32.29 F
New York, US
December 27, 2024
PreetNama
ਸਮਾਜ/Social

ਖੁਦਾਈ ਦੌਰਾਨ ਮਿਲਿਆ 2500 ਸਾਲ ਪੁਰਾਣਾ ਤਾਬੂਤ, ਇਸ ਕਾਰਨ ਸਰਕਾਰ ਕਰਵਾ ਰਹੀ ਖੁਦਾਈ

ਮਿਸਰ: ਖੁਦਾਈ ਦੌਰਾਨ ਪੁਰਾਤੱਤਵ-ਵਿਗਿਆਨੀਆਂ ਨੂੰ 2500 ਸਾਲ ਪੁਰਾਣੇ 27 ਤਾਬੂਤ ਮਿਲੇ। ਇਸ ਮਹੀਨੇ ਦੇ ਸ਼ੁਰੂ ਵਿੱਚ 13 ਹੋਰ ਮੁਰਦਾ-ਘਰ ਦੇ ਤਾਬੂਤ ਬਾਹਰ ਕੱਢੇ ਗਏ ਸੀ। ਉਸ ਤੋਂ ਬਾਅਦ ਇੱਕ ਪ੍ਰਾਚੀਨ ਕਬਸਤਾਨ ਵਿੱਚੋਂ 14 ਹੋਰ ਤਾਬੂਤ ਲੱਭੇ ਗਏ ਸੀ।

ਮਿਸਰ ਦੇ ਕਬਰਸਤਾਨ ਚੋਂ 2500 ਸਾਲ ਪੁਰਾਣਾ ਤਾਬੂਤ ਮਿਲਿਆ:

ਮਾਹਰਾਂ ਮੁਤਾਬਕ, ਖੋਜ ਪਹਿਲੀ ਵਾਰ ਸਕਾਰਾ ਪ੍ਰਾਂਤ ‘ਚ ਵੱਡੇ ਪੱਧਰ ‘ਤੇ ਕੀਤੀ ਗਈ। ਮਿਸਰ ਦੇ ਸੈਰ-ਸਪਾਟਾ ਤੇ ਪੁਰਾਤੱਤਵ ਮੰਤਰਾਲੇ ਨੇ ਸ਼ਨੀਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ, “ਮੁਢਲੀ ਖੋਜ ਤੋਂ ਪਤਾ ਚੱਲਿਆ ਹੈ ਕਿ ਇਹ ਤਾਬੂਤ ਪੂਰੀ ਤਰ੍ਹਾਂ ਬੰਦ ਸੀ। ਉਨ੍ਹਾਂ ਦੇ ਦਫ਼ਨਾਏ ਜਾਣ ਦੇ ਸਮੇਂ ਤੋਂ ਇਹ ਖੋਲ੍ਹਿਆ ਨਹੀਂ ਗਿਆ।” ਖੁਦਾਈ ਵਿਚ ਪਈ ਲੱਕੜ ਦੇ ਤਾਬੂਤ ਦੀਆਂ ਕਈ ਤਸਵੀਰਾਂ ਨੂੰ ਵੇਖ ਕੇ ਸੁੰਦਰ ਪੇਂਟਿੰਗਾਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।ਇਸ ਕਾਰਨ ਹੋ ਰਹੀ ਖੁਦਾਈ:

ਮੰਤਰਾਲੇ ਨੇ ਇਹ ਵੀ ਕਿਹਾ ਕਿ ਖੁਦਾਈ ਦਾ ਕੰਮ ਅੱਗੇ ਕੀਤਾ ਜਾਵੇਗਾ ਕਿਉਂਕਿ ਉਸ ਨੂੰ ਮੌਕੇ ਤੋਂ ਹੋਰ ਤਾਬੂਤ ਮਿਲਣ ਦੀ ਉਮੀਦ ਹੈ। ਦੱਸ ਦੇਈਏ ਕਿ ਮਿਸਰ ਦੇ ਸੈਰ-ਸਪਾਟਾ ਉਦਯੋਗ ਨੂੰ ਕੋਰੋਨਾ ਮਹਾਮਾਰੀ ਤੋਂ ਜ਼ਬਰਦਸਤ ਝਟਕਾ ਮਿਲਿਆ ਹੈ। ਇਸ ਦਾ ਇਰਾਦਾ ਸੈਲਾਨੀਆਂ ਨੂੰ ਆਕਰਸ਼ਤ ਕਰਨ ਲਈ ਪੁਰਾਤੱਤਵ ਖੋਜ ਨੂੰ ਉਤਸ਼ਾਹਤ ਕਰਨਾ ਹੈ।

ਮਸ਼ਹੂਰ ਗੀਜ਼ਾ ਪਿਰਾਮਿਡ ਆਮ ਲੋਕਾਂ ਲਈ ਹੋਰ ਪੁਰਾਤੱਤਵ ਸਥਾਨਾਂ ਦੇ ਵਿਚਕਾਰ ਜੁਲਾਈ ਵਿੱਚ ਦੁਬਾਰਾ ਖੋਲ੍ਹਿਆ ਗਿਆ ਸੀ। ਮਿਸਰ ਆਉਣ ਵਾਲੇ ਯਾਤਰੀਆਂ ਨੂੰ ਆਕਰਸ਼ਤ ਕਰਨ ਲਈ ਯਾਤਰੀ ਵੀਜ਼ਾ ਫੀਸਾਂ ਨੂੰ ਹਟਾ ਦਿੱਤਾ ਗਿਆ ਹੈ।

Related posts

Mohammed Shami ਦੀ ਜਲਦ ਭਾਰਤੀ ਟੀਮ ‘ਚ ਕਰਨਗੇ ਵਾਪਸੀ ! ਇਸ ਟੀਮ ਖਿਲਾਫ ਮੈਦਾਨ ‘ਚ ਉਤਰੇਗੀ 1 ਸਾਲ ਬਾਅਦ

On Punjab

WHO ਨੇ ਬੁਲਾਈ ਐਮਰਜੈਂਸੀ ਬੈਠਕ, ਵਿਸ਼ਵ ਭਰ ‘ਚ ਕੋਰੋਨਾ ਦੀ ਸਥਿਤੀ ਬਾਰੇ ਹੋਵੇਗੀ ਚਰਚਾ…

On Punjab

Big Accident : ਨਾਸਿਕ ਦੀ ਫੈਕਟਰੀ ‘ਚ ਬੁਆਇਲਰ ਫਟਣ ਕਾਰਨ ਵੱਡਾ ਹਾਦਸਾ, ਇਕ ਦੀ ਮੌਤ, 14 ਜ਼ਖ਼ਮੀ

On Punjab