66.16 F
New York, US
November 9, 2024
PreetNama
ਰਾਜਨੀਤੀ/Politics

ਖੇਤੀ ਬਿੱਲਾਂ ‘ਤੇ ਹਰਸਮਿਰਤ ਬਾਦਲ ਦਾ ਸਟੈਂਡ ਨਹੀਂ ਸਪਸ਼ਟ, ਅੱਜ ਫਿਰ ਕਿਹਾ ਕਿਸਾਨਾਂ ਦੇ ਸ਼ੰਕੇ ਦੂਰ ਨਹੀਂ ਹੋਏ

ਬਠਿੰਡਾ/ਚੰਡੀਗੜ੍ਹ: ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਵੀ ਹਰਸਿਮਰਤ ਬਦਲ ਦਾ ਖੇਤੀ ਬਿੱਲਾਂ ‘ਤੇ ਦੋਹਰਾ ਸਟੈਂਡ ਸਾਹਮਣੇ ਆ ਰਿਹਾ ਹੈ। ਲੰਬੀ ‘ਚ ਧਰਨੇ ਦੌਰਾਨ ਸੰਬੋਧਨ ਕਰਦਿਆਂ ਹਰਸਿਮਰਤ ਬਾਦਲ ਨੇ ਇੱਕ ਵਾਰ ਫਿਰ ਕਿਹਾ ਕਿ ਖੇਤੀ ਆਰਡੀਨੈਂਸ ਬਾਰੇ ਮੈਂ ਕਿਸਾਨ ਜਥੇਬੰਦੀਆਂ ਨਾਲ ਗੱਲ ਕੀਤੀ ਪਰ ਉਨ੍ਹਾਂ ਦੇ ਮਨ ‘ਚ ਡਰ ਇਹੀ ਕਿ MSP ਖਤਮ ਹੋ ਜਾਵੇਗਾ, ਮੰਡੀਕਰਨ ਖਤਮ ਹੋ ਜਾਵੇਗਾ ਤਾਂ ਮੈਂ ਕਿਹਾ ਕਿ ਹੋਰ ਬੰਦਿਆਂ ਨੂੰ ਕਿਸਾਨਾਂ ਨਾਲ ਗੱਲ ਕਰਨ ਦੀ ਲੋੜ ਹੈ ਤਾਂ ਜੋ ਉਨ੍ਹਾਂ ਦੇ ਸ਼ੰਕੇ ਦੂਰ ਕੀਤੇ ਜਾ ਸਕਣ। ਹਰਸਿਮਰਤ ਦੀ ਇਸ ਗੱਲ ਤੋਂ ਸਪਸ਼ਟ ਹੈ ਕਿ ਉਹ ਖੇਤੀ ਬਿੱਲਾਂ ਨਾਲ ਸਹਿਮਤ ਸਨ।

ਦੂਜੇ ਪਾਸੇ ਨਾਲ ਹੀ ਉਹ ਕਹਿ ਰਹੇ ਹਨ ਕਿ ਮੈਂ ਕੇਂਦਰ ਨੂੰ ਕਿਹਾ ਇਸ ਨਾਲ ਸਾਡਾ ਪੰਜਾਬ, ਸਾਡੇ ਕਿਸਾਨ ਬਰਬਾਦ ਹੋ ਜਾਣਗੇ। ਹੁਣ ਇੱਥੇ ਸਵਾਲ ਇਹ ਬਣਦਾ ਹੈ ਕਿ ਜੇਕਰ ਹਰਸਮਿਰਤ ਨੂੰ ਇਹ ਲੱਗਦਾ ਕਿ ਇਨ੍ਹਾਂ ਬਿੱਲਾਂ ਨਾਲ ਪੰਜਾਬ ਤੇ ਕਿਸਾਨਾਂ ਦੀ ਬਰਬਾਦੀ ਹੈ ਤਾਂ ਫਿਰ ਉਹ ਕਿਸਾਨ ਜਥੇਬੰਦੀਆਂ ਨੂੰ ਕੀ ਸਮਝਾ ਰਹੇ ਸਨ? ਇਸ ਦੇ ਨਾਲ ਹੀ ਹਰਸਿਮਰਤ ਬਾਦਲ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਕਿਸਾਨਾਂ ਦੀ ਇਸ ਹਾਲਤ ਲਈ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹਨ ਕਿਉਂਕਿ ਕੈਪਟਨ ਨੇ ਇਨ੍ਹਾਂ ਆਰਡੀਨੈਂਸਾ ਨਾਲ ਸਹਿਮਤੀ ਜਤਾਈ ਸੀ।

