ਬਾਲੀਵੁਡ ਅਦਾਕਾਰਾ ਸਮੀਰਾ ਰੈਡੀ ਬਹੁਤ ਜਲਦ ਦੂਜੀ ਵਾਰ ਮਾਂ ਬਣਨ ਵਾਲੀ ਹੈ। ਇਨ੍ਹੀਂ ਦਿਨੀਂ ਉਹ ਗੋਆ ਵਿੱਚ ਆਪਣੇ ਬੇਬੀਮੂਨ ਦਾ ਆਨੰਦ ਮਾਣ ਰਹੀ ਹੈ।
ਬਾਲੀਵੁਡ ਅਦਾਕਾਰਾ ਸਮੀਰਾ ਰੈਡੀ ਬਹੁਤ ਜਲਦ ਦੂਜੀ ਵਾਰ ਮਾਂ ਬਣਨ ਵਾਲੀ ਹੈ। ਇਨ੍ਹੀਂ ਦਿਨੀਂ ਉਹ ਗੋਆ ਵਿੱਚ ਆਪਣੇ ਬੇਬੀਮੂਨ ਦਾ ਆਨੰਦ ਮਾਣ ਰਹੀ ਹੈ।
ਇਸ ਦੌਰਾਨ ਸਮੀਰਾ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਕਾਫੀ ਸਾਰੀਆਂ ਖ਼ੂਬਸੂਰਤ ਬੇਬੀ ਬੰਪ ਵਾਲੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਤਸਵੀਰਾਂ ਵਿੱਚ ਸਮੀਰਾ ਆਪਣੇ ਬੇਬੀ ਬੰਪ ਫਲਾਂਟ ਕਰਦੀ ਦਿੱਸ ਰਹੀ ਹੈ।ਪਹਿਲਾਂ ਵੀ ਉਹ ਕਈ ਵਾਰ ਆਪਣੇ ਬੇਬੀ ਬੰਪ ਦੀਆਂ ਤਸਵੀਰਾਂ ਸਾਂਝੀਆਂ ਕਰ ਚੁੱਕੀ ਹੈ।21 ਜਨਵਰੀ, 2014 ਨੂੰ ਸਮੀਰਾ ਦਾ ਕਾਰੋਬਾਰੀ ਅਕਸ਼ੇ ਵਰਡੇ ਨਾਲ ਵਿਆਹ ਹੋਇਆ ਸੀ।
25 ਮਈ, 2015 ਨੂੰ ਸਮੀਰਾ ਨੇ ਪਹਿਲੇ ਬੱਚੇ ਨੂੰ ਜਨਮ ਦਿੱਤਾ।
ਹਿੰਦੀ ਫਿਲਮਾਂ ਦੇ ਨਾਲ-ਨਾਲ ਸਮੀਰਾ ਤਮਿਲ, ਤੇਲਗੂ, ਮਲਿਆਲਮ, ਕੰਨੜ ਤੇ ਬੰਗਾਲੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ।