ਗਜ਼ਲ
ਹਰ ਇਕ ਭਟਕਣ ਦਾ ਸਿਲਸਿਲਾ ਮਿਟ ਗਿਆ,
ਜਦ ਤੋਂ ਤੇਰੇ ਸ਼ਹਿਰ ਦਾ ਪਤਾ ਮਿਲ ਗਿਆ।
ਹੁਣ ਮੈਂਨੂੰ ਹੋਰ ਕੁਝ ਤਲਾਸ਼ਣ ਦੀ ਜਰੂਰਤ ਨਹੀਂ,
ਜੋ ਪੱਥਰ ਸੀ ਦਿਲ ਮੋਮ ਬਣ ਪਿਘਲ ਗਿਆ।
ਮੈਂ ਜ਼ਖਮੀ ਸਾਂ ਬੋਟ ਕਿਸੇ ਕਰਮਾ ਮਾਰੀ ਦਾ,
ਰਹਿਮ ਤੇਰੀ ਕਿ ਮੈਨੂੰ ਆਲ੍ਹਣਾ ਮਿਲ ਗਿਆ।
ਜਜ਼ਬਿਆਂ ਨੂੰ ਉਡਾਣ ਤੇ ਸੁਪਨਿਆਂ ਨੂੰ ਹਕੀਕਤ,
ਕੁਝ ਐਸਾ ਕਰਮ ਕਿ ਸਾਹਮਣੇ ਆ ਖੁਦ ਮਿਲ ਗਿਆ।
ਚਾਹਤ ਤਾਂ ਸੀ ਦੋ ਚੁਲੀਆ ਭਰ ਪਾਣੀ ਦੀ
ਖੈਰਾਤ ਕਿ ਸਮੁੰਦਰ ਸਾਰੇ ਦਾ ਸਾਰ ਮਿਲ ਗਿਆ।
ਵੀਨਾ ਸਾਮਾ
ਪਿੰਡ ਢਾਬਾਂ ਕੌਕਰੀਆ
ਤਹਿ. ਅਬੋਹਰ, ਫਾਜ਼ਿਲਕਾ
ਫ਼ੋਨ-91155-89290