38.3 F
New York, US
February 7, 2025
PreetNama
ਖਬਰਾਂ/News

ਖੂਨਦਾਨ ਬਾਰੇ ਝੂਠੀ ਅਤੇ ਗਲਤ ਵੀਡੀਓ ਦੀ ਨਿਖੇਧੀ, ਸਵੈਸੇਵੀ ਸੰਸਥਾਵਾਂ ਕਰ ਰਹੀਆਂ ਹਨ ਵੱਡਮੁਲੀ ਮਨੁੱਖੀ ਸੇਵਾ

ਖੂਨਦਾਨ ਬਾਰੇ ਝੂਠੀ ਅਤੇ ਗਲਤ ਵੀਡੀਓ ਦੀ ਨਿਖੇਧੀ। ਸਵੈਸੇਵੀ ਸੰਸਥਾਵਾਂ ਕਰ ਰਹੀਆਂ ਹਨ ਵੱਡਮੁਲੀ ਮਨੁੱਖੀ ਸੇਵਾ।
ਗਲਤ ਵੀਡੀਓ ਪੋਸਟ ਕਰਨ ਵਾਲੇ ਵਿਰੁੱਧ ਕੀਤੀ ਜਾਵੇ ਸਖ਼ਤ ਕਾਰਵਾਈ -ਡਾ ਮੁਲਤਾਨੀ ਸਿਵਲ ਸਰਜਨ (ਰਟਿ)


