PreetNama
ਫਿਲਮ-ਸੰਸਾਰ/Filmy

‘ਗਦਰ 2’ ਦੀ ਬੰਪਰ ਓਪਨਿੰਗ, ਸੰਨੀ ਦਿਓਲ ਦੀ ਫਿਲਮ ਨੇ ਪਹਿਲੇ ਦਿਨ ਛਾਪੇ ਇੰਨੇ ਕਰੋੜ

ਇਤਜ਼ਾਰ ਦੀਆਂ ਘੜੀਆਂ ਸ਼ੁੱਕਰਵਾਰ 11 ਅਗਸਤ ਨੂੰ ਖ਼ਤਮ ਹੋ ਗਈਆਂ, ਜਦੋਂ ਸਨੀ ਦਿਓਲ ਦੀ ਫ਼ਿਲਮ ‘ਗਦਰ 2’ ਰਿਲੀਜ਼ ਹੋਈ। ਬਹੁਤ ਜ਼ਿਆਦਾ ਐਡਵਾਸ ਬੁਕਿੰਗ ਦੇ ਕਾਰਨ ਸਵੇਰੇ ਹੀ ਸਿਨੇਮਾ ਘਰਾਂ ਦੇ ਬਾਹਰ ਦਰਸ਼ਕਾਂ ਦੀਆਂ ਲੰਬੀ ਲਾਈਨਾਂ ਦੇਖਣ ਨੂੰ ਮਿਲੀਆਂ। ਮਾਰਨਿੰਗ ਸ਼ੋਅ ’ਚ 45 ਪ੍ਰਤੀਸ਼ਤ ਸੀਟਾਂ ਭਰੀਆਂ ਰਹੀਆਂ। ਫ਼ਿਲਮ ਨੇ ਪਹਿਲੇ ਦਿਨ ਹੀ ਉਮੀਦ ਤੋਂ ਵੱਧ ਕਮਾਈ ਕੀਤੀ। ਸਵੇਰ ਦੇ ਸ਼ੋਅਜ਼ ‘ਚ 45 ਫੀਸਦੀ ਤੋਂ ਵੱਧ ਸੀਟਾਂ ਭਰੀਆਂ ਹੋਈਆਂ ਸਨ। ਫਿਲਮ ਨੇ ਪਹਿਲੇ ਦਿਨ ਉਮੀਦ ਤੋਂ ਦੁੱਗਣਾ ਕੁਲੈਕਸ਼ਨ ਕਰ ਲਿਆ ਹੈ।

ਗਦਰ 2′ ‘ਚ ਛਾਇਆ ਸੰਨੀ ਦਿਓਲ ਦਾ ਜਾਦੂ

ਭਾਰਤੀ ਸਿਨੇਮਾ ਦੇ ਇਤਿਹਾਸ ‘ਚ 22 ਸਾਲ ਪਹਿਲਾਂ ਆਈ ਆਈਕੋਨਿਕ ਫਿਲਮ ‘ਗਦਰ: ਏਕ ਪ੍ਰੇਮ ਕਥਾ’ ਦੀਆਂ ਯਾਦਾਂ ਨੂੰ ਤਾਜ਼ਾ ਕਰਦੀ ‘ਗਦਰ 2’ ਨੂੰ ਦੇਖਣ ਲਈ ਲੋਕਾਂ ਦੀ ਭਾਰੀ ਭੀੜ ਸੀ। ਫਿਲਮ ‘ਚ ਸੰਨੀ ਦਿਓਲ ਦੇ ਉਹੀ ਪੁਰਾਣੇ ਐਕਸ਼ਨ ਸੀਨ ਨੂੰ ਦੇਖ ਕੇ ਲੋਕ ਆਪਣੇ ਆਪ ਨੂੰ ਹੂਟਿੰਗ ਕਰਨ ਤੋਂ ਰੋਕ ਨਹੀਂ ਸਕੇ। ਗਦਰ 2 ਦਾ ਕ੍ਰੇਜ਼ ਉਦੋਂ ਵੀ ਸੀ, ਹੁਣ ਵੀ ਹੈ। ‘ਗਦਰ 2’ ਨੇ ਇੰਨੇ ਕਰੋੜਾਂ ਦੀ ਓਪਨਿੰਗ ਕੀਤੀ ਹੈ, ਜੋ ਵਪਾਰ ਮਾਹਿਰਾਂ ਦੀ ਉਮੀਦ ਤੋਂ ਬਾਹਰ ਹੈ।

