀ, ਜਿੱਥੇ ਦੋਵਾਂ ਟੀਮਾਂ ਲਈ ਸੀਰੀਜ਼ ਦਾਅ ‘ਤੇ ਹੋਵੇਗੀ । ਜ਼ਿਕਰਯੋਗ ਹੈ ਕਿ ਭਾਰਤ ਨੇ ਹੈਦਰਾਬਾਦ ਵਿੱਚ ਪਹਿਲੇ ਟੀ-20 ਮੈਚ ਵਿੱਚ 6 ਵਿਕਟਾਂ ਨਾਲ ਜਿੱਤ ਆਪਣੇ ਨਾਂ ਕਰਕੇ 3 ਮੈਚਾਂ ਦੀ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾਈ ਸੀ, ਪਰ ਦੂਜੇ ਮੈਚ ਵਿੱਚ ਵੈਸਟਇੰਡੀਜ਼ ਨੇ ਮੇਜ਼ਬਾਨ ਟੀਮ ਦੀ ਖਰਾਬ ਫੀਲਡਿੰਗ ਅਤੇ ਹੇਠਲੇ ਕ੍ਰਮ ਦੀ ਖਰਾਬ ਬੱਲੇਬਾਜ਼ੀ ਵਰਗੀਆਂ ਕਮੀਆਂ ਦਾ ਬਾਖੂਬੀ ਲਾਭ ਤ੍ਰਿਵੰਤਪੁਰਮ ਵਿੱਚ ਖੇਡੇ ਗਏ ਮੈਚ ਨੂੰ 8 ਵਿਕਟਾਂ ਨਾਲ ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਦਿੱਤੀ ।
ਦਰਅਸਲ, ਬੁੱਧਵਾਰ ਨੂੰ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਸੀਰੀਜ਼ ਹਾਸਿਲ ਕਰਨ ਲਈ ਵਿੰਡੀਜ਼ ਨੂੰ ਹਰ ਹਾਲ ਵਿੱਚ ਹਰਾਉਣ ਲਈ ਮੈਦਾਨ ‘ਚ ਉਤਰੇਗੀ । ਭਾਰਤੀ ਟੀਮ ਦਾ ਦੂਜੇ ਟੀ-20 ਮੈਚ ਵਿੱਚ ਪ੍ਰਦਰਸ਼ਨ ਸਵਾਲਾਂ ਦੇ ਘੇਰੇ ਵਿੱਚ ਰਿਹਾ ਸੀ ਅਤੇ ਖੁਦ ਕਪਤਾਨ ਵਿਰਾਟ ਨੇ ਟੀਮ ਦੀ ਫੀਲਡਿੰਗ ਨੂੰ ਖਰਾਬ ਦੱਸਦੇ ਹੋਏ ਕਿਹਾ ਸੀ ਕਿ ਲਗਾਤਾਰ ਦੋ ਮੈਚਾਂ ਵਿਚ ਉਸਦੇ ਖਿਡਾਰੀਆਂ ਨੇ ਜਿਸ ਤਰ੍ਹਾਂ ਨਾਲ ਕੈਚ ਛੱਡੇ ਹਨ ।
ਭਾਰਤ ਜੇਕਰ ਵੈਸਟਇੰਡੀਜ਼ ਤੋਂ ਇਹ ਸੀਰੀਜ਼ ਜਿੱਤਣਾ ਚਾਹੁੰਦਾ ਹੈ ਤਾਂ ਉਸਨੂੰ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਬਕ ਲੈਣਾ ਪਵੇਗਾ । ਉਥੇ ਹੀ ਦੂਜੇ ਪਾਸੇ ਵਿੰਡੀਜ਼ ਦੇ ਚੋਟੀਕ੍ਰਮ ਦੇ ਬੱਲੇਬਾਜ਼ ਕਮਾਲ ਦੀ ਫਾਰਮ ਵਿੱਚ ਹਨ । ਵੈਸਟਇੰਡੀਜ਼ ਦੀ ਟੀਮ ਵਿੱਚ ਲੇਂਡਲ ਸਿਮਨਸ, ਐਵਿਨ ਲੂਈਸ, ਨਿਕੋਲਸ ਪੂਰਨ ਅਤੇ ਸ਼ਿਮਰੋਨ ਹੈੱਟਮਾਇਰ ਹੋਰ ਬਿਹਤਰੀਨ ਸਕੋਰਰ ਹਨ ।
ਅੱਜ ਦੇ ਮੁਕਾਬਲੇ ਵਿੱਚ ਭਾਰਤੀ ਟੀਮ ਵਿੱਚ ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਸੰਜੂ ਸੈਮਸਨ, ਰਿਸ਼ਭ ਪੰਤ, ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਦੀਪਕ ਚਾਹਰ ਤੇ ਮੁਹੰਮਦ ਸ਼ੰਮੀ ਸ਼ਾਮਿਲ ਹਨ,ਜਦਕਿ ਵੈਸਟਇੰਡੀਜ਼ ਦੀ ਟੀਮ ਵਿੱਚ ਕੀਰੋਨ ਪੋਲਾਰਡ (ਕਪਤਾਨ), ਫੇਬਿਆਨ ਐਲਨ, ਐਵਿਨ ਲੂਈਸ, ਸ਼ੇਰਫਾਨੇ ਰੁਦਰਫੋਰਡ, ਸ਼ਿਮਰੋਨ ਹੈੱਟਮਾਇਰ, ਬ੍ਰੈਂਡਨ ਕਿੰਗ, ਦਿਨੇਸ਼ ਰਾਮਦੀਨ, ਸ਼ੈਲਡਨ ਕੋਟਰੈੱਲ,ਖਾਰੀ ਪਿਯਰੇ, ਲੇਂਡਿਲ ਸਿਮਨਸ, ਜੇਸਨ ਹੋਲਡਰ, ਹੇਡਨ ਵਾਲਸ਼ ਜੂਨੀਅਰ, ਕੀਮੋ ਪਾਲ ਤੇ ਕੇਸਰਿਕ ਵਿਲੀਅਮਸ ਸ਼ਾਮਿਲ ਹਨ ।