ਜੈਪੁਰ: ਰਾਜਸਥਾਨ ਦੇ ਖੁਰਾਕ ਤੇ ਸਪਲਾਈ ਵਿਭਾਗ ਦੀ ਬੈਠਕ ਦੌਰਾਨ ਅਸ਼ਲੀਲ ਵੀਡੀਓ ਕਲਿਪ ਚੱਲਣ ਨਾਲ ਬੈਠਕ ‘ਚ ਮੌਜੂਦ ਅਧਿਕਾਰੀਆਂ ਨੂੰ ਸ਼ਰਮਿੰਦਾ ਹੋਣਾ ਪਿਆ। ਜੈਪੁਰ ਦੇ ਸਕੱਤਰੇਤ ਦੇ ਐਨਆਈਸੀ ਦੇ ਕਮਰੇ ‘ਚ ਸੋਮਵਾਰ ਨੂੰ ਵਿਭਾਗ ਵੱਲੋਂ ਵੀਡੀਓ ਕਾਨਫਰੰਸਿੰਗ ਕੀਤੀ ਗਈ ਸੀ। ਇਸ ਦੀ ਪ੍ਰਧਾਨਗੀ ਵਿਭਾਗ ਦੀ ਸਕੱਤਰ ਸੀਨੀਅਰ ਮਹਿਲਾ ਅਧਿਕਾਰੀ ਮੁਗਧਾ ਸਿਨ੍ਹਾ ਕਰ ਰਹੀ ਸੀ।
ਸਿਨ੍ਹਾ ਨੇ ਦੱਸਿਆ ਕਿ ਵੀਡੀਓ ਕਾਨਫਰੰਸਿੰਗ ਦੀ ਬੈਠਕ ‘ਚ ਸਕਰੀਨ ‘ਤੇ ਅਸਲੀਲ ਕਲਿਪ ਚੱਲਣ ਲੱਗੀ। “ਮੈਂ ਤੁਰੰਤ ਐਨਆਈਸੀ ਡਾਇਰੈਕਟਰ ਨੂੰ ਬੁਲਾ ਕੇ ਉਨ੍ਹਾਂ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤਾ ਤੇ ਇਸ ਬਾਰੇ ਰਿਪੋਰਟ ਪੇਸ਼ ਕਰਨ ਨੂੰ ਕਿਹਾ।” ਉਨ੍ਹਾਂ ਕਿਹਾ ਕਿ ਸਕਤੱਰ ਦੇ ਕਮਰੇ ‘ਚ ਬੈਠਕ ਦੌਰਾਨ ਵਿਭਾਗ ਤੇ ਐਨਆਈਸੀ ਦੇ ਪ੍ਰਤੀਨਿਧੀਆਂ ਸਮੇਤ ਉੱਥੇ10 ਲੋਕ ਮੌਜੂਦ ਸੀ। ਵੀਡੀ ਕਾਨਫਰਸਿੰਗ ਰਾਹੀਂ ਸੂਬੇ ‘ਚ 33 ਜ਼ਿਲ੍ਹਿਆਂ ਦੇ ਸਪਲਾਈ ਅਧਿਕਾਰੀਆਂ ਨਾਲ ਬੈਠਕ ‘ਚ ਚਰਚਾ ਕੀਤੀ ਜਾ ਰਹੀ ਸੀ।
ਮੁਗਧਾ ਸਿਨ੍ਹਾ ਨੇ ਦੱਸਿਆ ਕਿ ਸੂਬੇ ਦੀ ਵੱਖ–ਵੱਖ ਯੋਜਨਾਵਾਂ ਤੇ ਪ੍ਰੋਗ੍ਰਾਮਾਂ ਦੀ ਸਮੀਖਿਆ ਲਈ ਇਹ ਬੈਠਕ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਐਨਆਈਸੀ ਦੇ ਡਾਇਰੈਕਟਰ ਦੀ ਰਿਪੋਰਟ ਦੇ ਆਧਾਰ ‘ਤੇ ਕਸੂਰਵਾਰ ਅਧਿਕਾਰੀ ਖਿਲਾਫ ਕਾਰਵਾਈ ਕੀਤੀ ਜਾਵੇਾਗੀ।