27.27 F
New York, US
December 24, 2024
PreetNama
ਸਿਹਤ/Health

ਗਰਮੀਆਂ ‘ਚ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ

Summer dehydration food: ਤਪਦੀ ਗਰਮੀ ਦੇ ਇਸ ਮੌਸਮ ਵਿਚ ਡੀਹਾਈਡ੍ਰੇਸ਼ਨ ਇਕ ਆਮ ਸਮੱਸਿਆ ਹੈ। ਗਰਮੀਆਂ ਵਿਚ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਜਿਸ ਕਾਰਨ ਵਧੇਰੇ ਪਾਣੀ ਨਿਕਲ ਜਾਂਦਾ ਹੈ, ਅਜਿਹੇ ਹਾਲਾਤ ਵਿਚ ਜੇਕਰ ਲੋੜੀਂਦਾ ਪਾਣੀ ਨਾ ਪੀਓ ਤਾਂ ਡੀਹਾਈਡ੍ਰੇਸ਼ਨ ਹੋ ਸਕਦੀ ਹੈ। ਗਰਮੀਆਂ ਵਿਚ ਡੀਹਾਈਡ੍ਰੇਸ਼ਨ ਤੋਂ ਬਚਣਾ ਚਾਹੁੰਦੇ ਹੋ, ਤਾਂ ਆਪਣੇ ਭੋਜਨ ਵਿਚ ਅਜਿਹੀਆਂ ਚੀਜ਼ਾਂ ਸ਼ਾਮਲ ਕਰੋ, ਜਿਨ੍ਹਾਂ ਤੋਂ ਤੁਹਾਨੂੰ ਲੋੜੀਂਦਾ ਪਾਣੀ ਮਿਲ ਸਕੇ ਅਤੇ ਤੁਹਾਨੂੰ ਤਾਜ਼ਾ ਮੌਜੂਦ ਹੋ ਸਕੇ। ਆਓ ਜਾਣਦੇ ਹਾਂ ਉਨ੍ਹਾਂ ਪੰਜ ਚੀਜ਼ਾਂ ਦੇ ਬਾਰੇ ਜੋ ਤੁਹਾਡੇ ਸਰੀਰ ਵਿੱਚ ਪਾਣੀ ਦਾ ਪੱਧਰ ਸਹੀ ਰੱਖਦੀਆਂ ਹਨ।

ਤਰਬੂਜ਼: ਤਰਬੂਜ਼ ਵਿਚ 90-95 ਫੀਸਦ ਪਾਣੀ ਹੁੰਦਾ ਹੈ, ਇਸ ਲਈ ਗਰਮੀਆਂ ਵਿਚ ਤਰਬੂਜ਼ ਰੋਜ਼ ਖਾਓ। ਇਸ ਵਿਚ ਐਂਟੀਆਕਸੀਡੈਂਟ ਲਾਈਕੋਪੀਨ ਹੁੰਦਾ ਹੈ, ਜੋ ਸਰੀਰ ਨੂੰ ਸੂਰਜ ਦੀਆਂ ਕਿਰਨਾਂ ਅਤੇ ਗਰਮੀ ਦੇ ਨੁਕਸਾਨ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਤਰਬੂਜ਼ ਵਿਚ ਪੋਟਾਸ਼ੀਅਮ, ਵਿਟਾਮਿਨ ਏ ਅਤੇ ਫਾਈਬਰ ਵੀ ਹੁੰਦੇ ਹਨ। ਇਹ ਡਾਇਟਿੰਗ ਲਈ ਇਕ ਚੰਗਾ ਬਦਲ ਹੈ।

ਨਾਰੀਅਲ ਦਾ ਪਾਣੀ: ਨਾਰੀਅਲ ਦੇ ਪਾਣੀ ਵਿਚ ਇਲੈਕਟ੍ਰੋਲਾਈਟ ਹੁੰਦਾ ਹੈ, ਜੋ ਡੀਹਾਈਡਰੇਸ਼ਨ ਨੂੰ ਰੋਕਦਾ ਹੈ।ਇਸ ਤੋਂ ਇਲਾਵਾ ਇਸ ਵਿਚ ਬਹੁਤ ਸਾਰੇ ਪੋਸ਼ਕ ਤੱਤ ਵੀ ਹੁੰਦੇ ਹਨ, ਜੋ ਸਰੀਰ ਨੂੰ ਠੰਡਾ ਰੱਖਦੇ ਹਨ। ਨਾਰੀਅਲ ਪਾਣੀ ਪੀਣ ਨਾਲ ਚਮੜੀ ਅਤੇ ਵਾਲ ਵੀ ਤੰਦਰੁਸਤ ਹੋ ਜਾਂਦੇ ਹਨ।

