PreetNama
ਸਿਹਤ/Health

ਗਰਮੀਆਂ ‘ਚ ਪੈਰਾਂ ਦੀ ਇਸ ਤਰ੍ਹਾਂ ਕਰੋ ਦੇਖਭਾਲ !

Summer feet care: ਚਿਹਰੇ ਦੀ ਖ਼ੂਬਸੂਰਤੀ ਜਿੰਨੀ ਜ਼ਰੂਰੀ ਹੈ ਉਨ੍ਹੀਂ ਹੀ ਪੈਰਾਂ ਦੀ ਖ਼ੂਬਸੂਰਤੀ ਵੀ। ਅਕਸਰ ਔਰਤਾਂ ਚਿਹਰੇ ਦੀ ਕੇਅਰ ‘ਤੇ ਧਿਆਨ ਦਿੰਦੀਆਂ ਹਨ ਪਰ ਪੈਰਾਂ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ, ਜਿਸ ਨਾਲ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਹਨ ਕਿ ‘ਚਿਹਰੇ ਤੋਂ ਰਾਜਰਾਣੀ ਅਤੇ ਪੈਰਾਂ ਤੋਂ ਨੌਕਰਾਨੀ। ਇਸ ਲਈ ਚਿਹਰੇ ਦੀ ਸੁੰਦਰਤਾ ਵਾਂਗ ਪੈਰਾਂ ਦੀ ਸੁੰਦਰਤਾ ਦਾ ਵੀ ਖ਼ਿਆਲ ਰੱਖਣਾ ਬਹੁਤ ਜ਼ਰੂਰੀ ਹੈ। ਖ਼ਾਸ ਤੌਰ ‘ਤੇ ਗਰਮੀਆਂ ‘ਚ ਤਾਂ ਪੈਰਾਂ ਦਾ ਖ਼ਾਸ ਖ਼ਿਆਲ ਰੱਖਣਾ ਜ਼ਰੂਰੀ ਹੁੰਦਾ ਹੈ। ਆਓ ਜਾਣਦੇ ਹਾਂ ਕਿਵੇਂ…

ਗਰਮੀਆਂ ‘ਚ ਜ਼ਿਆਦਾ ਅੱਡੀਆਂ ਫੱਟਦੀਆਂ ਹਨ, ਇਸ ਲਈ ਅੱਡੀਆਂ ‘ਤੇ ਨਿੰਬੂ ਰਗੜੋ। ਇਸਤੋਂ ਬਾਅਦ ਹਲਕੇ ਗਰਮ ਪਾਣੀ ‘ਚ ਇਕ ਨਿੰਬੂ ਨਿਚੋਣ ਕੇ 20 ਮਿੰਟ ਕਰ ਪੈਰਾਂ ਨੂੰ ਡੁਬੋ ਕੇ ਰੱਖੋ। ਜੈਤੂਨ ਦੇ ਤੇਲ ‘ਚ ਨਮਕ ਪਾ ਕੇ ਉਸ ਨਾਲ ਪੈਰਾਂ ਦੀ ਮਾਲਿਸ਼ ਕਰੋ। ਮੁਲਤਾਨੀ ਮਿੱਟੀ ‘ਚ ਗੁਲਾਬ ਜਲ ਪਾ ਕੇ ਪੇਸਟ ਬਣਾ ਕੇ ਪੈਰਾਂ ਦੀਆਂ ਤਲੀਆਂ ‘ਤੇ ਲਗਾਓ। ਸੁੱਕਣ ‘ਤੇ ਧੋ ਲਓ।

ਪੈਰ ਖੁਰਦਰੇ ਹੋ ਰਹੇ ਹਨ ਜਾਂ ਮੈਲ ਜਮ ਰਿਹਾ ਹੈ ਤਾਂ ਦਾਣੇਦਾਰ ਨਮਕ ਨਾਲ 5 ਮਿੰਟ ਤਕ ਹੌਲੀ-ਹੌਲੀ ਪੈਰਾਂ ਦੀ ਮਸਾਜ ਕਰੋ। ਫਾਇਦਾ ਹੋਵੇਗਾ। ਪੈਰਾਂ ਨੂੰ ਗਿੱਲਾ ਕਰਕੇ ਦਾਣੇਦਾਰ ਚੀਨੀ 10 ਮਿੰਟ ਤਕ ਰਗੜੋ ਤੇ ਇਸਤੋਂ ਬਾਅਦ ਹਲਕੇ ਗਰਮ ਪਾਣੀ ‘ਚ ਪੈਰ ਡੁਬੋ ਕੇ ਰੱਖੋ। ਫਿਰ ਸਾਫ਼ ਕਰ ਲਓ।

ਹਫ਼ਤੇ ‘ਚ ਦੋ ਵਾਰ ਪਿਆਜ਼ ਦਾ ਰਸ ਅੱਡੀਆਂ ‘ਤੇ ਲਗਾਓ। ਇਸ ਨਾਲ ਅੱਡੀਆਂ ਕੋਮਲ ਹੋ ਜਾਣਗੀਆਂ। ਟਮਾਟਰ ਦੇ ਛਿਲਕੇ ਪੈਰਾਂ ‘ਤੇ ਰਗੜੋ, ਇਸ ਨਾਲ ਪੈਰਾਂ ਦੇ ਦਾਗ਼ ਸਾਫ਼ ਹੋ ਜਾਣਗੇ। ਸੰਤਰੇ ਦਾ ਰਸ ਪੈਰਾਂ ‘ਤੇ ਲਗਾਓ। 15 ਮਿੰਟ ਤੋਂ ਬਾਅਦ ਧੋ ਲਓ। ਪੈਰਾਂ ਨੂੰ ਪਾਣੀ ਅਤੇ ਥੋੜ੍ਹੇ ਜਿਹੇ ਸਿਰਕੇ ‘ਚ ਡੁਬਾਓ ਅਤੇ ਫਿਰ 10 ਮਿੰਟ ਤੋਂ ਬਾਅਦ ਪੈਰ ਧੋ ਲਓ। ਫਾਇਦਾ ਹੋਵੇਗਾ।

Related posts

ਮਾਈਗ੍ਰੇਨ ਤੇ ਗਠੀਏ ਤੋਂ ਛੁਟਕਾਰਾ ਪਾਓ ਇਨ੍ਹਾਂ 10 ਜੜ੍ਹੀ-ਬੂਟੀਆਂ ਰਾਹੀਂ, ਜਾਣੋ ਇਸ ‘ਦਸ਼ਮੂਲ’ ਦੇ ਹੋਰ ਲਾਭ

On Punjab

Black Raisin Benefits: ਕਈ ਗੰਭੀਰ ਬਿਮਾਰੀਆਂ ਦਾ ਇਲਾਜ ਕਰਦੀ ਹੈ ਕਾਲੀ ਸੌਗੀ

On Punjab

ਅੰਬ ਖਾਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਹੱਦ ਤੋਂ ਜ਼ਿਆਦਾ ਅੰਬ ਖਾਣ ਨਾਲ ਹੋ ਸਕਦੇ ਹਨ ਇਹ ਨੁਕਸਾਨ

On Punjab