67.66 F
New York, US
April 19, 2025
PreetNama
ਰਾਜਨੀਤੀ/Politics

ਖੱਟਰ ਸਰਕਾਰ ਡੇਗਣ ਦੀ ਖਿੱਚੀ ਤਿਆਰੀ! ਕਾਂਗਰਸ ਨੇ ਲਿਖੀ ਰਾਜਪਾਲ ਨੂੰ ਚਿੱਠੀ

ਚੰਡੀਗੜ੍ਹ: ਹਰਿਆਣਾ ਦੀ ਖੱਟਰ ਸਰਕਾਰਰ ਕਿਸਾਨ ਅੰਦੋਲਨ ਨੂੰ ਲੈ ਕਿ ਘੇਰਦੀ ਜਾ ਰਹੀ ਹੈ। ਕਾਂਗਰਸ ਹੁਣ ਖੱਟਰ ਸਰਕਾਰ ਨੂੰ ਡੇਗਣ ਲਈ ਬੇਭਰੋਸਗੀ ਦਾ ਮਤਾ ਲਿਆਉਣਾ ਚਾਹੁੰਦੀ ਹੈ। ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਰਾਜਪਾਲ ਨੂੰ ਪੱਤਰ ਭੇਜ ਕੇ ਵਿਧਾਨ ਸਭਾ ਦਾ ਐਮਰਜੈਂਸੀ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ।

ਹੁੱਡਾ ਦਾ ਕਹਿਣਾ ਹੈ ਕਿ, “ਰਾਜ ਵਿੱਚ ਰਾਜਨੀਤਕ ਅਸਥਿਰਤਾ ਤੇ ਸਰਕਾਰ ਤੇ ਬੇਭਰੋਸਗੀ ਦੇ ਮੱਦੇਨਜ਼ਰ ਵਿਸ਼ੇਸ਼ ਸੈਸ਼ਨ ਜ਼ਰੂਰੀ ਹੈ।” ਹੁੱਡਾ ਨੇ ਰਾਜਪਾਲ ਨੂੰ ਈ-ਮੇਲ ਰਾਹੀ ਪੱਤਰ ਭੇਜਿਆ ਹੈ।ਹੁੱਡਾ ਨੇ ਕਿਹਾ,”ਇਨ੍ਹਾਂ ਅਸਧਾਰਨ ਹਾਲਤਾਂ ਵਿੱਚ ਰਾਜਪਾਲ ਨੂੰ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ।

ਹੁੱਡਾ ਨੇ ਦਾਅਵਾ ਕਿਤਾ ਹੈ ਕਿ ਗੱਠਜੋੜ ਵਾਲੀ ਖੱਟਰ ਸਰਕਾਰ ਜਨਤਾ ਤੇ ਵਿਧਾਇਕਾਂ ਦਾ ਵਿਸ਼ਵਾਸ ਗੁਆ ਚੁੱਕੀ ਹੈ। ਇਸ ਲਈ ਕਾਂਗਰਸ ਖੱਟਰ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ ਲਿਆਉਣਾ ਚਾਹੁੰਦੀ ਹੈ। ਹੁੱਡਾ ਨੇ ਕਿਹਾ “ਦੇਸ਼ ਦਾ ਅੰਨਦਾਤਾ ਦਿੱਲੀ ਬਾਡਰ ਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਿਹਾ ਹੈ ਪਰ ਸਰਕਾਰ ਨੇ ਗਲ਼ਤ ਤਰੀਕੇ ਅਪਣਾਏ ਸੀ। ਕਿਸਾਨਾਂ ਨੂੰ ਐਮਐਸਪੀ ਦਾ ਗੰਰਟੀ ਤੇ ਐਮਐਸਪੀ ਤੋਂ ਘੱਟ ਤੇ ਖਰੀਦ ਕਰਨ ਵਾਲਿਆਂ ਨੂੰ ਸਜ਼ਾ ਦਾ ਪ੍ਰਬੰਧ ਕੀਤਾ ਜਾਣਾ ਜ਼ਰੂਰੀ ਹੈ।”
Tags:

Related posts

ਕਸ਼ਮੀਰ ਬਾਰੇ ਮੋਦੀ ਸਰਕਾਰ ਦੇ ਫੈਸਲੇ ‘ਤੇ ਕੈਪਟਨ ਅਮਰਿੰਦਰ ਦਾ ਵੱਡਾ ਸਟੈਂਡ

On Punjab

ਟਰੂਡੋ ਦੇ ਬਦਲ ਵਜੋਂ ਨਵੇਂ ਚਿਹਰੇ ਦੀ ਭਾਲ ਸ਼ੁਰੂ

On Punjab

ਕੈਪਟਨ ਨੂੰ ਲੱਗ ਸਕਦਾ ਹਾਈਕੋਰਟ ਦਾ ਝਟਕਾ, ਵਿਧਾਇਕਾਂ ਦੀ ਝੰਡੀ ਵਾਲੀ ਕਾਰ ‘ਤੇ ਵੀ ਖਤਰਾ

On Punjab