ਪਹਿਲੇਂ ਦਿਨ ਕਮਾਈ 35 ਕਰੋੜ ਤੋਂ ਪਾਰ

ਸ਼ੁੱਕਰਵਾਰ ਨੂੰ ‘ਗਦਰ 2’ ਦੇ ਨਾਲ ਅਕਸ਼ੈ ਕੁਮਾਰ ਦੀ ‘OMG 2’ ਵੀ ਰਿਲੀਜ਼ ਹੋਈ। ਇਸ ਦੇ ਬਾਅਦ ਵੀ ਸਨੀ ਦਿਓਲ ਦੀ ਫ਼ਿਲਮ ਕਾਫੀ ਅੱਗੇ ਰਹੀਂ ਤੇ ਮਜ਼ਬੂਤ ਰਹੀਂ। ਸ਼ੁਰੂਆਤ ’ਚ ਪਹਿਲੇ ਦਿਨ ‘ਗਦਰ 2’ ਨੇ 40 ਕਰੋੜ ਤਕ ਦੀ ਕਮਾਈ ਕੀਤੀ।

ਇਸ ਦੀ ਸਭ ਤੋਂ ਵੱਡੀ ਵਜ੍ਹਾ ਐਡਵਾਂਸ ਬੁਕਿੰਗ ਹੈ। 10 ਅਗਸਤ ਤਕ ਫ਼ਿਲਮ ਦੇ ਦੋ ਲੱਖ ਤੋਂ ਜ਼ਿਆਦਾ ਟਿਕਟ ਵਿਕ ਗਏ ਸੀ। ਐਡਵਾਂਸ ਬੁਕਿੰਗ ਨਾਲ ਹੀ ਫ਼ਿਲਮ ਨੇ 17.60 ਤਕ ਕਮਾਈ ਕਰ ਲਈ। ਦੇਸ਼ ਭਰ ’ਚ ‘ਗਦਰ 2’ ਨੂੰ 3500 ਤੋਂ ਜ਼ਿਆਦਾ ਸਕਰੀਨ ‘ਤੇ ਰਿਲੀਜ਼ ਕੀਤਾ ਗਿਆ।

ਕੰਗਨਾ ਰਣੋਤ ਨੇ ਵੀ ਕੀਤੀ ਤਾਰੀਫ਼

ਨੀ ਦਿਓਲ ਤੇ ਅਮੀਸ਼ਾ ਪਟੇਲ ਦੀ ਫ਼ਿਲਮ ‘ਗਦਰ 2’ ਦੀ ਅਦਾਕਾਰਾ ਕੰਗਨਾ ਰਣੋਤ ਨੇ ਵੀ ਤਾਰੀਫ਼ ਕੀਤੀ।

‘ਪਠਾਨ’ ਦੇ ਮੁਕਾਬਲੇ ਘੱਟ ਰਹੀ ਓਪਨਿੰਗ ਡੇਅ ਦੀ ਕਮਾਈ

ਪਠਾਨ ਇਸ ਸਾਲ ਦੀ ਹੁਣ ਤਕ ਦੀ ਸਭ ਤੋਂ ਵੱਡੀ ਓਪਨਿੰਗ ਵਾਲੀ ਫ਼ਿਲਮ ਹੈ। ਹਿੰਦੀ ਵਿੱਚ ਇਸ ਫ਼ਿਲਮ ਨੇ ਇਸ ਸਾਲ ਦੀ ਸਭ ਤੋਂ ਵੱਡੀ ਓਪਨਿੰਗ (55 ਕਰੋੜ) ਕੀਤੀ। ‘ਆਦਿਪੁਰਸ਼’ ਦੀ ਓਪਨਿੰਗ 37.25 ਕਰੋੜ ਸੀ।

ਜਾਣੋਂ ਕੀ ਹੈ ਕਹਾਣੀ?

