26 ਜਨਵਰੀ ਨੂੰ ਹੋਣ ਵਾਲੀ ਕਿਸਾਨਾਂ ਦੀ ਟਰੈਕਟਰ ਰੈਲੀ ਨੂੰ ਲੈ ਕੇ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਉਹ (ਕਿਸਾਨ) 26 ਜਨਵਰੀ ਦੀ ਥਾਂ ਕੋਈ ਹੋਰ ਦਿਨ ਚੁਣ ਸਕਦੇ ਹਨ, ਪਰ ਉਨ੍ਹਾਂ ਨੇ ਹੁਣ ਐਲਾਨ ਕਰ ਦਿੱਤਾ ਹੈ। ਬਿਨਾਂ ਕਿਸੀ ਦੁਰਘਟਨਾ ਦੇ ਸ਼ਾਂਤੀਪੂਰਵਕ ਟਰੈਕਟਰ ਰੈਲੀ ਕਰਵਾਉਣਾ ਕਿਸਾਨਾਂ ਦੇ ਨਾਲ-ਨਾਲ ਪੁਲਿਸ ਪ੍ਰਸ਼ਾਸਨ ਲਈ ਵੀ ਚਿੰਤਾ ਦਾ ਵਿਸ਼ਾ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਅਸਹਿਮਤੀ ਹੋਣ ’ਤੇ ਕੋਈ ਵੀ ਅਸਹਿਮਤੀ ਪ੍ਰਗਟ ਕਰ ਸਕਦਾ ਹੈ। ਜਦੋਂ ਅਸੀਂ ਦੇਖਿਆ ਕਿ ਕੁਝ ਕਿਸਾਨ, ਹਾਲਾਂਕਿ ਜਿਨ੍ਹਾਂ ਦੀ ਸੰਖਿਆ ਬਹੁਤ ਵੱਧ ਨਹੀਂ ਹੈ, ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਕਰ ਰਹੇ ਸਨ, ਅਸੀਂ ਸੋਚਿਆ ਕਿ ਸਾਨੂੰ ਗੱਲਬਾਤ ਦੇ ਮਾਧਿਅਮ ਨਾਲ ਇਕ ਹੱਲ ਲੱਭਣਾ ਹੋਵੇਗਾ ਅਤੇ ਸਾਨੂੰ ਹਾਲੇ ਵੀ ਉਮੀਦ ਹੈ ਕਿ ਇਹ ਮੁੱਦਾ ਹੱਲ ਹੋ ਜਾਵੇਗਾ।
ਜਾਣਕਾਰੀ ਅਨੁਸਾਰ ਪਰੇਡ ਤਿੰਨ ਥਾਵਾਂ ਤੋਂ ਸ਼ੁਰੂ ਹੋਵੇਗੀ, ਜਿਨ੍ਹਾਂ ’ਚ ਸਿੰਘੂ, ਟਿਕਰੀ ਤੇ ਗਾਜੀਪੁਰ ਬਾਰਡਰ ਸ਼ਾਮਿਲ ਹੈ। ਦਿੱਲੀ ਪੁਲਿਸ ਨੇ ਟਰੈਕਟਰ ਰੈਲੀ ਦੇ ਤਿੰਨ ਰੂਟ ’ਤੇ ਕਰੀਬ 170 ਕਿਲੋਮੀਟਰ ਲੰਬੀ ਸੜਕ ਦੀ ਆਗਿਆ ਦਿੱਤੀ ਹੈ। ਅੰਦੋਲਨ ਕਰ ਰਹੇ ਕਿਸਾਨਾਂ ’ਚ ਸਭ ਤੋਂ ਵੱਧ ਸੰਖਿਆ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਹੈ।
ਨੇਤਾਵਾਂ ਨੇ ਰੈਲੀ ’ਚ ਸ਼ਾਮਿਲ ਹੋਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਾਲ 24 ਘੰਟਿਆਂ ਦਾ ਰਾਸ਼ਨ ਪਾਣੀ ਪੈਕ ਕਰਕੇ ਚੱਲਣ। ਉਹ ਠੰਢ ਤੋਂ ਬਚਾਅ ਦਾ ਇੰਤਜ਼ਾਮ ਵੀ ਰੱਖਣ। ਰੈਲੀ ’ਚ ਕਿਸੀ ਵੀ ਪਾਰਟੀ ਦਾ ਝੰਡਾ ਨਹੀਂ ਲੱਗੇਗਾ।