ਪਿਛਲੇ ਦੋ ਦਿਨਾਂ ਤੋਂ ਇਕ ਗੁਮਰਾਹਕੁਨ ਤੇ ਝੂਠੀ ਸੂਚਨਾ ਨਾਲ ਖੂਨਦਾਨ ਬਾਰੇ ਵਾਇਰਲ ਹੋਈ ਸ਼ੋਸ਼ਲ ਮੀਡੀਆ ਤੇ ਪੋਸਟ ਨਾਲ ਪੰਜਾਬ ਭਰ ਵਿੱਚ ਖੂਨ ਦਾਨ ਕਰਵਾ ਰਹੀਆਂ ਸਵੈਸੇਵੀ ਸੰਸ਼ਥਾਵਾਂ ਨੂੰ ਵੱਡੀ ਠੇਸ ਪਹੁੰਚੀ। ਡਾ ਦਲੇਰ ਸਿੰਘ ਮੁਲਤਾਨੀ ਨੇ ਦੱਸਿਆ ਕੇ ਉਹਨਾਂ ਕੋਲ ਪੰਜਾਬ ਵਿੱਚੋਂ ਕਈ ਥਾਂਵਾਂ ਤੋਂ ਇਸ ਵੀਡੀਓ ਦੀ ਸਚਾਈ ਬਾਰੇ ਪੁੱਛਿਆਂ ਗਿਆ।  ਦੱਸ ਦਈਏ ਕਿ ਇਸ ਵੀਡੀਓ ਵਿੱਚ ਕੈਂਪਾਂ ਵਿੱਚ ਦਾਨ ਕੀਤੇ ਖ਼ੂਨ ਨੂੰ ਪ੍ਰਾਈਵੇਟ ਪੈਸੇ ਲੈ ਕੇ ਵੇਚਣ ਦੇ ਇਲਜ਼ਾਮ ਤੇ ਖ਼ੂਨ ਕੈਂਪਾਂ ਵਿੱਚ ਖ਼ੂਨ ਨਾ ਦੇਣ ਬਾਰੇ ਕਿਹਾ ਗਿਆ ਸੀ। ਡਾ ਮੁਲਤਾਨੀ ਨੇ ਇਹ ਦੋਨਾ ਗੱਲਾਂ ਦਾ ਖੰਡਣ ਕਰਦੇ ਹੋਏ ਦੱਸਿਆ ਕਿ ਖ਼ੂਨ ਸਿਰਫ ਬਲੱਡ ਬੈਂਕਾਂ ਰਾਹੀਂ ਟੈਸਟ ਕਰਨ ਤੋਂ ਬਾਅਦ ਹੀ ਮਰੀਜਾਂ ਨੂੰ ਲਗਾਇਆ ਜਾਂਦਾ ਹੈ ਅਤੇ ਖ਼ੂਨ ਲੈਣ ਸਮੇਂ ਕੁਝ ਪੈਸੇ ਟੈਸਟਾਂ ਦੇ ਲਏ ਜਾਂਦੇ। ਡਾ ਮੁਲਤਾਨੀ ਨੇ ਦੱਸਿਆ ਕੇ ਖ਼ੂਨ ਚੜਾਉਣ ਤੋਂ ਪਹਿਲਾਂ ਖੂਨ ਦੇ ਪੰਜ ਵੱਡੇ ਟੈਸਟ ਕੀਤੇ ਜਾਂਦੇ ਹਨ ਜਿਸ ਵਿੱਚ ਐਚ ਆਈ ਵੀ ਏਡਜ ਹੈਪੇਟਾਈਟਸ ਬੀ ਤੇ ਸੀ ਮਲੇਰੀਆ ਅਤੇ ਵੀ ਡੀ ਆਰ ਐਲ ਇਸ ਤੋਂ ਇਲਾਵਾ ਬੱਲਡ ਗਰੁਪ ਤੇ ਕਰਾਸ ਮੈਚਿੰਗ ਕੀਤੀ ਜਾਂਦੀ ਹੈ। ਉਹਨਾ ਇਹ ਵੀ ਦੱਸਿਆ ਕੇ ਬਲੱਡ ਬੈਂਕ ਵਿੱਚ ਜੇਕਰ ਖ਼ੂਨ ਕੁਝ ਦੇਰ ਰਹਿ ਜਾਂਦਾ ਹੈ ਤਾਂ ਕਰੀ ਬਿਮਾਰੀਆਂ ਦੇ ਕਣ ਵੀ ਖਤਮ ਹੋ ਜਾਂਦੇ ਇਸ ਕਰਕੇ ਤਾਜਾ ਖ਼ੂਨ ਨਹੀਂ ਬਲੱਡ ਬੈਂਕ ਵਿੱਚੋਂ ਟੈਸਟ ਕੀਤਾ ਖ਼ੂਨ ਹੀ ਲੈਣਾ ਚਾਹੀਦਾ ਹੈ ਇਸ ਕਰਕੇ ਖ਼ੂਨ ਦਾਨ ਕੈਂਪ ਜ਼ਰੂਰੀ ਹਨ। ਖ਼ੂਨ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਡਾ ਮੁਲਤਾਨੀ ਨੇ ਦੱਸਿਆ ਕਿ ਅਪਣੇ ਨਜਦੀਕੀ ਰਿਸ਼ਤੇਦਾਰ ਦਾ ਖੂਨ ਨਹੀਂ ਚੜਾਉਣਾ ਚਾਹੀਦਾ ਕਿਉਂਕਿ ਨਜਦੀਕੀ ਰਿਸ਼ਤੇਦਾਰ ਦੇ ਖ਼ੂਨ ਚੜਾਉਣ ਨਾਲ ਗਰਾਫਟ ਵਰਸਜਿ ਹੋਸਟ ਨਾ ਦੀ ਖ਼ਤਰਨਾਕ ਬੀਮਾਰੀ ਹੋ ਸਕਦੀ ਹੈ। ਖ਼ੂਨ ਦਾਨ ਕੈਂਪਾਂ ਬਾਰੇ ਸਾਫ ਕਰਦੇ ਹੋਏ ਡਾ ਮੁਲਤਾਨੀ ਨੇ ਦੱਸਿਆ ਕਿ ਅਸਲ ਵਿੱਚ ਜਦੋਂ ਸਰਕਾਰੀ ਬਲੱਡ ਬੈਂਕਾਂ ਤੋਂ ਖ਼ੂਨ ਲੈਣ ਜਾਂਦੇ ਹਨ ਸਰਕਾਰੀ ਹਸਪਤਾਲਾਂ ਤੋਂ ਖੂਨ ਮੰਗ ਤੇ ਕੋਈ ਪੈਸਾ ਨਹੀਂ ਲਿਆ ਜਾਂਦਾ ਸਿਰਫ ਪ੍ਰਾਈਵੇਟ ਹਸਪਤਾਲਾਂ ਦੀ ਮੰਗ ਤੇ ਇਕ ਹਜ਼ਾਰ ਰੁਪਈਆ ਟੈਸਟਾਂ ਦੇ ਪੈਸੇ ਦੇਣੇ ਪੈਂਦੇ ਇਸੇ ਤਰਾਂ ਪ੍ਰਾਈਵੇਟ ਬਲੱਡ ਬੈਂਕ ਚੌਦਾਂ ਸੌ ਰੁਪਈਆ ਲੈਂਦੇ ਹਨ ਟੈਸਟ ਆਦਿ ਲਈ। ਇਸ ਤੋਂ ਇਲਾਵਾ ਕੋਈ ਹੋਰ ਪੈਸਾ ਨਹੀਂ ਲਿਆ ਜਾਂਦਾ। ਖ਼ੂਨ ਦਾਣ ਕਰਨ ਲੱਗਿਆਂ ਕੋਈ ਪੈਸੇ ਨਹੀਂ ਲਏ ਜਾਂਦੇ। ਦੂਸਰਾ ਸਰਕਾਰ ਵੱਲੋਂ ਪੈਸੇ ਏਡਜ ਕੰਟਰੋਲ ਸੁਸਾਇਟੀ ਰਾਹੀ ਖ਼ੂਨ ਦਾਨ ਕੈਂਪ ਲਾਉਣ ਵਾਲ਼ਿਆਂ ਨੂੰ ਖੂਨ ਦੇਣ ਵਾਲੇ ਨੂੰ ਰੀਫੈਰਸ਼ਮੈਟ ਲਈ ਕੁਝ ਪੈਸੇ ਮਿਲਦੇ ਹਨ। ਅੰਤ ਵਿੱਚ ਡਾ ਮੁਲਤਾਨੀ ਨੇ ਖ਼ੂਨ ਦਾਨ ਕਰਵਾ ਰਹੀਆਂ ਸਵੈਸੇਵੀ ਸੰਸਥਾਵਾਂ ਵੱਲੋਂ ਖ਼ੂਨ ਦਾਨ ਲਈ ਪਾਏ ਜਾ ਰਹੇ ਵੱਡਮੁਲੇ ਯੋਗਦਾਨ ਦੀ ਪਰਸੰਸਾ ਕਰਦੇ ਹੋਏ ਬਿਨਾ ਕਿਸੇ ਡਰ ਤੋਂ ਸੇਵਾ ਚਾਲੂ ਰੱਖਣ ਦੀ ਅਪੀਲ ਕਰਦੇ ਹੋਏ ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲੇ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਤਾਂ ਕਿ ਸਵੈਿੲਛਕ ਖ਼ੂਨ ਦਾਨ ਮੁਹਿੰਮ ਨੂੰ ਕਿਸੇ ਕਿਸਮ ਦਾ ਧੱਕਾ ਨਾ ਲੱਗੇ।

Related posts

ਰਾਸ਼ਿਦ ਇੰਜਨੀਅਰ ਨੇ ਜ਼ਮਾਨਤ ਲਈ ਦਿੱਲੀ ਅਦਾਲਤ ਦਾ ਦਰਵਾਜ਼ਾ ਖੜਕਾਇਆ

On Punjab

Stock Market News: ਵਿਦੇਸ਼ੀ ਫੰਡਾਂ ਦੀ ਨਿਕਾਸੀ ਦੇ ਚਲਦਿਆਂ Sensex ਅਤੇ Nifty ਵਿਚ ਗਿਰਾਵਟ

On Punjab

ਸੈਫ਼ ਨੂੰ ਚਾਕੂ ਮਾਰਨ ਵਾਲਾ ਬੰਗਲਾਦੇਸ਼ੀ ਨਾਗਰਿਕ ਕੌਮੀ ਪੱਧਰ ਦਾ ਪਹਿਲਵਾਨ

On Punjab