Govt Allows Airlines Provide Wi-Fi Services: ਹਵਾਈ ਜਹਾਜ਼ ਰਾਹੀਂ ਯਾਤਰਾ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ । ਦਰਅਸਲ, ਹੁਣ ਸਰਕਾਰ ਵੱਲੋਂ ਘਰੇਲੂ ਉਡਾਣਾਂ ਵਿੱਚ ਜਹਾਜ਼ ਦੇ ਅੰਦਰ ਵਾਈ-ਫਾਈ ਜ਼ਰੀਏ ਇੰਟਰਨੈਟ ਸੇਵਾਵਾਂ ਸ਼ੁਰੂ ਕਰਨ ਦੀ ਆਗਿਆ ਦਿੱਤੀ ਗਈ ਹੈ । ਇਸ ਸਬੰਧੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਇਹ ਫੈਸਲਾ ਸਰਕਾਰ ਵੱਲੋਂ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਏਅਰਲਾਈਨਾਂ ਵੱਲੋਂ ਹੁਣ ਇਹ ਫੈਸਲਾ ਕਰਨਾ ਬਾਕੀ ਹੈ ਕਿ ਉਹ ਵਾਈ-ਫਾਈ ਦੀ ਸੁਵਿਧਾ ਕਦੋਂ ਦੇਣਗੇ ।
ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਪਾਇਲਟ-ਇਨ-ਕਮਾਂਡ ਜਹਾਜ਼ ਵਿੱਚ ਸਵਾਰ ਯਾਤਰੀਆਂ ਨੂੰ ਇੰਟਰਨੈਟ ਦੀ ਵਰਤੋਂ ਕਰਨ ਦੀ ਆਗਿਆ ਦੇ ਸਕਦੀ ਹੈ । ਇਹ ਇਜ਼ਾਜ਼ਤ ਸਿਰਫ ਤਾਂ ਹੀ ਦਿੱਤੀ ਜਾਏਗੀ ਜਦੋਂ ਮੋਬਾਈਲ ਫੋਨ, ਲੈਪਟਾਪ ਜਾਂ ਹੋਰ ਉਪਕਰਣ ਜਿਸ ਵਿੱਚ ਇੰਟਰਨੈਟ ਦੀ ਵਰਤੋਂ ਕੀਤੀ ਜਾਣੀ ਹੈ ਤੇ ਉਹ ਫਲਾਈਟ ਮੋਡ ਤੇ ਹੋਣਗੀਆਂ ।
ਦੱਸ ਦੇਈਏ ਕਿ ਪਿਛਲੇ ਸ਼ੁੱਕਰਵਾਰ ਐਵਰੇਟ ਵਿੱਚ ਆਪਣੇ ਪਹਿਲੇ ਬੋਇੰਗ 787-9 ਜਹਾਜ਼ ਦੀ ਡਿਲੀਵਰੀ ਲੈਂਦੇ ਹੋਏ ਵਿਸਤਾਰਾ ਦੇ ਸੀਈਓ ਲੈਸਲੀ ਥਿੰਗ ਨੇ ਕਿਹਾ ਸੀ ਕਿ ਇਹ ਇੰਡੀਆ ਵਿੱਚ ਪਹਿਲਾ ਜਹਾਜ਼ ਹੋਵੇਗਾ ਜੋ ਫਲਾਈਟ ਵਿੱਚ ਵਾਈ-ਫਾਈ ਸੇਵਾਵਾਂ ਪ੍ਰਦਾਨ ਕਰੇਗਾ ।
ਦੱਸ ਦੇਈਏ ਕਿ ਇਕ ਵਾਰ ਨਵੀਂ ਸੇਵਾਵਾਂ ਆਉਣ ਨਾਲ ਯਾਤਰੀ ਫਲਾਈਟ ‘ਤੇ ਫਿਲਮਾਂ ਦੇਖ ਸਕਦੇ ਹਨ, ਦੋਸਤਾਂ ਅਤੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਇੰਟਰਨੈੱਟ ‘ਤੇ ਹੋਰ ਕੰਮ ਕਰ ਸਕਦੇ ਹਨ । ਹਾਲਾਂਕਿ, ਵਾਈ-ਫਾਈ ਸੇਵਾਵਾਂ ਮੁਫਤ ਨਹੀਂ ਆਉਣਗੀਆਂ, ਕਿਉਂਕਿ ਏਅਰਲਾਈਨਾਂ ਨੂੰ ਕੁਨੈਕਟੀਵਿਟੀ ਉਪਕਰਣਾਂ ਨੂੰ ਸਥਾਪਿਤ ਕਰਨ ਲਈ ਬਹੁਤ ਸਾਰਾ ਖਰਚ ਕਰਨਾ ਪਵੇਗਾ ।