ਸਾਬਕਾ ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ‘ਮੈਂ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਕਹਿੰਦੀ ਹਾਂ ਕਿ ਮੈਂ ਕੋਈ ਕਸਰ ਨਹੀਂ ਛੱਡੀ ਕਿ ਇਹ ਆਰਡੀਨੈਂਸ ਲਾਗੂ ਨਾ ਕੀਤੇ ਜਾਣ। ਫੂਡ ਪ੍ਰੋਸੈਸਿੰਗ ਮੰਤਰੀ ਹੋਣ ਦੇ ਨਾਤੇ ਮੇਰੇ ਮੰਤਰਾਲੇ ਲਈ ਇਨ੍ਹਾਂ ਖੇਤੀ ਬਿੱਲਾਂ ਦਾ ਬਹੁਤ ਵੱਡਾ ਫਾਇਦਾ ਸੀ ਪਰ ਸੂਬਾਂ ਸਰਕਾਰਾਂ ਤੇ ਕਿਸਾਨਾਂ ਲਈ ਇਸ ਦਾ ਫਾਇਦਾ ਨਹੀਂ ਸੀ।’

ਹਰਸਿਮਰਤ ਨੇ ਕਿਹਾ ‘ਪਹਿਲਾ ਬਿੱਲ ਸੁਖਬੀਰ ਬਾਦਲ ਦੇ ਵਿਰੋਧ ਦੇ ਬਾਵਜੂਦ ਸੰਸਦ ‘ਚ ਪਾਸ ਕਰ ਦਿੱਤਾ ਗਿਆ। ਮੈਂ ਕਿਹਾ ਤੁਸੀਂ ਦੂਜਾ ਬਿੱਲ ਵੀ ਇਸੇ ਤਰ੍ਹਾਂ ਪਾਸ ਕਰੋਗੇ ਮੈਂ ਸਰਕਾਰ ਦਾ ਹਿੱਸਾ ਨਹੀਂ ਰਹਿ ਸਕਦੀ। ਇੱਕ ਮਿੰਟ ‘ਚ ਕੁਰਸੀ ਠੁਕਰਾ ਦਿੱਤੀ। ਵਿਰੋਧੀ ਕਹਿੰਦੇ ਹਨ ਕਿ ਕੁਰਸੀ ਛੱਡ ਕੇ ਡਰਾਮਾ ਕੀਤਾ। ਮੈਂ ਕਹਿੰਦੀ ਹਾਂ ਤੁਸੀਂ ਵੀ ਡਰਾਮਾ ਕਰਕੇ ਦਿਖਾ ਦਿਉ।’

ਅਕਾਲੀ ਦਲ ਹੁਣ ਖੇਤੀ ਬਿੱਲਾਂ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਬੇਸ਼ੱਕ ਹਰਸਿਮਰਤ ਬਾਦਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਬੀਜੇਪੀ ਨਾਲ ਗਠਜੋੜ ਫਿਲਹਾਲ ਕਾਇਮ ਹੈ। ਅੱਜ ਸੁਖਬੀਰ ਬਾਦਲ ਤੋਂ ਪੁੱਛੇ ਜਾਣ ‘ਤੇ ਕਿ ਕੀ ਗਠਜੋੜ ਕਾਇਮ ਰਹੇਗਾ ਤਾਂ ਉਨ੍ਹਾਂ ਕਿਹਾ ਸੀ ਇਹ ਪਾਰਟੀ ਦਾ ਫੈਸਲਾ ਹੈ।

Related posts

Protest : CM ਚੰਨੀ ਦੇ ਭਾਸ਼ਣ ਦੌਰਾਨ ਰੈਲੀ ’ਚ ‘ਮੁਰਦਾਬਾਦ’ ਦੇ ਲੱਗੇ ਨਾਅਰੇ, ਪੁਲਿਸ ਨੇ ਧੱਕਾ-ਮੁੱਕੀ ਕਰ ਕੇ ਚੜ੍ਹਾਏ ਬੱਸਾਂ ’ਚ

On Punjab

ਭਾਰਤ ਦੇ ਮੁਸਲਮਾਨ ਨੂੰ ਨਹੀਂ ਲਗਾ ਸਕਦਾ ਕੋਈ ਵੀ ਹੱਥ, ਬਾਹਰ ਕੱਢਣਾ ਤਾ ਦੂਰ ਦੀ ਗੱਲ: ਰਾਜਨਾਥ

On Punjab

ਪੰਜਾਬ ‘ਚ ਰੇਲਾਂ ਬੰਦ ਕਰਨ ਦਾ ਮਾਮਲਾ ਪਹੁੰਚਿਆ ਹਾਈਕੋਰਟ, ਕੇਂਦਰ ਸਰਕਾਰ ਤੋਂ ਰਿਪੋਰਟ ਤਲਬਪੰਜਾਬ ‘ਚ ਰੇਲਾਂ ਬੰਦ ਕਰਨ ਦਾ ਮਾਮਲਾ ਪਹੁੰਚਿਆ ਹਾਈਕੋਰਟ, ਕੇਂਦਰ ਸਰਕਾਰ ਤੋਂ ਰਿਪੋਰਟ ਤਲਬ

On Punjab