PreetNama
ਰਾਜਨੀਤੀ/Politics

ਖੇਤੀ ਕਨੂੰਨਾਂ ਦਾ ਵਿਰੋਧ ਕਰਨ ਵਾਲਿਆਂ ‘ਤੇ ਪੀਐਮ ਮੋਦੀ ਦੇ ਤਿਖੇ ਨਿਸ਼ਾਨੇ, ਦਿੱਲੀ ਨੇੜੇ ਡਰਾਏ ਜਾ ਰਹੇ ਕਿਸਾਨ

ਕੱਛ (ਗੁਜਰਾਤ): ਪੀਐਮ ਮੋਦੀ ਨੇ ਗੁਜਰਾਤ ਦੇ ਕੱਛ ‘ਚ ਕਿਸਾਨ ਅੰਦੋਲਨ ਨੂੰ ਲੈ ਕੇ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ਨੇੜੇ ਕਿਸਾਨਾਂ ਨੂੰ ਡਰਾਇਆ ਜਾ ਰਿਹਾ ਹੈ। ਜ਼ਮੀਨ ‘ਤੇ ਕਬਜ਼ੇ ਦਾ ਭਰਮ ਫੈਲਾਇਆ ਜਾ ਰਿਹਾ ਹੈ। ਕੁਝ ਲੋਕ ਕਿਸਾਨਾਂ ਦੇ ਮੋਢਿਆਂ ‘ਤੇ ਬੰਦੂਕ ਰੱਖ ਕੇ ਚਲਾ ਰਹੇ ਹਨ।

ਪੀਐਮ ਮੋਦੀ ਨੇ ਕਿਹਾ ਕਿ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਹਿੱਤ ਮੇਰਾ ਏਜੰਡਾ ਹੈ। ਅੱਜ ਕੱਲ੍ਹ ਭਰਮ ਫੈਲਾਉਣ ਵਾਲੇ ਕੱਲ੍ਹ ਕਾਨੂੰਨ ਦੇ ਸਮਰਥਨ ‘ਚ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਵਿਰੋਧੀ ਧਿਰ ਦੀ ਸਾਜਿਸ਼ ਨੂੰ ਹਰਾ ਦੇਣਗੇ।ਉਨ੍ਹਾਂ ਕਿਹਾ ਕਿ ਕਿਸਾਨਾਂ ਪ੍ਰਤੀ ਸਰਕਾਰ ਦੀ ਨੀਅਤ ਸਪਸ਼ਟ ਹੈ। ਖੇਤੀਬਾੜੀ ਸੁਧਾਰ ਦੀ ਮੰਗ ਸਾਲਾਂ ਤੋਂ ਚੱਲ ਰਹੀ ਸੀ। ਦੇਸ਼ ਦੇ ਹਰ ਕੋਨੇ ਤੋਂ ਕਿਸਾਨਾਂ ਨੇ ਆਸ਼ੀਰਵਾਦ ਦਿੱਤਾ। ਕਿਸਾਨ ਸਾਡੇ ਲਈ ਪਹਿਲੀ ਤਰਜੀਹ ਹਨ। ਪ੍ਰਧਾਨ ਮੰਤਰੀ ਨੇ ਕਿਹਾ- ਦੇਸ਼ ਪੁੱਛ ਰਿਹਾ ਹੈ ਕਿ ਛੋਟੇ ਕਿਸਾਨ ਜਿਹੜੇ ਅਨਾਜ ਤੇ ਦਾਲਾਂ ਪੈਦਾ ਕਰਦੇ ਹਨ ਉਨ੍ਹਾਂ ਨੂੰ ਫਸਲਾਂ ਵੇਚਣ ਦੀ ਆਜ਼ਾਦੀ ਕਿਉਂ ਨਹੀਂ ਮਿਲਣੀ ਚਾਹੀਦੀ? ਸਾਲਾਂ ਤੋਂ ਖੇਤੀ ਸੁਧਾਰਾਂ ਦੀ ਮੰਗ ਕੀਤੀ ਜਾ ਰਹੀ ਸੀ। ਕਈ ਕਿਸਾਨ ਜਥੇਬੰਦੀਆਂ ਨੇ ਅਗਾਊਂ ਮੰਗ ਕੀਤੀ ਕਿ ਕਿਤੇ ਵੀ ਅਨਾਜ ਵੇਚਣ ਦਾ ਵਿਕਲਪ ਬਣਾਇਆ ਜਾਵੇ।

ਉਨ੍ਹਾਂ ਕਿਹਾ ਕਿ ਅੱਜ ਜਿਹੜੇ ਲੋਕ ਵਿਰੋਧੀ ਧਿਰ ‘ਚ ਬੈਠ ਕੇ ਕਿਸਾਨਾਂ ਨੂੰ ਉਲਝਾ ਰਹੇ ਹਨ, ਉਹ ਵੀ ਇੱਕ ਸਮੇਂ ਇਨ੍ਹਾਂ ਸੁਧਾਰਾਂ ਦਾ ਸਮਰਥਨ ਕਰ ਰਹੇ ਸੀ। ਉਹ ਸਿਰਫ ਕਿਸਾਨਾਂ ਨੂੰ ਝੂਠੇ ਦਿਲਾਸੇ ਦਿੰਦੇ ਰਹੇ। ਜਦੋਂ ਦੇਸ਼ ਨੇ ਇਹ ਕਦਮ ਚੁੱਕਿਆ ਹੈ, ਉਹ ਹੁਣ ਕਿਸਾਨਾਂ ਨੂੰ ਭਰਮ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਕੱਛ ‘ਚ ਸੰਬੋਧਨ ਕਰਦਿਆਂ ਮੰਗਲਵਾਰ ਨੂੰ ਕਿਹਾ ਕਿ ਇਹ ਅੱਜ ਦੇਸ਼ ਅਤੇ ਵਿਸ਼ਵ ਦੇ ਸੈਰ-ਸਪਾਟਾ ਦਾ ਕੇਂਦਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਇਕ ਵੱਡੀ ਤਬਾਹੀ ਨੇ ਵੀ ਇਥੋਂ ਦੇ ਲੋਕਾਂ ਦਾ ਮਨੋਬਲ ਘੱਟ ਨਹੀਂ ਕੀਤਾ ਤੇ ਅੱਜ ਕੱਛ ਦੀ ਪਛਾਣ ਬਦਲ ਗਈ ਹੈ।
ਪੀਐਮ ਮੋਦੀ ਨੇ ਕਿਹਾ- ਅੱਜ ਕੱਛ ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੇ ਖੇਤਰਾਂ ਵਿੱਚੋਂ ਇੱਕ ਹੈ। ਇਥੇ ਕੁਨੈਕਟਿਵਿਟੀ ਦਿਨੋ ਦਿਨ ਵਧੀਆ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖਾਵਡਾ ਵਿੱਚ ਨਵੀਨੀਕਰਣਯੋਗ ਊਰਜਾ ਪਾਰਕ, ਮਾਂਡਵੀ ਵਿੱਚ ਡੀਸੀਲੀਨੇਸ਼ਨ ਪਲਾਂਟ ਅਤੇ ਅੰਜਰ ਦੇ ਸਰਹਦ ਡੇਹਰੀ ਵਿਖੇ ਨਵੇਂ ਆਟੋਮੈਟਿਕ ਪਲਾਂਟ ਦਾ ਨੀਂਹ ਪੱਥਰ, ਤਿੰਨੋਂ ਹੀ ਕੱਛ ਦੀ ਵਿਕਾਸ ਯਾਤਰਾ ਵਿੱਚ ਨਵੇਂ ਪਹਿਲੂ ਲਿਖਣ ਜਾ ਰਹੇ ਹਨ। ਇਸ ਦਾ ਵੱਡਾ ਫਾਇਦਾ ਇੱਥੇ ਮੇਰੇ ਆਦਿਵਾਸੀ ਭਰਾਵਾਂ ਤੇ ਭੈਣਾਂ, ਕਿਸਾਨਾਂ, ਪਸ਼ੂ ਪਾਲਕਾਂ ਤੇ ਆਮ ਲੋਕਾਂ ਨੂੰ ਹੋਣਾ ਹੈ।

Related posts

ਕੇਜਰੀਵਾਲ ਨੇ ਕੀਤਾ ਆਟੋ-ਟੈਕਸੀ ਤੇ ਈ-ਰਿਕਸ਼ਾ ਚਲਾਉਣ ਵਾਲਿਆਂ ਨੂੰ 5-5 ਹਜ਼ਾਰ ਦੇਣ ਦਾ ਐਲਾਨ

On Punjab

ਮੋਦੀ ਮੰਤਰੀ ਮੰਡਲ ਦੀ ਮੀਟਿੰਗ, ਗ਼ਰੀਬ ਭਲਾਈ ਭੋਜਨ ਯੋਜਨਾ ਨਵੰਬਰ ਤੱਕ ਵਧਾਈ, ਹੋਰ ਕਈ ਅਹਿਮ ਫੈਸਲੇ

On Punjab

ਮੁਫ਼ਤ ਬਿਜਲੀ ਦੀ ਸ਼ਰਤ ‘ਤੇ ਭਾਜਪਾ ਦਾ ਪੰਜਾਬ ਸਰਕਾਰ ‘ਤੇ ਹਮਲਾ; ਬੋਲੀ- ਆਮ ਵਰਗ ਨਾਲ ਹੋਇਆ ਧੋਖਾ

On Punjab