ਫਿਲਮ ਗਦਰ ਦੀ ਕਹਾਣੀ ਵੰਡ ‘ਤੇ ਆਧਾਰਿਤ ਸੀ। ਹੁਣ ‘ਗਦਰ 2’ ਦੀ ਕਹਾਣੀ 1971 ਦੀ ਭਾਰਤ-ਪਾਕਿਸਤਾਨ ਜੰਗ ਦੇ ਪਿਛੋਕੜ ‘ਤੇ ਬਣੀ ਹੈ। 40 ਪਾਕਿਸਤਾਨੀ ਫੌਜੀਆਂ ਨੂੰ ਮਾਰਨ ਵਾਲਾ ਤਾਰਾ ਸਿੰਘ ਉਸ ਦੇਸ਼ ਦੇ ਕਈ ਲੋਕਾਂ ਦਾ ਦੁਸ਼ਮਣ ਬਣ ਚੁੱਕਾ ਹੈ। ਅਜਿਹਾ ਹੀ ਇੱਕ ਦੁਸ਼ਮਣ ਹੈ ਮੇਜਰ ਜਨਰਲ ਹਾਮਿਦ ਇਕਬਾਲ (ਮਨੀਸ਼ ਵਧਵਾ)।

ਸਨੀ ਦਿਓਲ ਪੁੱਤਰ ਜੀਤੇ (ਉਤਕਰਸ਼ ਸ਼ਰਮਾ) ਹੁਣ ਵੱਡਾ ਹੋ ਗਿਆ ਹੈ। ਉਹ ਕਿਸੇ ਕਾਰਨ ਪਾਕਿਸਤਾਨ ਵਿੱਚ ਫਸ ਗਿਆ। ‘ਗਦਰ 2’ ਇਸ ਗੱਲ ਦੀ ਕਹਾਣੀ ਹੈ ਕਿ ਕਿਵੇਂ ਤਾਰਾ ਸਿੰਘ ਆਪਣੇ ਪੁੱਤਰ ਨੂੰ ਬਚਾਉਣ ਤੇ ਉਸ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਪਾਕਿਸਤਾਨੀਆਂ ਨਾਲ ਲੜਦਾ ਹੈ।

Related posts

‘ਖਿਡਾਰੀਆਂ ਦਾ ਖਿਡਾਰੀ’ ਦੇ 25 ਸਾਲ ਪੂਰੇ ਹੋਣ ’ਤੇ ਅਕਸ਼ੈ ਕੁਮਾਰ ਨੇ ਕੀਤਾ ਵੱਡਾ ਖ਼ੁਲਾਸਾ, ‘ਅੰਡਰਟੇਕਰ’ ਦੇ ਨਾਂ ’ਤੇ ਇਸ ਨਾਲ ਸੀ ਫਾਈਟ

On Punjab

ਸੰਨੀ ਲਿਓਨੀ ਨੇ ਸ਼ਾਰਟ ਡ੍ਰੈਸ ਪਾ ਕੇ ਘਰ ਵਿੱਚ ਇਸ ਤਰ੍ਹਾਂ ਲਗਾਇਆ ਪੋਚਾ, ਦੇਖੋ ਵੀਡੀਓ

On Punjab

40 ਦਿਨਾਂ ਦੀ ਹੋਈ ਸ਼ਿਲਪਾ ਸ਼ੈੱਟੀ ਦੀ ਧੀ, ਅਦਾਕਾਰਾ ਨੇ ਪਾਈ ਭਾਵੁਕ ਪੋਸਟ

On Punjab