ਦਹੀਂ: ਦਹੀਂ ਗਰਮੀ ਵਿਚ ਡਿਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਦੂਰ ਰੱਖਣ ਵਿਚ ਸਭ ਤੋਂ ਚੰਗਾ ਵਿਕਲਪ ਸਾਬਤ ਹੋ ਸਕਦਾ ਹੈ। ਇਹ ਪ੍ਰੋਟੀਨ, ਵਿਟਾਮਿਨ ਬੀ ਅਤੇ ਕੈਲਸ਼ੀਅਮ ਦਾ ਇੱਕ ਚੰਗਾ ਸਰੋਤ ਹੈ। ਇਸ ਵਿਚ 85 ਫੀਸਦ ਪਾਣੀ ਦੀ ਮਾਤਰਾ ਹੁੰਦੀ ਹੈ। ਇਸ ਵਿਚ ਸਰੀਰ ਲਈ ਲੋੜੀਂਦੀ ਪ੍ਰੋਬਾਇਓਟਿਕਸ ਵੀ ਮੌਜੂਦ ਹੁੰਦੇ ਹਨ। ਦਹੀਂ ਦੇ ਬਹੁਤ ਸਾਰੇ ਸਿਹਤ ਲਾਭ ਹਨ, ਇਹ ਸਰੀਰ ਨੂੰ ਗਰਮੀ ਦੀ ਐਲਰਜੀ ਤੋਂ ਬਚਾਉਣ ਵਿਚ ਵੀ ਮਦਦ ਕਰਦਾ ਹੈ।

ਬ੍ਰੋਕਲੀ: ਬ੍ਰੋਕਲੀ ਵਿਚ 89 ਫੀਸਦ ਪਾਣੀ ਹੁੰਦਾ ਹੈ ਅਤੇ ਪੋਸ਼ਣ ਨਾਲ ਭਰਪੂਰ ਹੁੰਦੀ ਹੈ। ਇਸ ਵਿਚ ਕੁਦਰਤੀ ਐਂਟੀ ਇੰਨਫਲੇਮੇਟਰੀ ਹੁੰਦੀ ਹੈ, ਜਿਸ ਕਾਰਨ ਇਹ ਗਰਮੀ ਦੀ ਐਲਰਜੀ ਤੋਂ ਬਚਾਓ ਕਰਦੀ ਹੈ। ਤੁਸੀਂ ਇਸ ਨੂੰ ਸਿਰਫ ਸਲਾਦ ਵਿਚ ਕੱਚਾ ਖਾ ਸਕਦੇ ਹੋ ਅਤੇ ਟੋਸਟ ਨਾਲ ਹਲਕੇ ਜਿਹਾ ਤਲ ਕੇ ਵੀ ਤੁਸੀਂ ਇਸਦਾ ਪੂਰਾ ਫਾਇਦਾ ਵੀ ਲੈ ਸਕਦੇ ਹੋ। ਵੱਡੀ ਗਿਣਤੀ ਵਿਚ ਲੋਕ ਇਸ ਦੀ ਸਬਜ਼ੀ ਵੀ ਬਣਾਉਂਦੇ ਹਨ।

ਸੇਬ: ਇਕ ਕਹਾਵਤ ਹੈ ਕਿ ਡਾਕਟਰ ਨੂੰ ਆਪਣੇ ਤੋਂ ਦੂਰ ਰੱਖਣ ਲਈ ਰੋਜ਼ ਇਕ ਸੇਬ ਖਾਓ। ਕਈ ਤਰੀਕਿਆਂ ਨਾਲ ਲਾਭਕਾਰੀ ਸੇਬ ਵਿਚ 86 ਫੀਸਦ ਪਾਣੀ ਹੁੰਦਾ ਹੈ। ਇਹ ਫਾਈਬਰ, ਵਿਟਾਮਿਨ ਸੀ ਆਦਿ ਦਾ ਚੰਗਾ ਸਰੋਤ ਹੈ।

ਅੰਬ: ਡੀਹਾਈਡ੍ਰੇਸ਼ਨ ਅਤੇ ਸੂਰਜ ਦੀ ਰੌਸ਼ਨੀ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਬਚਣ ਲਈ ਅੰਬ ਪੰਨਾ ਉੱਤਮ ਨੁਸਖਾ ਹੈ। ਦਿਨ ਭਰ ਦੋ ਗਲਾਸ ਅੰਬ ਪੰਨਾ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ ਅਤੇ ਲੂ ਲੱਗਣ ਦੀ ਸੰਭਾਵਨਾ ਘੱਟ ਜਾਂਦੀ ਹੈ। ਅੰਬ ਦੇ ਪੰਨੇ ਵਿਚ ਜ਼ਿੰਕ ਅਤੇ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ।

Related posts

Foods Causing Gas : ਵਾਰ-ਵਾਰ ਪੈਦਾ ਹੁੰਦੀ ਹੈ ਗੈਸ, ਤਾਂ ਇਨ੍ਹਾਂ ਭੋਜਨ ਪਦਾਰਥਾਂ ਨੂੰ ਖਾਣ ਤੋਂ ਕਰੋ ਪਰਹੇਜ਼

On Punjab

ਭਾਰ ਘਟਾਉਣ ਵਾਲੀ ਇਹ ਖਿਚੜੀ ਕਈ ਬਿਮਾਰੀਆਂ ਨੂੰ ਕਰਦੀ ਹੈ ਦੂਰ

On Punjab

ਐਲਰਜੀ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਮਾਨਸਿਕ ਸਿਹਤ ਨਾਲ ਲੈਣਾ-ਦੇਣਾ ਨਹੀਂ- ਸਟੱਡੀ ਦਾ ਦਾਅਵਾ

On Punjab