PreetNama
ਰਾਜਨੀਤੀ/Politics

ਖੇਤੀ ਮੰਤਰੀ ਨੇ ਲਿਖੀ ਕਿਸਾਨਾਂ ਨੂੰ 8 ਪੰਨਿਆਂ ਦੀ ਚਿੱਠੀ, ਪੀਐਮ ਮੋਦੀ ਨੇ ਕਿਹਾ ਕਿਸਾਨ ਜ਼ਰੂਰ ਪੜ੍ਹਨ

ਨਵੀਂ ਦਿੱਲੀ: ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਇੱਕ ਖੁੱਲਾ ਪੱਤਰ ਲਿਖਿਆ ਹੈ। ਖੇਤੀਬਾੜੀ ਮੰਤਰੀ ਨੇ ਆਪਣੇ 8 ਪੰਨਿਆਂ ਦੇ ਪੱਤਰ ਵਿੱਚ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੁਝ ਕਿਸਾਨ ਸੰਗਠਨਾਂ ਵਿੱਚ ਭਰਮ ਪੈਦਾ ਹੋ ਗਿਆ ਹੈ। ਖੇਤੀ ਮੰਤਰੀ ਦੇ ਇਸ ਪੱਤਰ ਤੋਂ ਬਾਅਦ ਮੋਦੀ ਨੇ ਉਸ ਨੂੰ ਰੀਟਵੀਟ ਕਰਦਿਆਂ ਕਿਹਾ ਕਿ ਅੰਨਦਾਤਾ ਕਿਸਾਨ ਇਸ ਨੂੰ ਜ਼ਰੂਰ ਪੜ੍ਹਨ।
ਤੋਮਰ ਨੇ ਆਪਣੇ ਪੱਤਰ ਵਿੱਚ ਕਿਹਾ ਹੈ, “ਮੈਂ ਤੁਹਾਡੇ (ਕਿਸਾਨਾਂ) ਨਾਲ ਨਿਰੰਤਰ ਸੰਪਰਕ ਵਿੱਚ ਰਿਹਾ ਹਾਂ। ਪਿਛਲੇ ਸਮੇਂ ਵਿੱਚ ਮੈਂ ਕਈ ਰਾਜਾਂ ਦੇ ਕਿਸਾਨ ਸੰਗਠਨਾਂ ਨਾਲ ਗੱਲਬਾਤ ਕਰ ਚੁੱਕਾ ਹਾਂ। ਬਹੁਤ ਸਾਰੇ ਕਿਸਾਨ ਸੰਗਠਨਾਂ ਨੇ ਇਨ੍ਹਾਂ ਖੇਤੀਬਾੜੀ ਸੁਧਾਰਾਂ ਦਾ ਸਵਾਗਤ ਕੀਤਾ ਹੈ। ਉਹ ਇਸ ਤੋਂ ਬਹੁਤ ਖੁਸ਼ ਹਨ। ਕਿਸਾਨਾਂ ਨੂੰ ਨਵੀਂ ਉਮੀਦ ਜਾਗੀ ਹੈ।” ਉਹ ਲਿਖਦੇ ਹਨ, “ਪਰ ਇਨ੍ਹਾਂ ਖੇਤੀਬਾੜੀ ਸੁਧਾਰਾਂ ਦਾ ਦੂਜੇ ਪੱਖ ਵੀ ਹੈ ਕਿ ਇਸ ਨੇ ਕੁਝ ਕਿਸਾਨ ਸੰਗਠਨਾਂ ਵਿੱਚ ਇੱਕ ਭੁਲੇਖਾ ਪੈਦਾ ਕਰ ਦਿੱਤਾ ਹੈ।”

Related posts

ਬੀਜੇਪੀ ਲੀਡਰ ਨੇ ਕੀਤਾ ਬਲਾਤਕਾਰ, ਫਿਰ ਇੱਕ ਸਾਲ ਇੱਜ਼ਤ ਨਾਲ ਖੇਡਦਾ ਰਿਹਾ, ਵਿਦਿਆਰਥਣ ਦਾ ਖੁਲਾਸਾ

On Punjab

ਇਮਰਾਨ ਦਾ ਨਵਾਂ ਪੈਂਤੜਾ, ਪਾਕਿਸਤਾਨ ਗੱਲਬਾਤ ਲਈ ਰਾਜ਼ੀ ਪਰ ਭਾਰਤ ਨੂੰ ਕਰਨਾ ਪਵੇਗਾ ਇਹ ਕੰਮ

On Punjab

ਲੰਡਨ-ਮੁੰਬਈ ਉਡਾਣ ਦੇ ਯਾਤਰੀ 40 ਘੰਟਿਆਂ ਤੋਂ ਵੱਧ ਸਮੇਂ ਲਈ ਤੁਰਕੀ ’ਚ ਫਸੇ

On Punjab