ਨਵੀਂ ਦਿੱਲੀ: ਦਿੱਲੀ ਤੇ ਹਰਿਆਣਾ ਤੇ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ‘ਚ ਗਰਮੀ ਦਾ ਕਹਿਰ ਸਿਖਰ ‘ਤੇ ਪਹੁੰਚ ਗਿਆ ਹੈ। ਪੰਜਾਬ ਵਿੱਚ ਅਗਲੇ ਕੁਝ ਦਿਨ ਬਾਰਸ਼ ਹੋਣ ਦੀ ਉਮੀਦ ਨਹੀਂ। ਇਸ ਲਈ ਗਰਮੀ ਦਾ ਕਹਿਰ ਜਾਰੀ ਰਹੇਗਾ।
ਦਿੱਲੀ ਦੇ ਪਾਲਮ ‘ਚ ਵੱਧ ਤੋਂ ਵੱਧ ਤਾਪਮਾਨ 46.08 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 2013 ਤੋਂ ਬਾਅਦ ਇਸ ਸਾਲ ਮਈ ਦੇ ਮਹੀਨੇ ‘ਚ ਇਹ ਸਭ ਤੋਂ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ ਹੈ। ਦਿੱਲੀ ‘ਚ ਮਈ 2013 ‘ਚ ਤਾਪਮਾਨ 47.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ।
ਮੌਸਮ ਏਜੰਸੀ ਸਕਾਈਮੈੱਟ ਵੈਦਰ ਦੇ ਮਹੇਸ਼ ਪਾਲਵਤ ਨੇ ਟਵੀਟ ਕਰਕੇ ਕਿਹਾ, “ਦਿੱਲੀ ਦਾ ਪਾਰਾ ਚੜ੍ਹਿਆ। ਦਿੱਲੀ ਦੇ ਪਾਲਮ ‘ਚ 46.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਮਈ2013 ਤੋਂ ਬਾਅਦ ਇਹ ਸਾਲ ਦਾ ਸਭ ਤੋਂ ਜ਼ਿਆਦਾ ਤਾਪਮਾਨ ਸੀ।”
ਬਿਹਾਰ ਦੀ ਰਾਜਧਾਨੀ ਪਟਨਾ ਤੇ ਨੇੜਲੇ ਹਿੱਸਿਆਂ ‘ਚ ਸਵੇਰ ਤੋਂ ਅੱਗ ਵਰ੍ਹਾਉਂਦੀ ਧੁੱਪ ਨਿਕਲੀ ਹੋਈ ਹੈ। ਸੂਬੇ ਦੇ ਜ਼ਿਆਦਾਤਰ ਹਿੱਸਿਆਂ ‘ਚ ਹੁੰਮਸ ਭਰੀ ਗਰਮੀ ਜਾਰੀ ਹੈ। ਮੌਸਮ ਵਿਭਾਗ ਨੇ ਆਪਣੇ ਅੰਦਾਜ਼ੇ ਮੁਤਾਬਕ ਦੱਸਿਆ ਕਿ ਪਟਨਾ ‘ਚ ਅਜੇ ਇੱਕ–ਦੋ ਦਿਨ ਤਕ ਬਾਰਸ਼ ਨਾ ਹੋਣ ਦੀ ਉਮੀਦ ਹੈ। ਅਗਲੇ 24 ਘੰਟੇ ਦੌਰਾਨ ਲੂ ਨਾਲ ਕਈ ਜ਼ਿਲ੍ਹੇ ਪ੍ਰਭਾਵਤ ਹੋਣਗੇ।
ਉਧਰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਸਮੇਤ ਸੂਬੇ ਦੇ ਕਈ ਹਿੱਸਿਆਂ ‘ਚ ਵੀਰਵਾਰ ਨੂੰ ਹਲਕੀ ਬਾਰਸ਼ ਨੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦਿੱਤੀ ਹੈ। ਸੂਬੇ ‘ਚ ਗਰਮੀ ਤੇ ਲੂ ਦੇ ਪ੍ਰਭਾਅ ਨੇ ਜਨਜੀਵਨ ਨੂੰ ਬੂਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਸੂਬੇ ਦਾ ਨੌਗਾਂਵ ਸਭ ਤੋਂ ਜ਼ਿਆਦਾ ਗਰਮ 46.2 ਡਿਗਰੀ ਸੈਲਸੀਅਸ ਨਾਲ ਗਰਮ ਸ਼ਹਿਰ ਰਿਹਾ।