ਗਰਮੀਆਂ ਦਾ ਮੌਸਮ ਆਪਣੇ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੈ ਕੇ ਆਉਂਦਾ ਹੈ। ਇਨ੍ਹਾਂ ਵਿੱਚੋਂ ਇੱਕ ਹੈ ਦਸਤ ਰੋਗ। ਦੁਨੀਆ ਵਿੱਚ ਇਸ ਬੀਮਾਰੀ ਨਾਲ ਹਰ ਸਾਲ ਲਗਭਗ 40 ਲੱਖ ਵਿਅਕਤੀਆਂ ਦੀ ਮੌਤ ਇਸੇ ਰੋਗ ਨਾਲ ਹੁੰਦੀ ਹੈ। ਜੇ ਸਮੇਂ ਸਿਰ ਸਾਵਧਾਨ ਰਿਹਾ ਜਾਵੇ, ਤਾਂ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।
ਦਸਤ ਰੋਗ ਵਿੱਚ ਢਿੱਡ ਖ਼ਰਾਬ ਹੋਣ ਕਾਰਨ ਪੀੜਤ ਵਿਅਕਤੀ ਨੂੰ ਦਿਨ ਵਿੱਚ ਕਈ ਵਾਰ ਪਾਣੀ ਵਰਗਾ ਮਲ ਆਉਂਦਾ ਹੈ। ਇਸ ਨਾਲ ਰੋਗੀ ਦੇ ਸਰੀਰ ਵਿੱਚੋਂ ਪਾਦੀ ਤੇ ਇਲੈਕਟ੍ਰੋਲਾਇਟਸ (ਸੋਡੀਅਮ ਤੇ ਪੋਟਾਸ਼ੀਅਮ ਜਿਹੇ ਖਣਿਜ ਪਦਾਰਥ) ਮਲ ਨਾਲ ਵੱਡੀ ਮਾਤਰਾ ਵਿੱਚ ਨਿੱਕਲ ਜਾਂਦੇ ਹਨ। ਇਸ ਨਾਲ ਸਰੀਰ ਵਿੱਚ ਪਾਣੀ ਦੀ ਘਾਟ ਪੈਦਾ ਹੋ ਜਾਂਦੀ ਹੈ।
ਗਰਮੀਆਂ ਦੇ ਮੌਸਮ ਦੌਰਾਨ ਖਾਣਾ ਛੇਤੀ ਖ਼ਰਾਬ ਹੋ ਜਾਂਦਾ ਹੈ। ਬੈਕਟੀਰੀਆ ਤੋਂ ਪ੍ਰਭਾਵਿਤ ਖਾਣਾ ਖਾਣ, ਤਲਿਆ–ਭੁੰਨਿਆ ਜਾਂ ਭਾਰੀ ਭੋਜਨ ਵੱਧ ਕਰਨ ਨਾਲ, ਬਾਸੀ ਤੇ ਬਾਹਰ ਦਾ ਖਾਣਾ ਜਾਂ ਕੱਟੇ ਹੋਏ ਫਲ਼ ਖਾਣ, ਦੂਸ਼ਿਤ ਪਾਣੀ ਪੀਣ, ਸਾਫ਼–ਸਫ਼ਾਈ ਦਾ ਧਿਆਨ ਨਾ ਰੱਖਣ ਤੇ ਖਾਣ ਦਾ ਸਮਾਂ ਇੱਕ ਸਮਾਂ ਨਿਰਧਾਰਤ ਨਾ ਕਰ ਕੇ ਬਦਹਜ਼ਮੀ ਹੋ ਜਾਂਦੀ ਹੈ।
ਜੇ ਦਸਤ ਤੋਂ ਪੀੜਤ ਰੋਗੀ ਨੂੰ ਬੁਖ਼ਾਰ ਹੋ ਗਿਆ ਹੈ, ਤਾਂ ਉਸ ਨੂੰ ਕੋਈ ਨਾ ਕੋਈ ਬੈਕਟੀਰੀਅਲ ਜਾਂ ਵਾਇਰਲ ਇਨਫ਼ੈਕਸ਼ਨ ਹੋ ਗਿਆ ਹੈ। ਤਦ ਡਾਕਟਰ ਨਾਲ ਸੰਪਰਕ ਜ਼ਰੂਰ ਕਰਨਾ ਚਾਹੀਦਾ ਹੈ। ਚੌਲ਼ਾਂ ਦਾ ਪਾਣੀ ਦਸਤਾਂ ਵਿੱਚ ਕਾਫ਼ੀ ਮਦਦ ਕਰਦਾ ਹੈ। ਇਹ ਹਲਕਾ ਹੋਣ ਦੇ ਨਾਲ–ਨਾਲ ਕਾਰਬੋਹਾਈਡ੍ਰੇਟ ਨਾਲ ਭਰਪੂਰ ਹੁੰਦਾ ਹੈ ਤੇ ਰੋਗੀ ਲਈ ਫ਼ਾਇਦੇਮੰਦ ਵੀ।
ਰੋਗੀ ਨੂੰ ਮੂੰਗੀ ਦੀ ਦਾਲ਼ ਦੀ ਪਤਲੀ ਖਿਚੜੀ ਦਹੀਂ ਨਾਲ ਦਿੱਤੀ ਜਾ ਸਕਦੀ ਹੈ। ਨਿੰਬੂ ਦਸਤ ਵਿੱਚ ਆਰਾਮ ਪਹੁੰਚਾਉਂਦਾ ਹੈ। ਲੂਣ ਤੇ ਚੀਨੀ ਮਿਲਾ ਕੇ ਤਿਆਰ ਕੀਤਾ ਨਿੰਬੂ ਪਾਣੀ ਡੀਹਾਈਡ੍ਰੇਸ਼ਨ ਦੇ ਖ਼ਤਰੇ ਨੂੰ ਘਟਾਉਂਦਾ ਹੈ।